20 crore corona vaccine doses provided states: ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਾਰੀ ਹੈ।ਕੋਰੋਨਾ ਵਾਇਰਸ ਦੇ ਕਾਰਨ ਹਰ ਰੋਜ਼ ਲੱਖਾਂ ਲੋਕ ਦੇਸ਼ ‘ਚ ਸੰਕਰਮਿਤ ਹੋ ਰਹੇ ਹਨ।ਦੂਜੇ ਪਾਸੇ ਲੋਕਾਂ ਦੀ ਜਾਨ ਵੀ ਕੋਰੋਨਾ ਕਾਰਨ ਜਾ ਰਹੀ ਹੈ।ਇਸ ਦੌਰਾਨ ਦੇਸ਼ ‘ਚ ਕੋਰੋਨਾ ਤੋਂ ਬਚਣ ਲਈ ਟੀਕਾਕਰਨ ਅਭਿਆਨ ਵੀ ਜਾਰੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 20 ਕਰੋੜ ਤੋਂ ਜਿਆਦਾ ਕੋਰੋਨਾ ਵੈਕਸੀਨ ਸੂਬਿਆਂ ਨੂੰ ਮੁਫਤ ‘ਚ ਦਿੱਤੀ ਗਈ ਹੈ।ਕੇਂਦਰੀ ਸਿਹਤ ਮੰਤਰਾਲੇ ਮੁਤਾਬਕ,’ ਭਾਰਤ ਸਰਕਾਰ ਦੇ ਰਾਹੀਂ ਹੁਣ ਤਕ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 20 ਕਰੋੜ ਤੋਂ ਵੱਧ ਵੈਕਸੀਨ ਡੋਜ਼ ਮੁਫਤ ਦਿੱਤੀ ਗਈ ਹੈ।1.84 ਕਰੋੜ ਤੋਂ ਵੱਧ 1,84,41,478 ਵੈਕਸੀਨ ਡੋਜ਼ ਅਜੇ ਵੀ ਉਨ੍ਹਾਂ ਦੇ ਕੋਲ ਉਪਲਬਧ ਹੈ।
ਇਹ ਵੀ ਪੜੋ:ਛੱਤੀਸਗੜ੍ਹ ਦੇ CM ਭੁਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਲੋੜੀਂਦੀ ਕੋਰੋਨਾ ਵੈਕਸੀਨ
ਇਸ ਤੋਂ ਇਲਾਵਾ ਅਗਲੇ 3 ਦਿਨਾਂ ‘ਚ ਉਨ੍ਹਾਂ ਨੇ ਕਰੀਬ 51 ਲੱਖ ਡੋਜ਼ ਮਿਲ ਜਾਵੇਗੀ।ਦੱਸਣਯੋਗ ਹੈ ਕਿ ਜਨਵਰੀ ਮਹੀਨੇ ਤੋਂ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਅਭਿਆਨ ਚਲਾਇਆ ਜਾ ਰਿਹਾ ਹੈ।ਦੇਸ਼ ‘ਚ ਹੁਣ ਤਕ 18.2 ਕਰੋੜ ਤੋਂ ਜਿਆਦਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ।ਦੂਜੇ ਪਾਸੇ ਪਿਛਲੇ 24 ਘੰਟਿਆਂ ‘ ਚ 17 ਲੱਖ ਤੋਂ ਜਿਆਦਾ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ।ਦੂਜੇ ਪਾਸੇ ਹੁਣ ਤੱਕ 2.46 ਕਰੋੜ ਤੋਂ ਜਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।ਇਨ੍ਹਾਂ ‘ਚ 2 ਕਰੋੜ ਤੋਂ ਜਿਆਦਾ ਲੋਕ ਕੋਰੋਨਾ ਤੋਂ ਰਿਕਵਰ ਹੋ ਚੁੱਕੇ ਹਨ।ਦੂਜੇ ਪਾਸੇ 2.7 ਲੱਖ ਲੋਕਾਂ ਦੀ ਕੋਰੋਨਾ ਕਾਰਨ ਜਾਨ ਵੀ ਜਾ ਚੁੱਕੀ ਹੈ।ਦੇਸ਼ ‘ਚ ਫਿਲਹਾਲ ਕੋਰੋਨਾ ਵਾਇਰਸ ਦੇ 36 ਲੱਖ ਤੋਂ ਜਿਆਦਾ ਐਕਟਿਵ ਕੇਸ ਹਨ।