tarna dal nihung singh injure: ਬਾਬਾ ਬੰਦਾ ਸਿੰਘ ਬਹਾਦੁਰ ਤਰਨਾ ਦਲ ਦੇ ਮੁਖੀ ਬਾਬਾ ਨਰਿੰਦਰ ਸਿੰਘ ਦੀ ਇਕ ਪਿਛਲੇ ਦਿਨੀ ਇਕ ਆਡੀਓ ਵਾਇਰਲ ਹੋਈ ਸੀ, ਜਿਸ ਵਿਚ ਬਾਬਾ ਨਰਿੰਦਰ ਸਿੰਘ ਕਿਸੇ ਦੂਸਰੇ ਨਿਹੰਗ ਨਾਲ ਗੱਲ ਕਰ ਰਹੇ ਸਨ ਕਿ ਤੁਸੀਂ ਭੰਗ ਵੇਚਣ ਦਾ ਧੰਦਾ ਨਾ ਕਰੋ, ਪਰ ਦੂਸਰੇ ਪਾਸਿਓ ਜੋ ਅਵਾਜ ਆਉਂਦੀ ਹੈ, ਕਿ ਉਨ੍ਹਾਂ ਨੇ ਭੰਗ ਵੇਚਣ ਦਾ ਧੰਦਾ ਬੰਦ ਨਹੀਂ ਕਰਨਾ, ਨਾਲ ਹੀ ਨਿਹੰਗ ਵਲੋਂ ਬਾਬਾ ਨਰਿੰਦਰ ਸਿੰਘ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਹ ਮਾਮਲਾ ਹੋਏ ਨੂੰ ਕੁਝ ਦਿਨ ਹੀ ਬੀਤੇ ਸਨ ਅਤੇ ਅੱਜ ਕੁਝ ਨਿਹੰਗਾ ਵਲੋਂ ਬਾਬਾ ਨਰਿੰਦਰ ਸਿੰਘ ‘ਚ ਜਾਂਦਿਆ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਬਾਬਾ ਨਰਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ, ਉਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਬਾਬਾ ਨਰਿੰਦਰ ਸਿੰਘ ਦੇ ਨਾਲ ਜਾ ਰਹੇ ਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਬਾਬਾ ਨਰਿੰਦਰ ਸਿੰਘ ਨੂੰ ਇਕ ਫੋਨ ਆਉਂਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅਸੀ ਤੁਹਾਨੂੰ ਮਿਲਣਾ ਹੈ ਤੇ ਬਾਬਾ ਜੀ ਨੇ ਕਿਹਾ ਕਿ ਉਹ ਕਿਸੇ ਪਿੰਡ ਜਾ ਰਹੇ ਹਨ ਇਸ ਲਈ ਤੁਸੀਂ ਰਸਤੇ ਵਿਚ ਮਿਲ ਲਵੋ। ਕੁਝ ਸਮੇਂ ਬਾਅਦ ਹੀ ਇਕ ਗੱਡੀ ਆਉਂਦੀ ਹੈ, ਜਿਸ ਵਿਚ ਨਿਹੰਗ ਸਿੰਘ ਬੈਠੇ ਹੋਏ ਸਨ, ਉਨ੍ਹਾਂ ਨੇ ਉਤਰਦਿਆਂ ਹੀ ਬਾਬਾ ਨਰਿੰਦਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਧੀਰ ਸਿੰਘ ਨੇ ਦੱਸਿਆ ਜਦੋਂ ਉਨ੍ਹਾਂ ‘ਤੇ ਹਮਲਾ ਕਰਨ ਲੱਗੇ ਤਾਂ ਉਸਨੇ ਆਪਣਾ ਬਰਸ਼ਾ ਕੱਢ ਲਿਆ। ਜਿਸ ਤੋਂ ਬਾਅਦ ਉਹ ਚਲੇ ਗਏ ਅਤੇ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਬਾਬਾ ਨਰਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਿਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਧੀਰ ਸਿੰਘ ਨੇ ਦੱਸਿਆ ਕਿ ਬਾਬਾ ਨਰਿੰਦਰ ਸਿੰਘ ਵਲੋਂ ਗੁਰਦੁਆਰਾ ਸਾਹਿਬ ਵਿਚ ਕੁਝ ਨਿਹੰਗ ਸਿੰਘਾਂ ਨੂੰ ਭੰਗ ਵੇਚਣ ਅਤੇ ਪੀਣ ਤੋਂ ਮਨ੍ਹਾ ਕੀਤਾ ਸੀ ਓਹੀ ਵਿਵਾਦ ਤੋਂ ਬਾਅਦ ਅੱਜ ਬਾਬਾ ਨਰਿੰਦਰ ਸਿੰਘ ਤੇ ਹਮਲਾ ਕੀਤਾ ਗਿਆ ਹੈ।