cm arvind kejriwal pc on corona crisis: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਸੰਕਰਮਣ ਦਾ ਪ੍ਰਕੋਪ ਘੱਟ ਹੋ ਰਿਹਾ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਅੱਜ ਸੰਕਰਮਣ ਦਰ 12 ਫੀਸਦੀ ਹੈ।22 ਅਪ੍ਰੈਲ ਨੂੰ ਇਹ ਦਰ 36 ਫੀਸਦੀ ਸੀ।ਪਿਛਲੇ 10 ਦਿਨਾਂ ‘ਚ ਦਿੱਲੀ ‘ਚ 10 ਹਜ਼ਾਰ ਮਰੀਜ਼ ਘੱਟ ਹੋ ਗਏ ਹਨ।
ਭਾਵ ਕਿ 10 ਹਜ਼ਾਰ ਬੇੱਡ ਖਾਲੀ ਹੋ ਗਏ ਹਨ।ਦਿੱਲੀ ‘ਚ ਹੁਣ ਕਾਫੀ ਘੱਟ ਲੋਕ ਬੀਮਾਰ ਪੈ ਰਹੇ ਹਨ।ਸੀਐੱਮ ਕੇਜਰੀਵਾਲ ਨੇ ਇਹ ਵੀ ਕਿਹਾ, ‘ ਮੇਰੇ ਹੁੰਦਿਆਂ ਕੋਈ ਵੀ ਬੱਚਾ ਖੁਦ ਨੂੰ ਅਨਾਥ ਨਾ ਸਮਝੇ।’ ਅਜਿਹੇ ਪਰਿਵਾਰ ਜਿੱਥੇ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ, ਦਿੱਲੀ ਸਰਕਾਰ ਉਨ੍ਹਾਂ ਦੀ ਮੱਦਦ ਕਰੇਗੀ।
ਦੱਸਣਯੋਗ ਹੈ ਕਿ ਪਿੱਛਲੇ ਦਿਨਾਂ ਵਿੱਚ, ਰਾਸ਼ਟਰੀ ਰਾਜਧਾਨੀ ਵਿੱਚ ਨਵੇਂ ਮਾਮਲਿਆਂ ਅਤੇ ਲਾਗ ਦੀਆਂ ਦਰਾਂ ਵਿੱਚ ਕਮੀ ਆਈ ਹੈ। ਬੁੱਧਵਾਰ ਨੂੰ ਦਿੱਲੀ ਵਿੱਚ ਸੰਕਰਮਣ ਦੇ 13,287 ਮਾਮਲੇ ਸਾਹਮਣੇ ਆਏ ਅਤੇ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਲਾਗ ਦੀ ਦਰ 17 ਫੀਸਦੀ ਸੀ।ਦਿੱਲੀ ਵਿੱਚ, ਮੰਗਲਵਾਰ ਨੂੰ 12,481, ਸੋਮਵਾਰ ਨੂੰ 12,651, ਐਤਵਾਰ ਨੂੰ 13,336, ਸ਼ਨੀਵਾਰ ਨੂੰ 17,364, ਸ਼ੁੱਕਰਵਾਰ ਨੂੰ 19,832 ਅਤੇ ਪਿੱਛਲੇ ਵੀਰਵਾਰ ਨੂੰ 19,133 ਕੇਸ ਦਰਜ ਕੀਤੇ ਗਏ ਸਨ।