Jalandhar PIMS corona patient : ਜਲੰਧਰ ਦੇ ਪਿਮਸ ਵਿਚ ਕੋਰੋਨਾ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਤੇ ਦੂਜੇ ਮਰੀਜ਼ਾਂ ਨੇ ਖੂਬ ਹੰਗਾਮਾ ਕੀਤਾ। ਰਿਸ਼ਤੇਦਾਰਾਂ ਨੇ ਮਰੀਜ਼ ਨੂੰ ਛੁੱਟੀ ਦੇਣ ਤੋਂ ਬਾਅਦ ਸ਼ਿਫਟ ਕਰਦੇ ਸਮੇਂ ਆਕਸੀਜਨ ਦਾ ਖਾਲੀ ਸਿਲੰਡਰ ਲਾਉਣ ਦਾ ਦੋਸ਼ ਲਾਇਆ ਹੈ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਕੋਰੋਨਾ ਪੀੜਤ ਦੂਜੇ ਮਰੀਜ਼ਾਂ ਦੇ ਪਰਿਵਾਰ ਵਾਲੇ ਵੀ ਅਵਿਵਸਥਾ ਨੂੰ ਲੈ ਕੇ ਪਿਮਸ ਦੇ ਖਿਲਾਫ ਉਤਰ ਆਏ। ਪੁਲਿਸ ਦੇ ਪਹੁੰਚਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ, ਜਦਕਿ ਪਿਮਜ਼ ਮੈਨੇਜਮੈਂਟ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਮੌਤ ਦਾ ਕਾਰਨ ਅਚਾਨਕ ਦਿਲ ਦਾ ਦੌਰਾ ਪੈਣ ਨੂੰ ਦੱਸਿਆ। ਜਤਿੰਦਰ ਸਿੰਘ ਨੇ ਦੱਸਿਆ ਕਿ ਇਕ ਨਜ਼ਦੀਕੀ ਰਿਸ਼ਤੇਦਾਰ 54 ਸਾਲਾ ਰਾਧਾ ਰਾਣੀ ਪਤਨੀ ਕਿਸ਼ਨ ਗੋਪਾਲ ਜੋ ਕਿ ਜਮਾਲ ਨਗਰ ਦੀ ਰਹਿਣ ਵਾਲੀ ਹੈ, ਨੂੰ 10 ਮਈ ਨੂੰ ਸਿਹਤ ਵਿਗੜਨ ਕਾਰਨ ਪਿਮਸ ਵਿਖੇ ਦਾਖਲ ਕਰਵਾਇਆ ਗਿਆ ਸੀ।
12 ਮਈ ਨੂੰ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ ਕੋਰੋਨਾ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ। ਉਸਨੇ ਦੋਸ਼ ਲਾਇਆ ਕਿ ਪਿਮਸ ਦੇ ਡਾਕਟਰਾਂ ਨੇ ਮਰੀਜ਼ ਦੀ ਹਾਲਤ ਵਿੱਚ ਸੁਧਾਰ ਨਾ ਹੋਣ ਕਰਕੇ ਹੱਥ ਖੜੇ ਕਰ ਦਿੱਤੇ ਅਤੇ ਮਰੀਜ਼ ਦੀ ਹਾਲਤ ਨਾ ਸੁਧਰਨ ਕਰਕੇ ਕਿਸੇ ਹੋਰ ਹਸਪਤਾਲ ਵਿੱਚ ਸ਼ਿਫਟ ਕਰਨ ਲਈ ਦਬਾਅ ਬਣਾਇਆ। ਸ਼ਨੀਵਾਰ ਦੇਰ ਸ਼ਾਮ ਜਦੋਂ ਮਰੀਜ਼ ਨੂੰ ਛੁੱਟੀ ਦਿੱਤੀ ਗਈ ਅਤੇ ਕਿਸੇ ਹੋਰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਵਾਰਡ ਤੋਂ ਹੇਠਾਂ ਆਉਂਦੇ ਹੀ ਮਰੀਜ਼ ਦੀ ਮੌਤ ਹੋ ਗਈ।
ਉਨ੍ਹਾਂ ਦੋਸ਼ ਲਾਇਆ ਕਿ ਮਰੀਜ਼ ਨੂੰ ਸ਼ਿਫਟ ਕਰਦੇ ਸਮੇਂ ਸਟਾਫ ਨੇ ਆਕਸੀਜਨ ਦਾ ਖਾਲੀ ਸਿਲੰਡਰ ਲਗਾਇਆ। ਮਰੀਜ਼ ਨੂੰ ਆਕਸੀਜਨ ਨਹੀਂ ਮਿਲੀ ਅਤੇ ਉਸਦੀ ਮੌਤ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਹੋਰ ਕੋਰੋਨਾ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਪਿਮਜ਼ ਪ੍ਰਬੰਧਨ ਦੇ ਵਿਰੁੱਧ ਉਤਰੇ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਮਰੀਜ਼ ਕਈ ਦਿਨਾਂ ਤੋਂ ਕੋਰੋਨਾ ਵਾਰਡ ਵਿੱਚ ਪਏ ਸਨ ਅਤੇ ਕੋਈ ਵੀ ਦੇਖਭਾਲ ਨਹੀਂ ਕਰ ਰਿਹਾ ਸੀ।
ਇਹ ਵੀ ਪੜ੍ਹੋ : ਕੈਪਟਨ ਅੱਜ ਫੇਸਬੁੱਕ ‘ਤੇ ਹੋਣਗੇ ਪੰਜਾਬਵਾਸੀਆਂ ਦੇ ਰੂ-ਬ-ਰੂ, ਲੋਕਾਂ ਨੂੰ ਕੀਤੀ ਇਹ ਅਪੀਲ
ਹੰਗਾਮੇ ਦੌਰਾਨ ਕੋਰੋਨਾ ਮਰੀਜ਼ ਦੀ ਮ੍ਰਿਤਕ ਦੇਹ ਦੋ ਘੰਟੇ ਬਿਨਾਂ ਪੈਕ ਕੀਤਿਆਂ ਵ੍ਹੀਲਚੇਅਰ ’ਤੇ ਪਈ ਸੀ। ਲੋਕ ਉਸ ਦੇ ਦੁਆਲੇ ਘੁੰਮਦੇ ਰਹੇ, ਜਿਸ ਨਾਲ ਉਨ੍ਹਾਂ ਨੂੰ ਵੀ ਲਾਗ ਦਾ ਖਤਰਾ ਪੈਦਾ ਹੋ ਸਕਦਾ ਸੀ, ਪਰ ਕਿਸੇ ਨੇ ਇਸ ਦੀ ਪਰਵਾਹ ਨਹੀਂ ਕੀਤੀ।
ਉਥੇ ਹੀ ਪਿਮਜ਼ ਦੇ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦਾ ਪਰਿਵਾਰ ਇਲਾਜ ਤੋਂ ਸੰਤੁਸ਼ਟ ਨਹੀਂ ਹੈ। ਮਰੀਜ਼ ਹਾਈ ਫਲੋਅ ਆਕਸੀਜਨ ‘ਤੇ ਸੀ। ਮਰੀਜ਼ ਨੂੰ ਪਰਿਵਾਰਕ ਮੈਂਬਰਾਂ ਦੇ ਕਹਿਣ ‘ਤੇ ਛੁੱਟੀ ਦੇ ਦਿੱਤੀ ਗਈ ਸੀ। ਮਰੀਜ਼ ਨੂੰ ਸ਼ਿਫਟ ਕਰਨ ਵੇਲੇ ਆਕਸੀਜਨ ਦਾ ਪੂਰਾ ਸਿਲੰਡਰ ਲਗਾਇਆ ਗਿਆ ਸੀ। ਉਸ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣਕ ਕਰਕੇ ਹੋਈ ਹੈ। ।