13 more die as O2 dips: ਗੋਆ ਮੈਡੀਕਲ ਕਾਲਜ (GMC) ਵਿੱਚ ਆਕਸੀਜਨ ਦੀ ਕਮੀ ਦੇ ਚੱਲਦਿਆਂ 13 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ਾਂ ਦੀ ਮੌਤ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਹੋਈ । ਇਨ੍ਹਾਂ ਮਰੀਜ਼ਾਂ ਦੀ ਮੌਤ ਤੋਂ ਬਾਅਦ ਆਕਸੀਜਨ ਦੀ ਸਪਲਾਈ ਵਿੱਚ ਰੁਕਾਵਟ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਚਾਰ ਦਿਨਾਂ ਵਿੱਚ ਵੱਧ ਕੇ 75 ਹੋ ਗਈ ਹੈ ।
ਇਸ ਸਬੰਧੀ ਸਾਬਕਾ ਉਪ ਮੁੱਖ ਮੰਤਰੀ ਅਤੇ ਗੋਆ ਫਾਰਵਰਡ ਪਾਰਟੀ ਦੇ ਪ੍ਰਧਾਨ ਵਿਜੇ ਸਰਦੇਸਾਈ ਨੇ ਕਿਹਾ ਕਿ ਆਕਸੀਜਨ ਦੀ ਘਾਟ ਕਾਰਨ 13 ਲੋਕਾਂ ਦੀ ਮੌਤ 1 ਵਜੇ ਤੋਂ 6 ਵਜੇ ਦੇ ਵਿਚਾਲੇ ਹੋਈ, ਪਰ GMC ਦੇ ਨੋਡਲ ਅਧਿਕਾਰੀ ਡਾ. ਵਿਰਾਜ ਖਾਂਡੇਪਾਰਕਰ ਦਾ ਕਹਿਣਾ ਹੈ ਕਿ 13 ਮਰੀਜ਼ਾਂ ਦੀ ਮੌਤ ਰਾਤ 8 ਵਜੇ ਤੋਂ ਸਵੇਰੇ 8 ਵਜੇ ਦੇ ਵਿਚਾਲੇ ਹੋਈ ਹੈ ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਨਿਯੁਕਤ
ਵਿਜੇ ਸਰਦੇਸਾਈ ਨੇ ਕਿਹਾ ਕਿ ਜੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਬੀਤੀਆਂ ਚਾਰ ਰਾਤਾਂ ਵਿੱਚ ਰਾਤ 1 ਵਜੇ ਤੋਂ ਸਵੇਰੇ 6 ਵਜੇ ਵਿਚਾਲੇ ਹੁਣ ਤੱਕ 75 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । GMC ਵਿੱਚ ਇਨ੍ਹਾਂ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਘਾਟ ਅਤੇ ਆਕਸੀਜਨ ਦੀ ਸਪਲਾਈ ਦੇ ਖਰਾਬ ਹੋਣ ਕਾਰਨ ਹੋਈ ਹੈ।
ਦੱਸ ਦੇਈਏ ਕਿ GMC ਦੇ ਨੋਡਲ ਅਧਿਕਾਰੀ ਨੇ ਮੰਨਿਆ ਹੈ ਕਿ ਸ਼ੁੱਕਰਵਾਰ ਨੂੰ ਹੋਈਆਂ 13 ਮੌਤਾਂ ਪਿੱਛੇ ਆਕਸੀਜਨ ਵਿੱਚ ਉਤਰਾਅ-ਚੜ੍ਹਾਅ ਵੀ ਇੱਕ ਕਾਰਨ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਆਕਸੀਜਨ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ । ਮਰੀਜ਼ਾਂ ਦੀ ਮੌਤ ਦੇ ਪਿੱਛੇ ਮਰੀਜ਼ਾਂ ਵਿੱਚ ਸੰਕ੍ਰਮਣ, ਫੇਫਡ਼ਿਆਂ ਦੀ ਖਰਾਬ ਸਥਿਤੀ ਵੀ ਇੱਕ ਕਾਰਨ ਹੈ।