Head constable suspended : ਫਤਿਹਗੜ੍ਹ ਸਾਹਿਬ ਵਿੱਚ 20 ਰੁਪਏ ਦੇ ਆਂਡਿਆਂ ਨੇ ਹੌਲਦਾਰ ਸਸਪੈਂਡ ਹੋ ਗਿਆ। ਵਰਦੀ ਵਿੱਚ ਇਸ ਹੌਲਦਾਰ ਦੀ ਸ਼ਰਮਨਾਕ ਕਰਤੂਤ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਵਾਇਰਲ ਹੋਈ ਵੀਡੀਓ ਨਾਲ ਪੰਜਾਬ ਪੁਲਿਸ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾਇਆ। ਜਿਵੇਂ ਹੀ ਇਹ ਵੀਡੀਓ ਐਸਐਸਪੀ ਅਮਨੀਤ ਕੌਂਡਲ ਕੋਲ ਪਹੁੰਚੀ, ਉਨ੍ਹਾਂ ਨੇ ਤੁਰੰਤ ਤਹਿਸੀਲ ਗਾਰਦ ਵਿੱਚ ਤਾਇਨਾਤ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ। ਇਸ ਦੇ ਨਾਲ ਹੀ ਹੌਲਦਾਰ ਦੀ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਗਈ।
ਛਿੰਦਰ ਨਾਮ ਦਾ ਵਿਅਕਤੀ ਉਸ ਖੇਤਰ ਵਿਚ ਆਂਡਿਆਂ ਦੀ ਸਪਲਾਈ ਕਰਦਾ ਹੈ। ਹਰ ਦਿਨ ਦੀ ਤਰ੍ਹਾਂ ਉਹ ਆਪਣੀ ਗਲੀ ’ਚ ਆਂਡਿਆਂ ਦੀ ਸਪਲਾਈ ਕਰਨ ਗਿਆ। ਉਹ ਜੋਤੀ ਸਵਰੂਪ ਚੌਕ ਨੇੜੇ ਸੜਕ ਕਿਨਾਰੇ ਗਿਆ ਅਤੇ ਇੱਕ ਦੁਕਾਨ ਵਿੱਚ ਆਂਡੇ ਰੱਖੇ। ਇਸ ਦੌਰਾਨ, ਉਥੇ ਖੜ੍ਹੇ ਇਕ ਇੱਕ ਹੌਲਦਾਰ ਨੇ ਇੱਕ ਤੋਂ ਬਾਅਦ ਇੱਕ ਚਾਰ ਆਂਡੇ ਰੇਹੜੀ ਤੋਂ ਚੁੱਕ ਕੇ ਪੈਂਟ ਦੀਆਂ ਜੇਬਾਂ ਵਿੱਚ ਪਾ ਲਏ ਅਤੇ ਆਟੋ ਵਿੱਚ ਬੈਠ ਕੇ ਉਥੋਂ ਖਿਸਕ ਗਿਆ।
ਜਦੋਂ ਹੌਲਦਾਰ ਅੱਖ ਬਚਾ ਕੇ ਆਂਡੇ ਚੋਰੀ ਕਰ ਰਿਹਾ ਸੀ ਤਾਂ ਉਥੇ ਕੋਲ ਖੜ੍ਹੇ ਇੱਖ ਵਿਅਕਤੀ ਨੇ ਵੀਡੀਓ ਬਣਾ ਲਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੀ ਪੋਲ ਖੁੱਲ੍ਹ ਗਈ। ਛਿੰਦਰ ਨੇ ਕਿਹਾ ਕਿ ਜਦੋਂ ਉਹ ਦੁਕਾਨ ਵਿੱਚ ਸਪਲਾਈ ਦੇਣ ਤੋਂ ਬਾਅਦ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਟ੍ਰੇ ਤੋਂ ਚਾਰ ਆਂਡੇ ਗਾਇਬ ਸਨ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਆਂਡੇ ਪੁਲਿਸ ਵਾਲੇ ਨੇ ਚੋਰੀ ਕਰ ਲਏ ਹਨ। ਡਰ ਕਾਰਨ ਉਹ ਕੁਝ ਨਹੀਂ ਬੋਲਿਆ ਅਤੇ ਉਥੋਂ ਚਲਾ ਗਿਆ ਸੀ। ਐਸਐਸਪੀ ਕੌਂਡਲ ਨੇ ਕਾਂਸਟੇਬਲ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜਿਹੇ ਕਰਮਚਾਰੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।