Haryana Extends Lockdown: ਹਰਿਆਣਾ ਸਰਕਾਰ ਨੇ ਰਾਜ ਵਿੱਚ ਲਾਕਡਾਊਨ ਦੀ ਮਿਆਦ ਇੱਕ ਹਫ਼ਤਾ ਵਧਾਉਣ ਦਾ ਐਲਾਨ ਕੀਤਾ ਹੈ । ਪੂਰੇ ਰਾਜ ਵਿੱਚ ਹੁਣ 24 ਮਈ ਸਵੇਰੇ 6 ਵਜੇ ਤੱਕ ਲਾਕਡਾਊਨ ਲਾਗੂ ਰਹੇਗਾ । ਇਸ ਸਬੰਧੀ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਣੀਪਤ ਵਿੱਚ ਇਸ ਦਾ ਐਲਾਨ ਕੀਤਾ ।
ਐਤਵਾਰ ਨੂੰ ਉਨ੍ਹਾਂ ਨੇ ਪਾਣੀਪਤ ਅਤੇ ਹਿਸਾਰ ਵਿੱਚ 500-500 ਬੈੱਡ ਦੇ ਅਸਥਾਈ ਹਸਪਤਾਲਾਂ ਦਾ ਉਦਘਾਟਨ ਕੀਤਾ । ਇਸ ਦੇ ਨਾਲ ਹੀ ਗੁਰੂਗ੍ਰਾਮ ਵਿੱਚ 400 ਬੈੱਡਾਂ ਦੀ ਸਮਰੱਥਾ ਵਾਲੇ ਦੋ ਕੋਵਿਡ ਹਸਪਤਾਲ ਵੀ ਸ਼ੁਰੂ ਕੀਤੇ ਜਾਣਗੇ।
ਦਰਅਸਲ, ਹਰਿਆਣਾ ਵਿੱਚ ਕੋਵਿਡ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ। 21 ਅਪ੍ਰੈਲ ਤੋਂ ਬਾਅਦ ਸ਼ਨੀਵਾਰ ਨੂੰ ਇੱਕ ਵਾਰ ਫਿਰ 9676 ਨਵੇਂ ਮਾਮਲੇ ਦਰਜ ਕੀਤੇ ਗਏ। ਸ਼ਨੀਵਾਰ ਨੂੰ 144 ਪੀੜਤਾਂ ਦੀ ਮੌਤ ਹੋ ਗਈ ਅਤੇ 12,593 ਮਰੀਜ਼ ਠੀਕ ਹੋਏ । ਇਸ ਦੇ ਨਾਲ ਹੀ, 16 ਜ਼ਿਲ੍ਹਿਆਂ ਵਿਚ ਨਵੇਂ ਕੇਸਾਂ ਦੀ ਗਿਣਤੀ 500 ਤੋਂ ਘੱਟ ਹੈ।
ਸਿਹਤ ਵਿਭਾਗ ਨੇ ਲਾਗ ਦੇ ਨਵੇਂ ਕੇਸਾਂ ਤੋਂ ਰਾਹਤ ਦਾ ਸਾਹ ਲਿਆ ਹੈ । ਗੌਰਤਲਬ ਹੈ ਕਿ 21 ਅਪ੍ਰੈਲ ਨੂੰ ਰਾਜ ਵਿੱਚ 9623 ਸੰਕਰਮਿਤ ਪਾਏ ਗਏ ਸਨ, ਉਦੋਂ ਤੋਂ ਪੀੜਤਾਂ ਦੀ ਗਿਣਤੀ 10 ਹਜ਼ਾਰ ਤੋਂ ਉਪਰ ਜਾ ਰਹੀ ਸੀ । ਹੁਣ ਮਾਮਲੇ ਘੱਟ ਹੋਣ ਦੇ ਨਾਲ ਰਿਕਵਰੀ ਰੇਟ ਵੱਧ ਕੇ 85.04 ਪ੍ਰਤੀਸ਼ਤ ਹੋ ਗਈ ਹੈ ਅਤੇ ਮੌਤ ਦਰ 0.96 ਪ੍ਰਤੀਸ਼ਤ ਹੋ ਗਈ ਹੈ।
ਇਹ ਵੀ ਦੇਖੋ: ਹੁਣੇ-ਹੁਣੇ ਪੰਜਾਬ ਦੇ ਇਸ ਜ਼ਿਲੇ ‘ਚ ਵਧਿਆ ਕਰਫਿਊ, ਸੁਣੋ ਕੀ ਖੁੱਲੇਗਾ ? ਕੀ-ਕੀ ਰਹੇਗਾ ਬੰਦ ?