Menopause healthy diet: ਹਰ ਔਰਤ ਨੂੰ 45 ਸਾਲ ਦੀ ਉਮਰ ਤੋਂ ਬਾਅਦ ਮੇਨੋਪੋਜ਼ ਯਾਨਿ ਪੀਰੀਅਡਜ ਆਉਣੇ ਹਮੇਸ਼ਾ ਲਈ ਬੰਦ ਹੋ ਜਾਂਦੇ ਹਨ। ਇਸ ਦੌਰਾਨ ਸਰੀਰ ‘ਚ ਹਾਰਮੋਨਲ ਬਦਲਾਅ ਵੀ ਹੁੰਦੇ ਹਨ। ਅਜਿਹੇ ‘ਚ ਬਹੁਤ ਸਾਰੀਆਂ ਔਰਤਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਸਲ ‘ਚ ਸਰੀਰ ਅੰਦਰ ਬਦਲਾਅ ਆਉਣ ਨਾਲ ਔਰਤਾਂ ਨੂੰ ਰਾਤ ‘ਚ ਪਸੀਨਾ, ਕਮਜ਼ੋਰੀ ਅਤੇ ਥਕਾਵਟ, ਚਿੜਚਿੜੇਪਨ ਦੀ ਸਮੱਸਿਆਵਾਂ ਹੁੰਦੀਆਂ ਹਨ। ਉੱਥੇ ਹੀ ਕਈ ਔਰਤਾਂ ‘ਚ ਵਾਲ ਝੜਨਾ, ਮੋਟਾਪਾ, ਸ਼ੂਗਰ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਅਜਿਹੇ ‘ਚ ਇਸ ਦੌਰਾਨ ਉਨ੍ਹਾਂ ਨੂੰ ਖ਼ਾਸ ਡਾਇਟ ਦੀ ਜ਼ਰੂਰਤ ਹੁੰਦੀ ਹੈ। ਤਾਂ ਜੋ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਜੇ ਤੁਹਾਨੂੰ ਵੀ ਮੇਨੋਪੋਜ਼ ਹੋਣ ਵਾਲਾ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੌਰਾਨ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ।
ਡਾਇਟ ‘ਚ ਸ਼ਾਮਲ ਕਰੋ ਇਹ ਚੀਜ਼ਾਂ…
ਹਰੀਆਂ ਪੱਤੇਦਾਰ ਸਬਜ਼ੀਆਂ: ਮੇਨੋਪੌਜ਼ ਹੋਣ ਤੋਂ ਬਾਅਦ ਔਰਤਾਂ ਨੂੰ ਡੇਲੀ ਡਾਇਟ ‘ਚ ਹਰੀ ਪੱਤੇਦਾਰ ਸਬਜ਼ੀਆਂ ਜ਼ਰੂਰ ਸ਼ਾਮਲ ਕਰਨੀਆ ਚਾਹੀਦੀਆਂ ਹਨ। ਇਸ ਦੇ ਲਈ ਸਾਗ, ਮੇਥੀ, ਪਾਲਕ, ਬੰਦਗੋਭੀ, ਚਲਾਈ ਦਾ ਸਾਗ ਆਦਿ ਖਾਣਾ ਸਹੀ ਰਹੇਗਾ। ਜੇ ਤੁਸੀਂ ਚਾਹੋ ਤਾਂ ਤੁਸੀਂ ਇਨ੍ਹਾਂ ਨੂੰ ਸਬਜ਼ੀਆਂ, ਸਲਾਦ ਅਤੇ ਜੂਸ ਦੇ ਰੂਪ ‘ਚ ਸੇਵਨ ਕਰ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਸਾਰੇ ਜ਼ਰੂਰੀ ਵਿਟਾਮਿਨ ਅਤੇ ਮਿਨਰਲਜ਼ ਮਿਲਣਗੇ। ਫਾਈਬਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਭਾਰ ਕੰਟਰੋਲ ਰਹਿੰਦਾ ਹੈ। ਉੱਥੇ ਹੀ ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਨਾਲ ਦਿਨ ਭਰ ਤਾਜ਼ਗੀ ਮਹਿਸੂਸ ਹੁੰਦੀ ਹੈ। ਇਸ ਦੇ ਲਈ ਬਾਜਰਾ, ਰਾਗੀ, ਜਵਾਰ, ਹਰੀਆਂ ਸਬਜ਼ੀਆਂ, ਸਾਬਤ ਅਨਾਜ਼ ਅਤੇ ਫਲ ਖਾਓ।
ਪ੍ਰੋਟੀਨ ਨਾਲ ਭਰਪੂਰ ਚੀਜ਼ਾਂ: ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਫਲੀਆਂ, ਦਾਲਾਂ, ਆਂਡਾ ਚਿਕਨ ਆਦਿ ਖਾਓ। ਸਰੀਰ ‘ਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ, ਦਹੀਂ, ਡੇਅਰੀ ਉਤਪਾਦ, ਸੋਇਆ ਫ਼ੂਡ, ਆਂਡਾ, ਮਸ਼ਰੂਮਜ਼, ਸਾਈਮਨ ਮੱਛੀ ਆਦਿ ਦਾ ਸੇਵਨ ਕਰੋ। ਡੀਹਾਈਡਰੇਸ਼ਨ ਤੋਂ ਬਚਣ ਲਈ ਪਾਣੀ ਵਾਲੇ ਫਲ ਖਾਓ। ਇਸ ਨਾਲ ਸਰੀਰ ਨੂੰ ਸਹੀ ਮਾਤਰਾ ‘ਚ ਪਾਣੀ ਮਿਲੇਗਾ। ਅਜਿਹੇ ‘ਚ ਵਧੀਆ ਸਰੀਰਕ ਵਿਕਾਸ ‘ਚ ਸਹਾਇਤਾ ਮਿਲੇਗੀ। ਇਸਦੇ ਲਈ ਸੰਤਰੇ, ਅੰਗੂਰ, ਮੌਸਮੀ ਫਲ, ਤਰਬੂਜ, ਖਰਬੂਜਾ, ਬਲੂਬੇਰੀ, ਸਟ੍ਰਾਬੇਰੀ, ਨਾਰੀਅਲ ਪਾਣੀ ਆਦਿ ਖਾਓ।
ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਰੱਖੋ ਪਰਹੇਜ਼…
ਕੈਫੀਨ ਨਾਲ ਭਰਪੂਰ ਚੀਜ਼ਾਂ ਨੂੰ ਕਹੋ ਨਾ: ਇਸ ਦੌਰਾਨ ਕੈਫੀਨ ਨਾਲ ਭਰਪੂਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਮੁੱਖ ਤੌਰ ਤੇ ਡੀਕੈਫੀਨੇਟਡ ਕੌਫੀ, ਕੋਕੋ ਡਰਿੰਕ, ਚੌਕਲੇਟ ਮਿਲਕ, ਐਨਰਜ਼ੀ ਡ੍ਰਿੰਕ, ਚਾਹ, ਕੌਫੀ ਅਤੇ ਸਾਫਟ ਡਰਿੰਕ ਆਦਿ ਹੁੰਦੇ ਹਨ।
ਸੋਡੀਅਮ ਵਾਲੀਆਂ ਚੀਜ਼ਾਂ ਤੋਂ ਰਹੋ ਦੂਰ: ਸੋਡੀਅਮ ਨਾਲ ਭਰਪੂਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਸ ਦੌਰਾਨ ਸਾਸ, ਕੈਚੱਪ, ਪਾਪੜ, ਅਚਾਰ, ਨਮਕ, ਨੂਡਲਜ਼, ਸੋਇਆ ਸਾਸ, ਪੈਕਡ ਜੂਸ, ਪੈਕਡ ਸਬਜ਼ੀਆਂ, ਪ੍ਰਿਜਵੇਟਿਵ ਫ਼ੂਡ, ਸੀ ਫ਼ੂਡ, ਪ੍ਰੋਸੈਸਡ ਪਨੀਰ, ਜੈਤੂਨ, ਅਜਵਾਇਣ ਆਦਿ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਇਨ੍ਹਾਂ ਦਾ ਨਾ ਦੇ ਬਰਾਬਰ ਮਾਤਰਾ ‘ਚ ਸੇਵਨ ਕਰੋ।