Cyclone Tauktae expected to hit Gujarat: ਦੇਸ਼ ਦੇ ਦੱਖਣ-ਪੱਛਮੀ ਰਾਜਾਂ ‘ਤੇ ਚੱਕਰਵਾਤੀ ਤੂਫਾਨ ਤੌਕਤੇ ਦਾ ਖਤਰਾ ਮੰਡਰਾ ਰਿਹਾ ਹੈ। ਕੇਰਲਾ, ਕਰਨਾਟਕ ਅਤੇ ਗੋਆ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਤੌਕਤੇ ਗੁਜਰਾਤ ਵੱਲ ਵੱਧ ਰਿਹਾ ਹੈ ।
ਹੁਣ ਤੱਕ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਸੈਂਕੜੇ ਦਰੱਖਤ ਡਿੱਗ ਚੁੱਕੇ ਹਨ । ਇਸਦੇ ਨਾਲ ਹੀ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਵਿਚਾਲੇ ਅੱਜ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਪਾਟ, ਸ਼ਰਧਾਲੂਆਂ ਨੂੰ ਪੂਜਾ ਦੀ ਆਗਿਆ ਨਹੀਂ
ਤੂਫਾਨ ਕਾਰਨ ਗੁਜਰਾਤ ਦੇ ਤੱਟਵਰਤੀ ਇਲਾਕਿਆਂ ਵਿੱਚ ਅੱਜ ਅਤੇ ਕੱਲ੍ਹ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਆਫ਼ਤ ਨਾਲ ਨਜਿੱਠਣ ਲਈ ਐਨਡੀਆਰਐਫ ਦੀਆਂ 50 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਗੁਜਰਾਤ ਦੇ ਕੱਛ ਵਿੱਚ ਤੂਫਾਨ ਤੋਂ ਤਬਾਹੀ ਦੀ ਸੰਭਾਵਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਅਲਰਟ ‘ਤੇ ਹੈ । ਇਸ ਦੇ ਨਾਲ ਹੀ ਤੱਟੀ ਇਲਾਕਿਆਂ ਦੇ ਮਛੇਰਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕੀਤਾ ਗਿਆ ਹੈ ।
ਮੌਸਮ ਵਿਭਾਗ ਅਨੁਸਾਰ ਚੱਕਰਵਾਤੀ ਤੂਫਾਨ ਤੌਕਤੇ 17 ਮਈ ਦੀ ਸ਼ਾਮ ਨੂੰ ਜਾਂ 18 ਮਈ ਨੂੰ ਗੁਜਰਾਤ ਦੇ ਤੱਟ ਨਾਲ ਟਕਰਾ ਸਕਦਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਤੂਫ਼ਾਨ 24 ਘੰਟਿਆਂ ਵਿੱਚ ਇਹ ਤੂਫਾਨ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ । 18 ਮਈ ਦੀ ਸਵੇਰ ਤੱਕ ਚੱਕਰਵਾਤ ਤੌਕਤੇ ਪੋਰਬੰਦਰ ਅਤੇ ਮਹੁਵਾ ਵਿਚਾਲੇ ਗੁਜਰਾਤ ਦੇ ਤੱਟ ਨੂੰ ਪਾਰ ਕਰ ਸਕਦਾ ਹੈ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਵਧਿਆ ਕਰਫਿਊ, 23 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਮੁੰਬਈ ਵਿੱਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਮੁੰਬਈ ਦੇ ਵਡਾਲਾ ਵਿੱਚ ਚੱਕਰਵਾਤ ਤੌਕਤੇ ਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਗਿਆ ਹੈ । ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਨਾਲ ਹੀ ਬਾਰਿਸ਼ ਵੀ ਹੋ ਰਹੀ ਹੈ।
ਤੂਫਾਨ ਦੇ ਖਤਰੇ ਦੇ ਵਿਚਕਾਰ ਮੁੰਬਈ ਵਿੱਚ 5 ਥਾਵਾਂ ‘ਤੇ ਅਸਥਾਈ ਸ਼ੈਲਟਰ ਹੋਮ ਬਣਾਏ ਗਏ ਹਨ। ਪੱਛਮੀ ਮੁੰਬਈ ਵਿੱਚ ਐਨਡੀਆਰਐਫ ਦੀਆਂ 3 ਟੀਮਾਂ ਅਤੇ ਫਾਇਰ ਬ੍ਰਿਗੇਡ ਦੀਆਂ 6 ਟੀਮਾਂ ਵੀ ਹੜ੍ਹਾਂ ਦੀ ਰੋਕਥਾਮ ਲਈ ਤਾਇਨਾਤ ਕੀਤੀਆਂ ਗਈਆਂ ਹਨ ।
ਭਾਰਤ ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤ ਤੌਕਤੇ ਭਿਆਨਕ ਚੱਕਰਵਾਤੀ ਤੂਫਾਨ ਵਿੱਚ ਬਦਲ ਗਿਆ ਹੈ । ਜਿਸ ਦੇ 17 ਮਈ ਦੀ ਸ਼ਾਮ ਤੱਕ ਗੁਜਰਾਤ ਦੇ ਤੱਟ ‘ਤੇ ਪਹੁੰਚਣ ਦੀ ਸੰਭਾਵਨਾ ਹੈ । ਜਦੋਂ ਕਿ 18 ਮਈ ਦੀ ਸਵੇਰ ਨੂੰ ਇਹ ਪੋਰਬੰਦਰ ਤੇ ਭਾਵਨਗਰ ਜ਼ਿਲ੍ਹੇ ਦੇ ਮਹੁਆ ਦੇ ਵਿਚਕਾਰੋਂ ਲੰਘੇਗਾ।
ਇਹ ਵੀ ਦੇਖੋ: ਜਵਾਨ ਮੁੰਡਾ ਮੰਜੇ ‘ਤੇ ਪਿਆ, ਸਾਹ ਵੀ ਲੈਂਦਾ ਔਖਾ, ਸੁਣੋ ਮਾਂ ਕਿਵੇਂ ਸੰਭਾਲ ਰਹੀ, ਪਰਿਵਾਰ ਦਾ ਦੁੱਖ…