corona cases fall positivity rate increases:ਦੇਸ਼ ‘ਚ ਜਾਰੀ ਕੋਰੋਨਾ ਸੰਕਟ ਦੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫ੍ਰੰਸ ਕੀਤੀ।ਇਸ ਕਾਨਫ੍ਰੰਸ ‘ਚ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ, ਡਾ. ਬਲਰਾਮ ਭਾਰਗਵ, ਆਈਸੀਐੱਮਆਰ ਅਤੇ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀਕੇ ਪਾਲ ਮੌਜੂਦ ਰਹੇ।
ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ਦੇ 187 ਜ਼ਿਲਿਆਂ ‘ਚ ਪਿਛਲੇ 2 ਹਫਤਿਆਂ ਤੋਂ ਕੋਰੋਨਾ ਮਾਮਲਿਆਂ ‘ਚ ਗਿਰਾਵਟ ਜਾਰੀ ਹੈ।24 ਸੂਬਿਆਂ ‘ਚ ਪਾਜ਼ੇਟੇਵਿਟੀ ਰੇਟ 15 ਫੀਸਦੀ ਤਕ ਹੈ, ਜਦੋਂ ਕਿ 12 ਸੂਬੇ ਅਜਿਹੇ ਹਨ ਜਿੱਥੇ ਇੱਕ ਲੱਖ ਤੋਂ ਵੱਧ ਕੋਰੋਨਾ ਦੇ ਕੇਸ ਹਨ।ਇਸ ਦੌਰਾਨ ਸਿਹਤ ਮੰਤਰਾਲੇ ਨੇ ਦੱਸਿਆ ਕਿ ਅਗਲੇ ਹਫਤੇ ਤੋਂ ਸਪੂਤਨਿਕ ਵੈਕਸੀਨ ਦੀ ਵਿਕਰੀ ਭਾਰਤ ‘ਚ ਸ਼ੁਰੂ ਹੋ ਜਾਵੇਗੀ।ਨਾਲ ਹੀ ਸਪੂਤਨਿਕ ਅਕਤੂਬਰ ਤੱਕ ਭਾਰਤ ‘ਚ ਉਤਪਾਦਿਤ ਹੋ ਕੇ ਮਿਲਣ ਲੱਗੇਗੀ।
ਮੰਤਰਾਲੇ ਦੇ ਬਿਆਨ ਤੋਂ ਸਾਫ ਹੈ ਕਿ ਭਾਰਤ ‘ਚ ਹੁਣ ਰੂਸੀ ਵੈਕਸੀਨ ਸਪੂਤਨਿਕ ਅਗਲੇ ਹਫਤੇ ਤੋਂ ਬਾਜ਼ਾਰਾਂ ‘ਚ ਦਿਸਣ ਲੱਗੇਗਾ।ਅਗਲੇ 2 ਮਹੀਨਿਆਂ ‘ਚ ਅਜਿਹੀ ਯੋਜਨਾ ਹੈ ਕਿ ਭਾਰਤੀ ਕੰਪਨੀਆਂ ਦੇ ਨਾਲ ਮਿਲ ਕੇ ਰੂਸ ਦੀ ਕੰਪਨੀ ਭਾਰਤ ‘ਚ ਹੀ ਇਸ ਵੈਕਸੀਨ ਦਾ ਉਤਪਾਦਨ ਕਰੇਗੀ।ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਦੱਸਿਆ ਕਿ ਹੁਣ ਹੌਲੀ-ਹੌਲੀ ਫਿਰ ਤੋਂ ਰਿਕਵਰੀ ਰੇਟ ਵਧਾ ਰਿਹਾ ਹੈ।ਮੌਜੂਦਾ ਸਮੇਂ ‘ਚ ਰਿਕਵਰੀ ਰੇਟ 83.26 ਫੀਸਦੀ ਹੈ।ਹੁਣ ਕੇਸ ਵੀ ਘੱਟ ਰਹੇ ਹਨ।ਉਨਾਂ ਨੇ ਕਿਹਾ ਕਿ ਟੈਸਟਿੰਗ ਵੀ ਹੁਣ ਸਭ ਤੋਂ ਵੱਧ ਹੋ ਰਹੀ ਹੈ।