Covid 19 Immunity boost: ਕੋਰੋਨਾ ਵਾਇਰਸ ਦੇ ਮਾਮਲੇ ਪੂਰੇ ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ ‘ਚ ਇਸ ਤੋਂ ਬਚਣ ਦਾ ਇਕੋ-ਇਕ ਰਸਤਾ ਇਮਿਊਨਟੀ ਨੂੰ ਮਜ਼ਬੂਤ ਕਰਨਾ ਹੈ। ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਣ ਨਾਲ ਇਸ ਗੰਭੀਰ ਵਾਇਰਸ ਨਾਲ ਲੜਾਈ ਅਤੇ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਮਾਹਰਾਂ ਦੁਆਰਾ ਡੇਲੀ ਡਾਇਟ ‘ਚ ਇਮਿਊਨਿਟੀ ਬੂਸਟਰ ਚੀਜ਼ਾਂ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾੜੇ ਦਾ ਸੇਵਨ ਕਰਨ ਨਾਲ ਵੀ ਇਮਿਊਨਿਟੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਇਹ ਕਾੜਾ ਬਣਾਉਣ ‘ਚ ਆਸਾਨ ਹੋਣ ਤੁਸੀਂ ਇਸਨੂੰ ਜਦੋਂ ਮਰਜੀ ਬਣਾਕੇ ਪੀ ਸਕਦੇ ਹੋ।
ਤਾਂ ਆਓ ਜਾਣਦੇ ਹਾਂ ਇਸ ਇਮਿਊਨਿਟੀ ਬੂਸਟਰ ਕਾੜੇ ਨੂੰ ਬਣਾਉਣ ਦਾ ਤਰੀਕਾ ਅਤੇ ਫਾਇਦੇ…
ਸਮੱਗਰੀ
- ਪਾਣੀ – 3 ਗਿਲਾਸ
- ਅਦਰਕ – 1 ਟੁਕੜਾ (ਕੱਸਿਆ ਹੋਇਆ)
- ਦਾਲਚੀਨੀ – 1 ਸਟਿੱਕ
- ਤੁਲਸੀ ਦੇ ਪੱਤੇ – 8-9
- ਅਜਵਾਇਣ – ਚੁਟਕੀਭਰ
- ਸ਼ਹਿਦ – ਸੁਆਦ ਦੇ ਅਨੁਸਾਰ
- ਗਿਲੋਅ – 1 ਤਣਾ
- ਕਾਲੀ ਮਿਰਚ – 4-5 ਦਾਣੇ
- ਕੱਚੀ ਹਲਦੀ – 1 ਛੋਟਾ ਟੁਕੜਾ
ਬਣਾਉਣ ਦਾ ਤਰੀਕਾ
- ਸਾਰੀਆਂ ਚੀਜ਼ਾਂ ਨੂੰ ਪੈਨ ‘ਚ ਉਬਾਲੋ।
- ਮਿਸ਼ਰਣ ਦੇ 1/4 ਹੋਣ ‘ਤੇ ਇਸ ਨੂੰ ਗੈਸ ਤੋਂ ਉਤਾਰ ਦਿਓ।
- ਛਾਨਣੀ ਦੀ ਮਦਦ ਨਾਲ ਇਸ ਨੂੰ ਛਾਣ ਕੇ ਗੁਣਗੁਣਾ ਹੀ ਪੀਓ।
ਤਾਂ ਆਓ ਜਾਣਦੇ ਹਾਂ ਇਸ ਹੈਲਦੀ ਡਰਿੰਕ ਨੂੰ ਪੀਣ ਦੇ ਫਾਇਦੇ
- ਸਾਰੀਆਂ ਚੀਜ਼ਾਂ ਕੁਦਰਤੀ ਅਤੇ ਆਯੁਰਵੈਦਿਕ ਹੋਣ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ। ਅਜਿਹੇ ‘ਚ ਕੋਰੋਨਾ, ਜ਼ੁਕਾਮ, ਖੰਘ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ।
- ਆਯੁਰਵੈਦਿਕ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਇਸ ਕਾੜੇ ਦਾ ਸੇਵਨ ਕਰਨ ਨਾਲ ਡਾਇਬੀਟੀਜ਼ ਕੰਟਰੋਲ ਰਹਿੰਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਇਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹਨ।
- ਇਸ ਕਾੜੇ ਦਾ ਸੇਵਨ ਕਰਨ ਨਾਲ ਪਾਚਨ ਤੰਤਰ ‘ਚ ਸੁਧਾਰ ਹੋਵੇਗਾ। ਨਾਲ ਹੀ ਗੈਸ, ਬਦਹਜ਼ਮੀ, ਕਬਜ਼ ਆਦਿ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
- ਕਾੜੇ ‘ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਗਲ਼ੇ ਖ਼ਰਾਬ, ਬਲਗਮ, ਦਰਦ ਆਦਿ ਤੋਂ ਰਾਹਤ ਮਿਲਦੀ ਹੈ।
- ਇਸ ਵਿਚ ਮੌਜੂਦ ਹਲਦੀ ਖੂਨ ਨੂੰ ਸਾਫ ਕਰਦੀ ਹੈ ਅਤੇ ਇਸ ਦੀ ਮਾਤਰਾ ਵਧਾਉਣ ‘ਚ ਮਦਦ ਕਰਦੀ ਹੈ।