central vista project delhi high court: ਸੈਂਟਰਲ ਵਿਸਟਾ ਪ੍ਰੋਜੈਕਟ ਦਾ ਕੰਮ ਰੋਕਣ ਲਈ ਦਾਇਰ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ‘ਚ ਸੋਮਵਾਰ ਨੂੰ ਸੁਣਵਾਈ ਹੋਈ।ਇਸ ਦੌਰਾਨ ਦਿੱਲੀ ਹਾਈਕੋਰਟ ਨੇ ਇਸ ਮਾਮਲੇ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।ਕੋਰੋਨਾ ਵਾਇਰਸ ਸੰਕਰਮਣ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਦਿੱਲੀ ਹਾਈਕੋਰਟ ਤੋਂ ਸਾਰੇ ਨਿਰਮਾਣ ਕਾਰਜਾਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।ਸੁਣਵਾਈ ਦੌਰਾਨ ਡੀਡੀਐੱਮਏ ਦੇ ਆਦੇਸ਼ ਅਤੇ ਦਿੱਲੀ ਦੇ ਹੈਲਥ ਬੁਲਿਟੇਨ ਦੇ ਬਾਰੇ ‘ਚ ਦੱਸਿਆ ਗਿਆ।
ਰੋਕ ਲਗਾਉਣ ਦੀ ਮੰਗ ਦਾ ਸਾਲਿਸਿਟਰ ਜਨਰਲ ਨੇ ਵਿਰੋਧ ਕੀਤਾ।ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਨਹਿੱਤ ਪਟੀਸ਼ਨ ”ਪ੍ਰੇਰਿਤ” ਹੈ, ਸ਼ਾਪੂਰਜੀ ਪਾਲਨਜੀ ਸਮੂਹ ਦੇ ਸੀਨੀਅਰ ਮਨਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਇਹ ਪਟੀਸ਼ਨ ਭ੍ਰਮਕ ਹੈ।ਦੋਵਾਂ ਵਕੀਲਾਂ ਨੇ ਕਿਹਾ ਕਿ ਮਾਮਲੇ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।180 ਬੱਸਾਂ ਲਈ ਆਗਿਆ ਨਹੀਂ ਸੀ।
ਤੁਹਾਨੂੰ 400 ਨਿਰਮਾਣ ਮਜ਼ਦੂਰਾਂ ਲਈ 180 ਬੱਸਾਂ ਦੀ ਜ਼ਰੂਰਤ ਨਹੀਂ ਹੈ।ਸਾਲਿਸਟਰ ਜਨਰਲ ਤੁਸ਼ਾਰ ਮੇਹਤਾ ਨੇ ਕਿਹਾ ਕਿ ਨਿਰਮਾਣ ਦੇ ਲਈ ਟਰੱਕ ਅਤੇ ਹੋਰ ਵਾਹਨਾਂ ਸਮੇਤ 4 ਬੱਸਾਂ ਅਤੇ ਹੋਰ ਵਾਹਨਾਂ ਦੀ ਆਗਿਆ ਮੰਗੀ ਗਈ ਸੀ।ਉਨਾਂ੍ਹ ਨੇ ਕੋਰਟ ਨੂੰ ਦੱਸਿਆ ਕਿ ਸੈਂਟਰਲ ਵਿਸਟਾ ਪ੍ਰੋਜੈਕਟ ਦਾ ਨਿਰਮਾਣ ਕਾਰਜ ਕੋਰੋਨਾ ਗਾਈਡਲਾਈਨਜ਼ ਦੇ ਤਹਿਤ ਹੋ ਰਿਹਾ ਹੈ, ਜਿਨਾਂ੍ਹ ਨੂੰ ਸੈਂਟਰਲ ਵਿਸਟਾ ਪ੍ਰਾਜੈਕਟ ਪਸੰਦ ਨਹੀਂ ਹੈ ਜਾਂ ਉਹ ਉਸਦੇ ਵਿਰੁੱਧ ਹੈ, ਕਿਸੇ ਵੀ ਕਾਰਨ ਕਰਕੇ ਉਹ ਲੋਕ ਤਰ੍ਹਾਂ ਤਰ੍ਹਾਂ ਦੇ ਰੂਪ ਧਾਰਨ ਕਰਕੇ ਅਦਾਲਤਾਂ ‘ਚ ਆ ਰਹੇ ਹਨ।
ਇਹ ਵੀ ਪੜੋ:ਆਪਣੇ ਗੀਤਾਂ ਨਾਲ ਅੱਜ ਵੀ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੈ Surjit Bhullar , ਖੁਦ ਲਾਉਂਦਾ ਰਿਹਾ ਗੀਤਾਂ ਦੇ ਪੋਸਟਰ