aap took responsibility of putting posters: ਆਮ ਆਦਮੀ ਪਾਰਟੀ (ਆਪ) ਨੇ ਟੀਕੇ ਦੀ ਕਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਹੋਏ ਸ਼ਹਿਰ ਦੇ ਕਈ ਹਿੱਸਿਆਂ ‘ਚ ਪੋਸਟਰ ਲਗਾਏ ਜਾਣ ਦੀ ਐਤਵਾਰ ਨੂੰ ਜਿੰਮੇਵਾਰੀ ਲਈ ਅਤੇ ਕਿਹਾ ਕਿ ਉਸਦੇ ਕਈ ਵਰਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਸੈਂਕੜੇ ਵਰਕਰਾਂ ਨੂੰ ਉਹ ‘ਪ੍ਰੇਸ਼ਾਨ’ ਕਰ ਰਹੀ ਹੈ।
ਸੀਨੀਅਰ ਆਪ ਨੇਤਾ ਦੁਰਗੇਸ਼ ਪਾਠਕ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਪਾਰਟੀ ਨੂੰ ਰੋਕ ਨਹੀਂ ਪਾਵੇਗੀ ਅਤੇ ਉਹ ਅਭਿਆਨ ਚਲਾ ਕੇ ਪੂਰੇ ਸ਼ਹਿਰ ਅਤੇ ਦੇਸ਼ ‘ਚ ਅਜਿਹੇ ਪੋਸਟਰ ਲਗਾ ਦੇਵੇਗੀ।’ਆਪ ਅਜਿਹੇ ਪੋਸਟਰਾਂ ਦੇ ਪਿੱਛੇ ਹੈ।’ ਮੈਨੂੰ ਅਤੇ ਸਾਡੇ ਵਿਧਾਇਕਾਂ ਨੂੰ ਗ੍ਰਿਫਤਾਰ ਕੀਤੇ ਪਰ ਗਰੀਬ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ।ਜਿਨ੍ਹਾਂ ਨੂੰ ਮਾਮੂਲੀ ਪੈਸਿਆਂ ਲਈ ਪੋਸਟਰ ਚਿਪਕਾਏ।
ਇਹ ਵੀ ਪੜੋ:ਬਾਰਾਤ ਲੈ ਕੇ ਇੱਕ ਹੀ ਲਾੜੀ ਦੇ ਘਰ ਪਹੁੰਚੇ ਦੋ ਲਾੜੇ, ਲੋਕ ਹੋਏ ਹੈਰਾਨ, ਫਿਰ ਦੇਖੋ ਕੀ ਹੋਇਆ…
ਦਿੱਲੀ ਪੁਲਿਸ ਨੇ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਸ਼ਹਿਰ ਦੇ ਕਈ ਹਿੱਸਿਆਂ ‘ਚ ਕਥਿਤ ਰੂਪ ਨਾਲ ਪੋਸਟਰ ਚਿਪਕਾਉਣ ਨੂੰ ਲੈ ਕੇ 25 ਐੱਫਆਈਆਰ ਦਰਜ ਕੀਤੀਆਂ ਅਤੇ ਉਨਾਂ੍ਹ ਹੀ ਲੋਕਾਂ ਨੂੰ ਗ੍ਰਿਫਤਾਰ ਕੀਤਾ।ਇਨ੍ਹਾਂ ਪੋਸਟਰ ‘ਤੇ ਲਿਖਿਆ ਹੈ,” ਮੋਦੀ ਜੀ ਸਾਡੇ ਬੱਚਿਆਂ ਦਾ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤਾ।ਪਾਠਕ ਨੇ ਕਿਹਾ ਕਿ ਪੂਰੇ ਦੇਸ਼ ‘ਚ ਲੋਕ ਇਹੀ ਪ੍ਰਸ਼ਨ ਪੁੱਛ ਰਹੇ ਹਨ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਸਰਕਾਰ ਨੇ ਪਾਕਿਸਤਾਨ, ਅਫਗਾਨਿਸਤਾਨ, ਈਰਾਨ ਅਤੇ ਇਰਾਕ ਸਮੇਤ 94 ਦੇਸ਼ਾਂ ਨੂੰ ਟੀਕੇ ਦੀਆਂ ਕਰੋੜਾਂ ਖੁਰਾਕ ਦਾ ਨਿਰਯਾਤ ਕਿਉਂ ਕੀਤਾ ਜਿਸ ਨਾਲ ਭਾਰਤ ‘ਚ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਇਹ ਵੀ ਪੜੋ:ਆਪਣੇ ਗੀਤਾਂ ਨਾਲ ਅੱਜ ਵੀ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੈ Surjit Bhullar , ਖੁਦ ਲਾਉਂਦਾ ਰਿਹਾ ਗੀਤਾਂ ਦੇ ਪੋਸਟਰ