drive in covid-19 vaccination: ਵੈਕਸੀਨੇਸ਼ਨ ਪ੍ਰੋਗਰਾਮ ‘ਚ ਤੇਜੀ ਲਿਆਉਣ ਦੇ ਲਈ ਉੱਤਰ-ਪ੍ਰਦੇਸ਼ ਦੇ ਨੋਇਡਾ ਸ਼ਹਿਰ ‘ਚ ਡ੍ਰਾਈਵ-ਇਨ ਵੈਕਸੀਨੇਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਦੇ ਨਾਲ ਨੋਇਡਾ ਯੂ.ਪੀ ਦਾ ਪਹਿਲਾ ਸ਼ਹਿਰ ਬਣ ਗਿਆ ਹੈ।ਜਿੱਥੋਂ ਇਸ ਤਰ੍ਹਾਂ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ।ਇਸ ਸੁਵਿਧਾ ਦਾ ਫਾਇਦਾ ਇਹੀ ਹੈ ਕਿ ਤੁਸੀਂ ਕਾਰ ‘ਚ ਬੈਠੇ-ਬੈਠੇ ਹੀ ਵੈਕਸੀਨ ਲਗਵਾ ਸਕਦੇ ਹੋ।
ਨੋਇਡਾ ‘ਚ ਦੋ ਥਾਂਈ ਡ੍ਰਾਈਵ-ਇਨ-ਵੈਕਸੀਨ ਦੀ ਸੁਵਿਧਾ ਸ਼ੁਰੂ ਕੀਤੀ ਹੈ।ਡੀਐੱਲਐੱਫ ਮਾਲ ਆਫ ਇੰਡੀਆ ਅਤੇ ਗੇ੍ਰਟਰ ਨੋਇਡਾ ਸਟੇਡੀਅਮ ‘ਚ 17 ਮਈ ਭਾਵ ਸੋਮਵਾਰ ਤੋਂ ਇਸ ਸੁਵਿਧਾ ਸ਼ੁਰੂ ਹੋ ਜਾਵੇਗੀ।ਇਹ ਸੁਵਿਧਾ ਸਿਰਫ 45 ਸਾਲ ਤੋਂ ਉੱਪਰ ਦੇ ਲੋਕਾਂ ਲਈ ਹੀ ਹੈ।ਪਹਿਲੇ ਦਿਨ ਇਨ੍ਹਾਂ ਦੋਵਾਂ ਸੈਂਟਰਾਂ ‘ਤੇ 200 ਲੋਕਾਂ ਨੂੰ ਵੈਕਸੀਨ ਲੱਗਣ ਦੀ ਉਮੀਦ ਹੈ।ਇੱਥੇ ਵੀ ਵੈਕਸੀਨ ਲਗਵਾਉਣ ਦਾ ਇਹੀ ਪ੍ਰੋਸੈਸ ਹੈ।
ਭਾਵ ਤੁਹਾਨੂੰ ਪਹਿਲਾਂ ਕੋਵਿਨ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ।ਬਿਨ੍ਹਾਂ ਰਜਿਸਟ੍ਰੇਸ਼ਨ ਦੇ ਵੈਕਸੀਨ ਨਹੀਂ ਲਗਾਈ ਜਾਵੇਗੀ।ਅਪਾਇੰਟਮੈਂਟ ਹੋਣ ‘ਤੇ ਤੁਸੀਂ ਇੱਥੇ ਜਾ ਕੇ ਵੈਕਸੀਨ ਲਗਵਾ ਸਕਦੇ ਹੋ।ਇਨ੍ਹਾਂ ਦੋਵਾਂ ਹੀ ਸੈਂਟਰਸ ‘ਤੇ ਵੈਕਸੀਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਈ ਜਾਵੇਗੀ।ਜਿਵੇਂ ਬਾਕੀ ਸੈਂਟਰਸ ‘ਤੇ ਵੈਕਸੀਨ ਲੱਗਣ ਤੋਂ ਬਾਅਦ ਅੱਧੇ ਘੰਟੇ ਨਿਗਰਾਨੀ ਹੁੰਦੀ ਹੈ।ਉਂਝ ਹੀ ਇੱਥੇ ਹੋਵੇਗਾ।
ਇਹ ਵੀ ਪੜੋ:ਕੇਂਦਰ ਨੇ ਸੂਬਿਆਂ ਨੂੰ ਮੁਫਤ ‘ਚ ਦਿੱਤੀ 20 ਕਰੋੜ ਤੋਂ ਵੱਧ ਕੋਰੋਨਾ ਵੈਕਸੀਨ, ਹੁਣ ਤੱਕ ਇੰਨੇ ਲੋਕਾਂ ਨੂੰ ਲੱਗ ਚੁੱਕਾ ਟੀਕਾ…
ਇੱਥੇ ਵੈਕਸੀਨ ਲਗਾਉਣ ਤੋਂ ਬਾਅਦ ਤੁਹਾਨੂੰ ਆਪਣੀ ਕਾਰ ਅੱਧੇ ਘੰਟਾ ਰੋਕਣੀ ਪਵੇਗੀ।ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਲਾਈਟ ਜਲਾ ਕੇ ਤੁਸੀਂ ਸਿਗਨਲ ਦੇ ਸਕਦੇ ਹੋ।ਦੇਸ਼ ਦੇ ਕਈ ਹਿੱਸਿਆਂ ‘ਚ ਵੈਕਸੀਨੇਸ਼ਨ ਨੂੰ ਰਫਤਾਰ ਦੇਣ ਲਈ ਡ੍ਰਾਈਵ-ਇਨ-ਵੈਕਸੀਨੇਸ਼ਨ ਸੈਂਟਰ ਖੋਲੇ ਗਏ ਹਨ।ਅਜਿਹੇ ਸੈਂਟਰ ਦੀ ਚੰਗੀ ਗੱਲ ਇਹ ਹੈ ਕਿ ਇੱਥੇ ਸੋਸ਼ਲ ਡਿਸਟੇਸਿੰਗ ਦਾ ਚੰਗੀ ਤਰਾਂ ਪਾਲਨ ਹੁੰਦਾ ਹੈ।ਨਾਲ ਹੀ ਤੁਸੀਂ ਕਾਰ ‘ਚ ਬੈਠ ਕੇ ਹੀ ਵੈਕਸੀਨ ਲਗਵਾ ਸਕਦੇ ਹੋ।
ਇਹ ਵੀ ਪੜੋ:ਹੁਣੇ-ਹੁਣੇ ਪੰਜਾਬ ਦੇ ਇਸ ਜ਼ਿਲੇ ‘ਚ ਵਧਿਆ ਕਰਫਿਊ, ਸੁਣੋ ਕੀ ਖੁੱਲੇਗਾ ? ਕੀ-ਕੀ ਰਹੇਗਾ ਬੰਦ ?