Corona Patients home care: ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਲੋਕਾਂ ਨੂੰ ਸੰਕ੍ਰਮਿਤ ਕਰ ਰਹੀ ਹੈ। ਉੱਥੇ ਹੀ ਰੋਜ਼ਾਨਾ 4 ਲੱਖ ਤੋਂ ਵੱਧ ਕੇਸ ਆ ਰਹੇ ਹਨ। ਇਸ ਕਾਰਨ ਹਸਪਤਾਲਾਂ ‘ਚ ਮਰੀਜ਼ਾਂ ਨੂੰ ਬੈੱਡ ਅਤੇ ਆਕਸੀਜਨ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ‘ਚ ਸਰਕਾਰ ਨੇ ਜਿੰਨਾ ਲੋਕਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਦਿੱਖ ਰਹੇ ਹਨ ਉਨ੍ਹਾਂ ਨੂੰ ਘਰ ‘ਚ ਹੀ ਆਈਸੋਲੇਟ ਰਹਿਕੇ ਇਲਾਜ਼ ਕਰਨ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਘਰ ‘ਚ ਰਹਿੰਦੇ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪਰਿਵਾਰ ਦੀ ਹੈ। ਉੱਥੇ ਹੀ ਇਸ ਤਰ੍ਹਾਂ ਕੋਰੋਨਾ ਮਰੀਜ਼ ਦਾ ਧਿਆਨ ਰੱਖਣ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਸੰਕ੍ਰਮਿਤ ਹੋਣ ਦਾ ਖ਼ਤਰਾ ਹੈ। ਪਰ ਕੁਝ ਗੱਲਾਂ ਨੂੰ ਧਿਆਨ ‘ਚ ਰੱਖ ਕੇ ਤੁਸੀਂ ਇਸ ਸੰਕ੍ਰਮਣ ਦੀ ਚਪੇਟ ਤੋਂ ਬਚ ਸਕਦੇ ਹੋ।
ਜੇ ਤੁਹਾਡੇ ਘਰ ‘ਚ ਕੋਰੋਨਾ ਮਰੀਜ਼ ਹੈ ਤਾਂ ਇਸ ਤਰ੍ਹਾਂ ਰੱਖੋ ਖ਼ੁਦ ਨੂੰ ਸੁਰੱਖਿਅਤ…
ਮਾਸਕ ਜ਼ਰੂਰ ਪਾਓ: ਜੇਕਰ ਤੁਹਾਡੇ ਘਰ ‘ਚ ਕੋਰੋਨਾ ਮਰੀਜ਼ ਹੈ ਤਾਂ ਇਸਦੇ ਨਾਲ ਖ਼ੁਦ ਦਾ ਵੀ ਧਿਆਨ ਰੱਖੋ। ਇਸਦੇ ਲਈ ਡਬਲ ਮਾਸਕ ਪਾ ਕੇ ਰੱਖੋ। ਵਾਰ ਵਾਰ ਮਾਸਕ ਨੂੰ ਛੂਹਣ ਜਾਂ ਹਟਾਉਣ ਤੋਂ ਪਰਹੇਜ਼ ਕਰੋ। ਖ਼ਾਸ ਤੌਰ ‘ਤੇ ਮਰੀਜ਼ ਕੋਲ ਜਾਣ ‘ਤੇ ਇਸ ਨੂੰ ਜ਼ਰੂਰ ਪਾਓ। ਤਾਂ ਹੀ ਤੁਸੀਂ ਇਸ ਵਾਇਰਸ ਤੋਂ ਬਚ ਸਕਦੇ ਹੋ। ਜੇ ਤੁਸੀਂ ਘਰ ‘ਚ ਮਰੀਜ਼ ਦੀ ਧਿਆਨ ਰੱਖ ਰਹੇ ਹੋ ਤਾਂ ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹੋ। ਨਾਲ ਹੀ Gloves ਵੀ ਪਹਿਨੋ। ਇਸ ਤੋਂ ਇਲਾਵਾ gloves ਪਾਏ ਹੋਏ ਵੀ ਹੱਥਾਂ ਨੂੰ ਧੋਦੇ ਰਹੋ। ਨਾਲ ਹੀ ਆਪਣੇ ਨੱਕ, ਮੂੰਹ ਅਤੇ ਅੱਖਾਂ ਨੂੰ ਹੱਥ ਨਾ ਲਗਾਓ।
ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ: ਵੈਸੇ ਤਾਂ ਮਰੀਜ਼ ਨੂੰ ਇਕ ਅਲੱਗ ਕਮਰੇ ‘ਚ ਹੀ ਰਹਿਣਾ ਚਾਹੀਦਾ ਹੈ। ਪਰ ਫਿਰ ਵੀ ਘਰ ਦੀਆਂ ਸਾਰੀਆਂ ਸਤਹਾਂ ਨੂੰ ਸਮੇਂ-ਸਮੇਂ ‘ਤੇ ਸਾਫ਼ ਕਰਦੇ ਰਹੋ। ਖ਼ਾਸ ਤੌਰ ‘ਤੇ ਟੇਬਲ, ਰਿਮੋਟਸ, ਸਵਿੱਚਬੋਰਡ, ਵਿੰਡੋਜ਼, ਆਦਿ। ਇਸ ਤੋਂ ਇਲਾਵਾ ਜਿਨ੍ਹਾਂ ਜਗ੍ਹਾ ਨੂੰ ਵਾਰ-ਵਾਰ ਛੂਹਦੇ ਹੋ। ਘਰ ‘ਚ ਕੋਰੋਨਾ ਮਰੀਜ਼ ਹੋਣ ‘ਤੇ ਉਸਦੇ ਭਾਂਡੇ ਅਲੱਗ ਰੱਖੋ। ਇਸਦੀ ਜਗ੍ਹਾ use and throw plates ਅਤੇ ਗਲਾਸ ਦੀ ਵਰਤੋਂ ਕਰਨਾ ਵੀ ਸਹੀ ਰਹੇਗਾ। ਜੇ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ ਤਾਂ ਮਰੀਜ਼ ਦੇ ਭਾਂਡਿਆਂ ਨੂੰ ਅਲੱਗ ਤੋਂ ਧੋਵੋ। ਇਸ ਤੋਂ ਇਲਾਵਾ ਇਸ ਨੂੰ ਧੋਣ ਤੋਂ ਪਹਿਲਾਂ ਦਸਤਾਨੇ ਪਹਿਨੋ।
ਮਰੀਜ਼ ਦਾ ਸਮਾਨ ਅਲੱਗ ਰੱਖੋ: ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਇਹ ਵਾਇਰਸ ਛੂਹਣ ਨਾਲ ਫੈਲਦਾ ਹੈ। ਇਸ ਲਈ ਮਰੀਜ਼ ਨੂੰ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਉਸ ਦਾ ਤੌਲੀਆ, ਸਾਬਣ, ਭਾਂਡੇ, ਕੱਪੜੇ ਆਦਿ ਅਲੱਗ ਰੱਖੋ ਅਤੇ ਧੋਵੋ। ਇਥੋਂ ਤਕ ਕਿ ਮਰੀਜ਼ ਦੇ ਭਾਂਡਿਆਂ ਨੂੰ ਵੱਖ ਰੱਖੋ ਅਤੇ ਧੋਵੋ। ਨਾਲ ਹੀ ਉਸ ਦੀਆਂ ਚੀਜ਼ਾਂ ਧੋਣ ਵੇਲੇ ਮਾਸਕ ਅਤੇ gloves ਵੀ ਪਹਿਨੋ। ਕੱਪੜੇ ਧੋਣ ਤੋਂ ਬਾਅਦ ਉਨ੍ਹਾਂ ਨੂੰ ਇਕ ਵਾਰ ਡਿਟੋਲ ਅਤੇ ਸੈਵਲੋਨ ਜਿਹੇ ਕਿਸੀ ਐਂਟੀਬਾਇਓਟਿਕ liquid ‘ਚ ਕੱਢੋ। ਜੇ ਤੁਸੀਂ ਉਨ੍ਹਾਂ ਦੇ ਕੱਪੜੇ ਵਾਸ਼ਿੰਗ ਮਸ਼ੀਨ ‘ਚ ਧੋਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੇ ਕੱਪੜੇ ਅੰਤ ‘ਚ ਧੋਵੋ। ਨਾਲ ਹੀ ਬਾਅਦ ‘ਚ ਮਸ਼ੀਨ ਨੂੰ ਵੀ ਸੇਨੇਟਾਈਜ ਕਰੋ।
ਜੇ ਤੁਸੀਂ ਇਕੋ ਕਮਰੇ ‘ਚ ਰਹਿੰਦੇ ਹੋ: ਵੈਸੇ ਤਾਂ ਇਹ ਜ਼ਰੂਰੀ ਹੈ ਕਿ ਕੋਰੋਨਾ ਮਰੀਜ਼ ਨੂੰ ਇਕ ਵੱਖਰਾ ਕਮਰਾ ਦਿਓ। ਪਰ ਜੇ ਘਰ ਛੋਟਾ ਹੈ ਜਾਂ ਸਿਰਫ ਇਕ ਕਮਰਾ ਹੈ ਤਾਂ ਉਨ੍ਹਾਂ ਨਾਲ ਲਗਭਗ 6 ਫੁੱਟ ਦੀ ਦੂਰੀ ਬਣਾਕੇ ਰੱਖੋ। ਆਕਸੀਜਨ ਦੀ ਕਮੀ ਤੋਂ ਬਚਣ ਲਈ ਕਮਰੇ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਖੁੱਲੇ ਰੱਖੋ। ਹਰ ਸਮੇਂ ਡਬਲ ਮਾਸਕ ਅਤੇ gloves ਪਹਿਨੋ। gloves ਪਹਿਨਣ ਦੇ ਬਾਵਜੂਦ ਵੀ ਸਮੇਂ-ਸਮੇਂ ‘ਤੇ ਸਾਬਣ ਨਾਲ ਹੱਥ ਧੋਵੋ ਜਾਂ ਸੇਨੇਟਾਈਜ ਕਰੋ ਤਾਂ ਜੋ ਤੁਸੀਂ ਸੰਕ੍ਰਮਿਤ ਹੋਣ ਤੋਂ ਬਚੇ ਰਹੋ। ਘਰ ‘ਚ ਸਿਰਫ ਇਕ ਹੀ ਬਾਥਰੂਮ ਹੋਣ ‘ਤੇ ਕੋਸ਼ਿਸ਼ ਕਰੋ ਕਿ ਮਰੀਜ਼ ਤੋਂ ਪਹਿਲਾਂ ਘਰ ਦੇ ਦੂਜੇ ਮੈਂਬਰ ਇਸ ਦੀ ਵਰਤੋਂ ਕਰ ਲੈਣ। ਨਾਲ ਹੀ ਮਰੀਜ਼ ਦੇ ਬਾਥਰੂਮ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਸੇਨੇਟਾਈਜ ਕਰੋ। ਇਸ ਨੂੰ ਹਰ ਵਾਰ ਕਰੋ ਤਾਂ ਹੀ ਤੁਸੀਂ ਇਸ ਵਾਇਰਸ ਤੋਂ ਸੁਰੱਖਿਅਤ ਰਹਿ ਸਕਦੇ ਹੋ।
ਖੁਦ ਦੀ ਇਮਿਊਨਿਟੀ ਦਾ ਵੀ ਰੱਖੋ ਧਿਆਨ: ਉੱਥੇ ਹੀ ਮਰੀਜ਼ ਦੇ ਨਾਲ ਖੁਦ ਦੀ ਇਮਿਊਨਿਟੀ ਵਧਾਉਣ ਦਾ ਵੀ ਧਿਆਨ ਰੱਖੋ। ਇਸ ਦੇ ਲਈ ਖ਼ੁਦ ਵੀ ਹੈਲਥੀ ਚੀਜ਼ਾਂ ਲਓ। ਰੋਜ਼ਾਨਾ ਹਲਦੀ ਵਾਲਾ ਦੁੱਧ, ਕਾੜਾ, ਹਰੀਆਂ ਸਬਜ਼ੀਆਂ, ਫਲ, ਸੁੱਕੇ ਮੇਵੇ ਆਦਿ ਲਓ। ਜਰੂਰਤ ਪੈਣ ‘ਤੇ ਡਾਕਟਰ ਦੀ ਸਲਾਹ ਲਓ। ਮਰੀਜ਼ ਦੇ ਨਾਲ ਤੁਸੀਂ ਖ਼ੁਦ ਵੀ ਸਟੀਮ ਲੈ ਸਕਦੇ ਹੋ। ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਮਰੀਜ਼ ਤੋਂ ਲਗਭਗ 6 ਫੁੱਟ ਦੂਰੀ ‘ਤੇ ਰਹਿਣਾ ਹੈ। ਨਾਲ ਹੀ ਰੋਗੀ ਤੋਂ ਦੂਰੀ ਬਣਾ ਕੇ ਭੋਜਨ ਕਰੋ। ਇਸ ਤੋਂ ਇਲਾਵਾ ਘਰ ‘ਚ ਮਾਸਕ ਪਹਿਨਣਾ ਜ਼ਰੂਰੀ ਹੈ। ਇਸਦੇ ਲਈ ਖਾਣੇ ਦੇ ਤੁਰੰਤ ਬਾਅਦ ਮਾਸਕ ਪਾਓ।