Man inoculated with two different : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਅਤੇ ਕੋਰੋਨਾ ਦੇ ਕੇਸ ਨਿਰੰਤਰ ਵੱਧ ਰਹੇ ਹਨ। ਪਰ ਇਸ ਵਿਚਕਾਰ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦਾ ਤੀਜਾ ਪੜਾਅ ਦੇਸ਼ ਭਰ ਵਿੱਚ ਚੱਲ ਰਿਹਾ ਹੈ।
ਇਸ ਖ਼ਤਰਨਾਕ ਸੰਕਰਮਣ ਦੇ ਬਾਵਜੂਦ, ਬਹੁਤ ਸਾਰੇ ਲੋਕਾਂ ਵਲੋਂ ਅਣਗਹਿਲੀ ਦੇਖਣ ਨੂੰ ਮਿਲ ਰਹੀ ਹੈ, ਕਈ ਵਾਰ ਆਮ ਲੋਕਾਂ ਵਲੋਂ ਅਤੇ ਕਈ ਵਾਰ ਸਿਹਤ ਵਿਭਾਗ ਦੁਆਰਾ। ਲਾਪਰਵਾਹੀ ਦਾ ਅਜਿਹਾ ਹੀ ਇੱਕ ਮਾਮਲਾ ਅਧਿਕਾਰੀਆਂ ਦੁਆਰਾ ਮਹਾਰਾਸ਼ਟਰ ਵਿੱਚ ਟੀਕਾਕਰਨ ਮੁਹਿੰਮ ਦੌਰਾਨ ਸਾਹਮਣੇ ਆਇਆ ਹੈ। ਇੱਥੇ, ਇੱਕ 72 ਸਾਲਾ ਬਜ਼ੁਰਗ ਵਿਅਕਤੀ ਨੂੰ ਦੋ ਵੱਖ-ਵੱਖ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਮਹਾਰਾਸ਼ਟਰ ਦੇ ਜਾਲਨਾ ਜ਼ਿਲੇ ਦੇ ਇੱਕ ਪਿੰਡ ਦੇ ਵਸਨੀਕ ਦੱਤਾਤ੍ਰੇਯ ਵਾਘਮਾਰੇ ਨੂੰ ਕੋਰੋਨਾ ਦਾ ਪਹਿਲਾ ਟੀਕਾ ਕੋਵੈਕਸੀਨ ਲਗਿਆ ਅਤੇ ਦੂਜਾ ਕੋਵਿਸ਼ਿਲਡ ਦਾ। ਦੋਵੇਂ ਟੀਕੇ ਪਿੰਡ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਦਿੱਤੇ ਗਏ।
ਦੱਤਾਤ੍ਰੇਯ ਵਾਘਮਾਰੇ ਨੇ ਦੱਸਿਆ ਕਿ ਉਸ ਨੂੰ 22 ਮਾਰਚ ਨੂੰ ਮੁੰਬਈ ਤੋਂ 420 ਕਿਲੋਮੀਟਰ ਦੂਰ ਜਾਲਨਾ ਜ਼ਿਲ੍ਹੇ ਦੇ ਇੱਕ ਪੇਂਡੂ ਹਸਪਤਾਲ ਵਿੱਚ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੀ ਪਹਿਲੀ ਖੁਰਾਕ ਮਿਲੀ। ਇਸ ਤੋਂ ਬਾਅਦ, 30 ਅਪ੍ਰੈਲ ਨੂੰ, ਉਸਨੇ ਦੂਜੀ ਖੁਰਾਕ ਲਈ, ਪਰ ਇਸ ਵਾਰ ਉਸਨੂੰ ਸੀਰਮ ਇੰਸਟੀਟਿਊਟ ਆਫ ਇੰਡੀਆ ਦੁਆਰਾ ਤਿਆਰ ਕੀਤਾ ਗਈ Covishield ਵੈਕਸੀਨ ਦੀ ਇੱਕ ਖੁਰਾਕ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਹੁਣ 12-16 ਹਫਤਿਆਂ ਬਾਅਦ ਲੱਗੇਗੀ Covishield ਦੀ ਦੂਜੀ ਖੁਰਾਕ, ਸਰਕਾਰ ਨੇ ਵਧਾਇਆ ਗੈਪ
ਦੱਤਤ੍ਰੇਯ ਵਾਘਮਾਰੇ ਨੂੰ ਦੂਜੀ ਕੰਪਨੀ ਦੀ ਖੁਰਾਕ ਲੈਣ ਤੋਂ ਬਾਅਦ ਹਲਕਾ ਬੁਖਾਰ, ਸਰੀਰ ਵਿੱਚ ਦਰਦ ਅਤੇ ਘਬਰਾਹਟ ਹੋਣ ਲੱਗੀ ਸੀ। ਉਸਨੂੰ ਜਾਂਚ ਲਈ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਕੁੱਝ ਦਵਾਈ ਦਿੱਤੀ। ਵਾਘਮਰੇ ਦੇ ਬੇਟੇ ਦਿਗੰਬਰ ਨੇ ਕਿਹਾ, ਟੀਕਾਕਰਨ ਸਰਟੀਫਿਕੇਟ ਵੇਖਣ ਤੋਂ ਬਾਅਦ, ਕੁੱਝ ਦਿਨ ਪਹਿਲਾਂ ਸਿਹਤ ਵਿਭਾਗ ਨੂੰ ਇਸ ਖ਼ਬਰ ਬਾਰੇ ਪਤਾ ਲੱਗਿਆ ਕਿ ਵਾਘਮਰੇ ਨੂੰ ਦੋ ਵੱਖ-ਵੱਖ ਟੀਕੇ ਲਗਵਾਏ ਗਏ ਸਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਖੋਲ੍ਹੇਗੀ ਕਿਸਾਨਾਂ ਲਈ ਪੈਸਿਆਂ ਦਾ ਪਿਟਾਰਾ, ਜਾਣੋ ਕਿਵੇਂ….
ਪਰਿਵਾਰ ਨੇ ਇਸ ਲਾਪ੍ਰਵਾਹੀ ਬਾਰੇ ਪਿੰਡ ਦੇ ਸਿਹਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਵਾਘਮਰੇ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਅਤੇ ਉਸ ਦੇ ਪਿਤਾ ਜਿਆਦਾ ਪੜ੍ਹੇ-ਲਿਖੇ ਨਹੀਂ ਹਨ। ਇਸ ਲਈ ਕਿਸੇ ਵਿਅਕਤੀ ਨੂੰ ਕਿਹੜਾ ਟੀਕਾ ਲਗਾਉਣਾ ਹੈ, ਇਹ ਟੀਕਾਕਰਨ ਕੇਂਦਰ ਵਿੱਚ ਮੌਜੂਦ ਸਿਹਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਸੀ।
ਇਹ ਵੀ ਦੇਖੋ : ਦੁਕਾਨਾਂ ਖੁਲ੍ਹਣ ਦੀਆਂ ਬਦਲੀਆਂ ਹਿਦਾਇਤਾਂ, DC ਤੋਂ ਸੁਣੋ ਕਿਹੜੀਆਂ ਖੁੱਲਣਗੀਆਂ ਤੇ ਬੰਦ ਰਹਿਣਗੀਆਂ ਦੁਕਾਨਾਂ