IMD issued alert: ਦੇਸ਼ ਵਿੱਚ ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਸਕਦਾ ਹੈ। ਕੇਰਲਾ ਵਿੱਚ ਦੱਖਣ-ਪੱਛਮੀ ਮਾਨਸੂਨ ਇਸ ਵਾਰ 31 ਮਈ ਨੂੰ ਪਹੁੰਚ ਸਕਦਾ ਹੈ । ਆਮ ਤੌਰ ‘ਤੇ ਰਾਜ ਵਿੱਚ ਮਾਨਸੂਨ 1 ਜੂਨ ਨੂੰ ਆਉਂਦਾ ਹੈ।
ਇਹ ਗੱਲ ਦੀ ਜਾਣਕਾਰੀ ਭਾਰਤ ਦੇ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦਿੱਤੀ । ਮੌਸਮ ਵਿਭਾਗ (IMD) ਵੱਲੋਂ ਕਿਹਾ ਗਿਆ ਹੈ, “ਇਸ ਸਾਲ ਦੱਖਣ-ਪੱਛਮੀ ਮਾਨਸੂਨ ਕੇਰਲਾ ਵਿੱਚ 31 ਮਈ ਨੂੰ ਦਸਤਕ ਦੇ ਸਕਦਾ ਹੈ।”
ਇਹ ਵੀ ਪੜ੍ਹੋ: ਚਾਰ ਪੰਜਾਬੀਆਂ ਨੇ ਹਾਸਲ ਕੀਤਾ ਸਾਲ 2021 ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ
ਦੱਸ ਦੇਈਏ ਕਿ ਭਾਰਤੀ ਮਾਨਸੂਨ ਖੇਤਰ ਵਿੱਚ ਮਾਨਸੂਨ ਦੀ ਬਾਰਿਸ਼ ਦੀ ਸ਼ੁਰੂਆਤ ਦੱਖਣੀ ਅੰਡੇਮਾਨ ਸਾਗਰ ਤੋਂ ਹੁੰਦੀ ਹੈ । ਇਥੇ ਬਾਰਿਸ਼ ਹੋਣ ਤੋਂ ਬਾਅਦ ਮਾਨਸੂਨੀ ਹਵਾਵਾਂ ਉੱਤਰ- ਪੱਛਮੀ ਦਿਸ਼ਾ ਵਿੱਚ ਬੰਗਾਲ ਦੀ ਖਾੜੀ ਵੱਲ ਚੱਲਦੀਆਂ ਹਨ।
ਮੌਸਮ ਵਿਭਾਗ ਦੇ ਅਨੁਸਾਰ ਮਾਨਸੂਨ ਦੀ ਨਵੀਂ ਤਾਰੀਕਾਂ ਅਨੁਸਾਰ ਦੱਖਣੀ-ਪੱਛਮੀ ਮਾਨਸੂਨ 22 ਮਈ ਦੇ ਆਸ-ਪਾਸ ਅੰਡੇਮਾਨ ਸਾਗਰ ਵਿੱਚ ਦਸਤਕ ਦੇਵੇਗਾ । ਮੌਸਮ ਵਿਭਾਗ ਨੇ ਇਸ ਸਾਲ ਮਾਨਸੂਨ ਆਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਦੇਸ਼ ‘ਚ ਵਧੀ ਠੀਕ ਹੋਣ ਵਾਲਿਆਂ ਦੀ ਗਿਣਤੀ, ਦਿੱਲੀ ਤੋਂ ਵੀ ਆਈ ਚੰਗੀ ਖ਼ਬਰ
ਮੌਸਮ ਵਿਭਾਗ ਨੇ ਦੱਸਿਆ, “ਇਸ ਸਾਲ ਦੱਖਣ-ਪੱਛਮੀ ਮਾਨਸੂਨ ਕੇਰਲਾ ਵਿੱਚ 31 ਮਈ ਨੂੰ ਪਹੁੰਚ ਸਕਦਾ ਹੈ, ਹਾਲਾਂਕਿ ਇਸ ਅਨੁਮਾਨ ਵਿੱਚ ਚਾਰ ਦਿਨ ਘੱਟ ਜਾਂ ਜ਼ਿਆਦਾ ਹੋ ਸਕਦੇ ਹਨ।” ਮੌਸਮ ਵਿਭਾਗ ਨੇ ਦੱਸਿਆ ਕਿ ਅਰਬ ਸਾਗਰ ਦੇ ਉੱਪਰ ਚੱਕਰਵਾਤ ਬਣਨ ਦੇ ਆਸਾਰ ਹੈ। ਚੱਕਰਵਾਤ ਬਣਨ ਕਾਰਨ ਸਮੁੰਦਰ ਦੇ ਉੱਪਰ ਭੂ-ਮੱਧ ਤੋਂ ਲੰਘਣ ਵਾਲੀਆਂ ਦੱਖਣ-ਪੱਛਮੀ ਹਵਾਵਾਂ ਤੇਜ਼ ਹੋ ਗਈਆਂ ਹਨ।
ਦੱਸ ਦੇਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਭੂ-ਮੱਧ ਰੇਖਾ ਤੋਂ ਲੰਘਣ ਵਾਲੀਆਂ ਹਵਾਵਾਂ ਦੇ 20 ਮਈ ਤੋਂ ਬੰਗਾਲ ਦੀ ਖਾੜੀ ਵਿੱਚ ਮਜ਼ਬੂਤ ਤੇ ਤੇਜ਼ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ 21 ਮਈ ਤੋਂ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਇਸ ਕਾਰਨ ਮਾਨਸੂਨ 21 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਦਸਤਕ ਦੇ ਸਕਦਾ ਹੈ।