CM to inaugurate 2 new temporary : ਹਰਿਆਣਾ ਵਿੱਚ ਕੋਰੋਨਾ ਦੇ ਵੱਧ ਰੱਧ ਰਹੇ ਮਾਮਲਿਆਂ ਦੇ ਚੱਲਦਿਆਂ ਮਰੀਜ਼ਾਂ ਦੀ ਸਹੂਲਤ ਲਈ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਅਸਥਾਈ ਕੋਵਿਡ ਕੇਅਰ ਸੈਂਟਰ ਤਿਆਰ ਕੀਤੇ ਹਨ, ਜਿਸ ਦਾ ਉਦਘਾਟਨ ਅੱਜ ਸੂਬੇ ਦੇ ਮੂੱਖ ਮਤੰਰੀ ਮਨੋਹਰ ਲਾਲ ਖੱਟੜ ਕਰਨਗੇ।
ਇਨ੍ਹਾਂ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਵਿੱਚ 500 ਵਾਧੂ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਗੁਰੂਗਰਾਮ ਦੇ ਤਾਊ ਦੇਵੀ ਲਾਲ ਸਟੇਡੀਅਮ ਸੈਕਟਰ-38 ਵਿਖੇ ਵੇਦਾਂਤ ਸਮੂਹ ਦੇ ਸਹਿਯੋਗ ਨਾਲ 100 ਬਿਸਤਰੇ ਦੀ ਸਮਰੱਥਾ ਵਾਲਾ ਅਸਥਾਈ ਹਸਪਤਾਲ ਬਣਾਇਆ ਗਿਆ ਹੈ। ਇਸ ਵਿਚ ਆਕਸੀਜਨ ਸਹੂਲਤਾਂ ਵਾਲੇ 80 ਬੈੱਡ ਅਤੇ 20 ਬੈੱਡ ICU ਸਹੂਲਤਾਂ ਵਾਲੇ ਹੋਣਗੇ।
ਵੇਦਾਂਤ ਸਮੂਹ ਵੱਲੋਂ ਲੋੜੀਂਦੇ ਡਾਕਟਰੀ ਉਪਕਰਣ ਮੁਹੱਈਆ ਕਰਵਾਏ ਹਨ, ਜਦੋਂ ਕਿ ਮਰੀਜ਼ਾਂ ਦਾ ਇਲਾਜ ਕਰਨ ਲਈ ਡਾਕਟਰ “ਡਾਕਟਰਜ਼ ਫਾਰ ਯੂ” ਨਾਂ ਦੀ ਐਨਜੀਓ ਦੇ ਰਹੀ ਹੈ। ਇਸ ਤੋਂ ਇਲਾਵਾ ਸਿਵਲ ਸਰਜਨ ਦਫਤਰ ਦੇ ਡਾਕਟਰ ਵੀ ਇੱਥੇ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਮਿਲੇ ‘ਬਲੈਕ ਫੰਗਸ’ ਦੇ 6 ਹੋਰ ਮਾਮਲੇ, ਚਾਰ ਦੀ ਹੋਈ ਸਰਜਰੀ, ਦੋ PGI ਰੈਫਰ
ਹਰਿਆਣਾ ਵਿੱਚ ਹੁਣ ਤੱਕ 6,00,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ 5,766 ਮੌਤਾਂ ਹੋਈਆਂ ਹਨ। ਸੂਬੇ ਵਿੱਚ ਅਪ੍ਰੈਲ ਅਤੇ ਮਈ ਵਿੱਚ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ। ਇੱਕ ਸਾਲ ਤੋਂ ਵੱਧ ਸਮੇਂ ਦੌਰਾਨ ਸੂਬੇ ਵਿੱਚ 2,89,694 ਕੇਸ ਦਰਜ ਕੀਤੇ ਗਏ ਸਨ ਅਤੇ ਸਿਰਫ਼ ਦੋ ਮਹੀਨਿਆਂ ਵਿੱਚ 3,38,921 ਹੋਰ ਕੇਸ ਦਰਜ ਕੀਤੇ ਗਏ।