Corona Virus Kids care: ਕੋਰੋਨਾ ਦਾ ਕਹਿਰ ਹੁਣ ਬੱਚਿਆਂ ਨੂੰ ਵੀ ਨਹੀਂ ਛੱਡ ਰਿਹਾ। ਬੱਚੇ ਵੀ ਇਸ ਖਤਰਨਾਕ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਦੂਜੀ ਲਹਿਰ ਜਿੰਨੀ ਖ਼ਤਰਨਾਕ ਹੈ ਤੀਜੀ ਲਹਿਰ ਉਸ ਤੋਂ ਵੀ ਜ਼ਿਆਦਾ ਖ਼ਤਰਨਾਕ ਦੱਸੀ ਜਾ ਰਹੀ ਹੈ। ਮਾਹਰਾਂ ਦੇ ਅਨੁਸਾਰ ਦੇਸ਼ ‘ਚ ਆਉਣ ਵਾਲੀ ਕੋਰੋਨਾ ਦੀ ਤੀਜੀ ਲਹਿਰ ਦਾ ਨਿਸ਼ਾਨਾ ਬੱਚੇ ਹੋਣਗੇ। ਦੇਸ਼ ‘ਚ ਦੂਜੀ ਲਹਿਰ ਅਜੇ ਵੀ ਆਪਣੇ ਸਿਖਰ ਤੇ ਨਹੀਂ ਪਹੁੰਚੀ ਹੈ ਅਤੇ ਇੰਨੀਆਂ ਮੌਤਾਂ ਹੋ ਚੁੱਕੀਆਂ ਹਨ। ਅਜਿਹੇ ‘ਚ ਜੇ ਦੂਜੀ ਲਹਿਰ ਆਪਣੇ ਸਿਖਰ ਤੇ ਪਹੁੰਚ ਜਾਂਦੀ ਹੈ ਤਾਂ ਕੀ ਹੋਵੇਗਾ। ਇਸ ਦੇ ਮੱਦੇਨਜ਼ਰ ਤੀਜੀ ਲਹਿਰ ਦੀ ਚਿੰਤਾ ਇਹ ਹੈ ਕਿ ਮਾਸੂਮ ਬੱਚੇ ਇਸਦਾ ਸਾਹਮਣਾ ਕਿਵੇਂ ਕਰ ਸਕਣਗੇ।
16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ: ਮਾਹਰਾਂ ਦੇ ਅਨੁਸਾਰ ਤੀਜੀ ਲਹਿਰ ਦੀ ਚਪੇਟ ‘ਚ ਬੱਚੇ ਆਉਣਗੇ ਕਿਉਂਕਿ ਤੀਸਰੀ ਲਹਿਰ ਆਉਣ ਤੱਕ ਦੇਸ਼ ‘ਚ ਜ਼ਿਆਦਾਤਰ ਬਾਲਗਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੋਵੇਗੀ ਇਸੀ ਦੇ ਚਲਦੇ ਉਹ ਬੱਚਿਆਂ ਤੋਂ ਜ਼ਿਆਦਾ ਸੁਰੱਖਿਅਤ ਹੋਣਗੇ। ਤੀਜੀ ਲਹਿਰ ‘ਚ 15 ਸਾਲ ਤੱਕ ਦੇ ਬੱਚੇ ਜ਼ਿਆਦਾ ਪ੍ਰਭਾਵਿਤ ਹੋਣਗੇ। ਬੱਚਿਆਂ ਨੂੰ ਟੀਕਾ ਨਾਲ ਲੱਗਿਆ ਹੋਣ ਦੇ ਕਾਰਨ ਹੀ ਤੀਜੀ ਲਹਿਰ ਉਨ੍ਹਾਂ ਲਈ ਖ਼ਤਰਨਾਕ ਹੋਵੇਗੀ।
ਬੱਚਿਆਂ ਨੂੰ ਤੀਜੀ ਲਹਿਰ ਤੋਂ ਕਿਵੇਂ ਬਚਾਉਣ ਪੇਰੇਂਟਸ ?
- ਬੱਚਿਆਂ ਨੂੰ ਇਸ ਖਤਰਨਾਕ ਵਾਇਰਸ ਤੋਂ ਬਚਾਉਣ ਲਈ ਮਾਪਿਆਂ ਨੂੰ ਪਹਿਲਾਂ ਤੋਂ ਹੀ ਸਾਵਧਾਨ ਰਹਿਣਾ ਹੋਵੇਗਾ। ਬੱਚਿਆਂ ਦੀ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਕਮਜ਼ੋਰ ਅਤੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਕੋਵਿਡ-19 ਨੁਕਸਾਨ ਪਹੁੰਚਾ ਸਕਦਾ ਹੈ।
- ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਜੇ ਤੱਕ ਵੈਕਸੀਨ ਨਹੀਂ ਲੱਗੀ ਹੈ ਇਸ ਲਈ ਪਹਿਲਾ ਤੋਂ ਕਿਸੀ ਬਿਮਾਰੀ ਨਾਲ ਗ੍ਰਸਤ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕੋ।
- ਚਾਈਲਡ ਸਪੈਸਲਿਸਟ ਡਾਕਟਰਾਂ ਦੇ ਅਨੁਸਾਰ ਬੱਚਿਆਂ ਨੂੰ ਹੈਲਥੀ ਭੋਜਨ ਖੁਆਓ ਜਿਸ ‘ਚ ਫਲ-ਸਬਜ਼ੀਆਂ, ਫਰੂਟ ਜੂਸ ਅਤੇ ਆਂਡੇ ਸ਼ਾਮਲ ਹੋਣ। ਜ਼ੰਕ ਅਤੇ ਫਾਸਟ ਫ਼ੂਡ ਖਾਣ ਵਾਲੇ ਬੱਚਿਆਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੁੰਦੀ ਹੈ। ਇਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਤੀਜੀ ਲਹਿਰ ਤੋਂ ਪਹਿਲਾਂ ਜਦੋਂ ਤੱਕ ਟੀਕਾ ਨਹੀਂ ਆ ਜਾਂਦਾ ਉਦੋਂ ਤੱਕ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਿੰਦੇ ਰਹੋ।
- ਯਾਦ ਰੱਖੋ ਕਿ ਬੱਚੇ ਦੇ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਚੰਗਾ ਭੋਜਨ ਉਨ੍ਹਾਂ ਨੂੰ ਬਿਮਾਰੀਆਂ ਅਤੇ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਬਚਾਏਗਾ। ਮਲਟੀਵਿਟਾਮਿਨ ਚਾਹੇ ਕੋਰੋਨਾ ਦਾ ਇਲਾਜ ਨਹੀਂ ਕਰਦੇ ਪਰ ਇਮਿਊਨਿਟੀ ਨੂੰ ਮਜ਼ਬੂਤ ਜ਼ਰੂਰ ਕਰਦੇ ਹਨ।
ਕੋਰੋਨਾ ਦੀ ਤੀਜੀ ਲਹਿਰ ਕਦੋਂ ਦੇ ਸਕਦੀ ਹੈ ਦਸਤਕ: ਵਿਗਿਆਨੀਆਂ ਦੇ ਅਨੁਸਾਰ ਤੀਜੀ ਲਹਿਰ ਇਸ ਸਾਲ ਅਕਤੂਬਰ ਦੇ ਮਹੀਨੇ ‘ਚ ਆ ਸਕਦੀ ਹੈ। ਉੱਥੇ ਹੀ ਡਾਕਟਰਾਂ ਦੇ ਅਨੁਸਾਰ ਕੋਰੋਨਾ ਦਾ ਅਗਲਾ ਕਹਿਰ ਮਾਰਚ 2022 ਦੇ ਮਹੀਨੇ ‘ਚ ਹੀ ਹੋਵੇਗਾ ਕਿਉਂਕਿ ਉਸੇ ਸਮੇਂ ਮੌਸਮ ਬਦਲਦਾ ਹੈ ਅਤੇ ਸਰਦੀ ਤੋਂ ਗਰਮੀ ਬਦਲਦੇ ਮੌਸਮ ਦੌਰਾਨ ਵੀ ਇਹ ਸੰਕ੍ਰਮਕ ਬਿਮਾਰੀ ਫੈਲਦੀ ਹੈ।
ਬੱਚਿਆਂ ਨੂੰ ਵੈਕਸੀਨ ਕਿਉਂ ਨਹੀਂ ਲੱਗ ਰਹੀ: ਵੈਕਸੀਨ ਸਿਰਫ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗ ਰਹੀ ਹੈ ਕਿਉਂਕਿ WHO ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨ ਨਾ ਲਗਾਉਣ ਦੀ ਸਲਾਹ ਦਿੱਤੀ ਹੈ। ਬੱਚਿਆਂ ‘ਤੇ ਕੋਰੋਨਾ ਵੈਕਸੀਨ ਦਾ ਟ੍ਰਾਇਲ ਨਹੀਂ ਕੀਤਾ ਗਿਆ ਹੈ ਕਿਉਂਕਿ ਪਹਿਲੀ ਲਹਿਰ ਬੱਚਿਆਂ ਲਈ ਖ਼ਤਰਨਾਕ ਨਹੀਂ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਬੱਚਿਆਂ ਨੂੰ ਵੀ ਆਪਣੀ ਚਪੇਟ ‘ਚ ਲੈ ਰਹੀ ਹੈ ਇਸ ਲਈ ਬੱਚਿਆਂ ਲਈ ਵੀ ਵੈਕਸੀਨ ਦੀ ਵਰਤੋਂ ਅਤੇ ਟ੍ਰਾਇਲ ਦੀ ਜ਼ਰੂਰਤ ਵਧ ਗਈ ਹੈ। ਫਿਲਹਾਲ ਜਦੋਂ ਤੱਕ ਬੱਚਿਆਂ ਨੂੰ ਵੈਕਸੀਨ ਨਹੀਂ ਲੱਗਦੀ ਉਦੋਂ ਤੱਕ ਖਾਣ-ਪੀਣ ਦਾ ਖਾਸ ਧਿਆਨ ਰੱਖੋ।