Delhi high court criticized : ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੀ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਵਾਲੀ ਕਾਲਰ ਟਿਊਨ ਦੀ ਅਲੋਚਨਾ ਕਰਦਿਆਂ ਫਟਕਾਰ ਲਗਾਈ ਹੈ।
ਅਦਾਲਤ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਇਹ ‘ਪ੍ਰੇਸ਼ਾਨ ਕਰਨ ਵਾਲਾ’ ਸੰਦੇਸ਼ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਕਹਿ ਰਿਹਾ ਹੈ ਜਦੋਂ ਵੈਕਸੀਨ ਉਪਲਬਧ ਨਹੀਂ ਹੈ। ਜਸਟਿਸ ਵਿਪਨ ਸਾਂਘੀ ਅਤੇ ਰੇਖਾ ਪੱਲੀ ਦੇ ਬੈਂਚ ਨੇ ਕਿਹਾ, “ਜਦੋਂ ਲੋਕ ਕਾਲ ਕਰਦੇ ਹਨ, ਤਾਂ ਅਸੀਂ ਨਹੀਂ ਜਾਣਦੇ ਕਿ ਤੁਸੀਂ ਕਿੰਨਾ ਚਿਰ ਇਹ ਪ੍ਰੇਸ਼ਾਨ ਕਰਨ ਵਾਲਾ ਸੰਦੇਸ਼ ਸੁਣਾ ਰਹੇ ਹੋ ਕਿ ਲੋਕਾਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ ਜਦਕਿ ਤੁਹਾਡੇ (ਕੇਂਦਰ ਸਰਕਾਰ) ਕੋਲ ਲੋੜੀਂਦੀ ਵੈਕਸੀਨ ਨਹੀਂ ਹੈ।”
ਇਹ ਵੀ ਪੜ੍ਹੋ : ਸਾਥੀਆ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰਨ ਮੁੱਖ ਮੰਤਰੀ ਕੈਪਟਨ : ਨਵਜੋਤ ਸਿੰਘ ਸਿੱਧੂ
ਉਨ੍ਹਾਂ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਟੀਕਾ ਨਹੀਂ ਲਗਾ ਰਹੇ, ਪਰ ਤੁਸੀਂ ਅਜੇ ਵੀ ਕਹਿ ਰਹੇ ਹੋ ਕਿ ਟੀਕਾ ਲਗਾਓ। ਟੀਕਾ ਕੌਣ ਲੱਗਵਾਏਗਾ, ਜਦਕਿ ਟੀਕਾ ਹੀ ਨਹੀਂ ਹੈ। ਇਸ ਸੰਦੇਸ਼ ਦਾ ਕੀ ਅਰਥ ਹੈ? ਅਦਾਲਤ ਨੇ ਸਰਕਾਰ ਨੂੰ ਇਨ੍ਹਾਂ ਚੀਜ਼ਾਂ ਵਿੱਚ “ਨਵਾਂ ਸੋਚਣ” ਦੀ ਜ਼ਰੂਰਤ ‘ਤੇ ਟਿੱਪਣੀ ਵੀ ਕੀਤੀ ਹੈ।
ਇਹ ਵੀ ਪੜ੍ਹੋ : ਈਦ ਮੌਕੇ ਪੰਜਾਬ ਵਾਸੀਆਂ ਨੂੰ ਮਿਲਿਆ ਤੋਹਫਾ, ਕੈਪਟਨ ਅਮਰਿੰਦਰ ਨੇ ਮਾਲੇਰਕੋਟਲਾ ਨੂੰ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨਿਆ
ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਇੱਕੋ ਸੰਦੇਸ਼ ਵਜਾਉਣ ਦੀ ਬਜਾਏ ਹਮੇਸ਼ਾਂ ਵੱਖਰੇ ਸੰਦੇਸ਼ ਤਿਆਰ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਹ ਟੇਪ ਖ਼ਰਾਬ ਨਹੀਂ ਹੁੰਦੀ, ਤੁਸੀਂ ਅਗਲੇ 10 ਸਾਲਾਂ ਤੱਕ ਇਸ ਨੂੰ ਵਜਾਉਂਦੇ ਰਹੋਗੇ। ਬੈਂਚ ਨੇ ਕਿਹਾ ਕਿ ਰਾਜ ਜਾਂ ਕੇਂਦਰ ਸਰਕਾਰਾਂ ਨੂੰ ਜ਼ਮੀਨੀ ਪੱਧਰ ‘ਤੇ ਸਥਿਤੀ ਅਨੁਸਾਰ ਕੰਮ ਕਰਨਾ ਹੋਵੇਗਾ। ਅਦਾਲਤ ਨੇ ਕਿਹਾ ਇਸ ਲਈ, ਕਿਰਪਾ ਕਰਕੇ ਕੁੱਝ ਹੋਰ ਤਿਆਰ ਕਰੋ (ਡਾਇਲਰ ਸੰਦੇਸ਼)। ਜਦੋਂ ਲੋਕ ਹਰ ਵਾਰ ਵੱਖਰੇ (ਸੰਦੇਸ਼) ਸੁਣਨਗੇ ਤਾਂ ਸ਼ਾਇਦ ਉਨ੍ਹਾਂ ਦੀ ਮਦਦ ਕੀਤੀ ਜਾਏਗੀ। ਅਦਾਲਤ ਨੇ ਕਿਹਾ ਕਿ ਟੀਵੀ ਪੇਸ਼ਕਾਰਾਂ, ਨਿਰਮਾਤਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਬਣਾਉਣ ਲਈ ਕਿਹਾ ਜਾ ਸਕਦਾ ਹੈ, ਅਮਿਤਾਭ ਬੱਚਨ ਵਰਗੇ ਮਸ਼ਹੂਰ ਲੋਕਾਂ ਨੂੰ ਇਸ ਵਿੱਚ ਮਦਦ ਕਰਨ ਲਈ ਕਿਹਾ ਜਾ ਸਕਦਾ ਹੈ।
ਇਹ ਵੀ ਦੇਖੋ : ਦੁਕਾਨਾਂ ਖੁਲ੍ਹਣ ਦੀਆਂ ਬਦਲੀਆਂ ਹਿਦਾਇਤਾਂ, DC ਤੋਂ ਸੁਣੋ ਕਿਹੜੀਆਂ ਖੁੱਲਣਗੀਆਂ ਤੇ ਬੰਦ ਰਹਿਣਗੀਆਂ ਦੁਕਾਨਾਂ