18 crore people have been vaccinated: ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ‘ਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 18 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।ਅੱਜ ਸ਼ਨੀਵਾਰ ਸਵੇਰੇ 7 ਵਜੇ ਤੱਕ ਦੀਆਂ ਅਸਥਾਈ ਰਿਪੋਰਟ ਦੇ ਅਨੁਸਾਰ ਦੇਸ਼ ‘ਚ ਕੋਵਿਡ ਰੋਧੀ ਟੀਕੇ ਦੀਆਂ ਦਿੱਤੀਆਂ ਗਈਆਂ ਖੁਰਾਕਾਂ ਦੀਆਂ ਕੁੱਲ 18,04,57.579 ਤੱਕ ਪਹੁੰਚ ਗਈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ 18-44 ਉਮਰ ਵਰਗ ਦੇ 3,28,216 ਲਾਭਪਾਤਰੀਆਂ ਨੂੰ ਕੋਵਿਡ-19 ਰੋਧੀ ਪਹਿਲਾ ਟੀਕਾ ਲਗਾਇਆ ਗਿਆ ਅਤੇ ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ ਹੋਣ ਤੋਂ ਬਾਅਦ ਤੋਂ 32 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ‘ਚ ਇਸ ਉਮਰ ਵਰਗ ਦੇ ਕੁਲ 42,58,756 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।
ਇਹ ਵੀ ਪੜੋ: ਦਿੱਲੀ ‘ਚ PM ਮੋਦੀ ਦੇ ਵਿਰੁੱਧ ਪੋਸਟਰ ਲਗਾਉਣ ‘ਤੇ 12 ਲੋਕ ਗ੍ਰਿਫਤਾਰ, 13 FIR ਦਰਜ
ਕੋਵਿਡ ਰੋਧੀ ਟੀਕੇ ਦੀ ਹੁਣ ਤੱਕ ਦਿੱਤੀਆਂ ਗਈਆਂ ਕੁੱਲ 18,04,57,579 ਖੁਰਾਕਾਂ ‘ਚੋਂ 96,27,650199 ਸਿਹਤ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਅਤੇ 66,22,040 ਲੱਖ ਸਿਹਤ ਕਰਮਚਾਰੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।ਦੂਜੇ ਪਾਸੇ ਫ੍ਰੰਟਲਾਈਨ ਹੈਲਥ ਵਰਕਰਾਂ ਦੀ ਗੱਲ ਕਰੀਏ ਤਾਂ ਹੁਣ ਤੱਕ 1,43,65,871 ਨੂੰ ਪਹਿਲਾਂ ਖੁਰਾਕ ਅਤੇ 81,49,613 ਲੱਖ ਕਰਮਚਾਰੀਆਂ ਨੂੰ ਦੂਜੀ ਖੁਰਾਕ ਮਿਲੀ ਹੈ।
ਇਹ ਵੀ ਪੜੋ:Quebec ਦੇ 10 colleges ਦੀ Fee Refund ਕਰਾਓ ਇਹ ਇਕ ਜ਼ਰੂਰੀ Message ਹੈ So Please Do Not Ignore