Pregnancy food diet: ਪ੍ਰੈਗਨੈਂਸੀ ਦਾ ਸਮਾਂ ਇੱਕ ਮਾਂ ਲਈ ਬਹੁਤ ਖੂਬਸੂਰਤ ਪਲ ਹੁੰਦਾ ਹੈ। ਔਰਤਾਂ ਆਪਣੀ ਪ੍ਰੈਗਨੈਂਸੀ ਦੇ ਸ਼ੁਰੂ ਤੋਂ ਆਖਿਰ ਤੱਕ ਬੱਚੇ ਬਾਰੇ ਹੀ ਸੋਚਦੀਆਂ ਹਨ। ਵੈਸੇ ਹਰ ਮਾਂ ਲਈ ਉਸਦਾ ਬੱਚਾ ਕਿਸੀ ਰਾਜਕੁਮਾਰ ਤੋਂ ਘੱਟ ਨਹੀਂ ਹੁੰਦਾ। ਪਰ ਫਿਰ ਵੀ ਸਾਰੀਆਂ ਔਰਤਾਂ ਸੋਚਦੀਆਂ ਹਨ ਕਿ ਉਨ੍ਹਾਂ ਦਾ ਬੱਚਾ ਬਹੁਤ ਪਿਆਰਾ ਅਤੇ cute ਹੋਵੇਗਾ। ਉੱਥੇ ਹੀ ਕੁਝ ਤਾਂ ਉਸ ਦੇ ਰੰਗ ਦੀ ਵੀ ਕਲਪਨਾ ਕਰਦੀਆਂ ਹਨ। ਅਜਿਹੇ ‘ਚ ਇਹ ਮੰਨਿਆ ਜਾਂਦਾ ਹੈ ਕਿ ਪ੍ਰੈਗਨੈਂਸੀ ਦੌਰਾਨ ਕੁਝ ਖ਼ਾਸ ਚੀਜ਼ਾਂ ਲੈਣ ਨਾਲ ਬੱਚੇ ਦੀ ਸਿਹਤ ਦੇ ਨਾਲ ਉਸ ਦਾ ਰੰਗ ਵੀ ਨਿਖ਼ਰ ਕੇ ਆਉਂਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਅਜਿਹੀਆਂ 5 ਚੀਜ਼ਾਂ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਦਾ ਪ੍ਰੈਗਨੈਂਸੀ ਦੌਰਾਨ ਸੇਵਨ ਕਰਨਾ ਔਰਤਾਂ ਲਈ ਫਾਇਦੇਮੰਦ ਰਹੇਗਾ।
ਦੁੱਧ: ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਮਾਂ ਦੇ ਗਰਭ ‘ਚ ਪਲ ਰਹੇ ਬੱਚੇ ਦਾ ਵਧੀਆ ਸਰੀਰਕ ਵਿਕਾਸ ਹੋਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਇਹ ਬੱਚੇ ਦੇ ਰੰਗ ਨੂੰ ਸੁਧਾਰਨ ਲਈ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਪ੍ਰੈਗਨੈਂਸੀ ਦੌਰਾਨ ਬਦਾਮ ਖਾਣਾ ਮਾਂ ਅਤੇ ਬੱਚੇ ਦੀ ਸਿਹਤ ਨੂੰ ਕਾਇਮ ਰੱਖਦਾ ਹੈ। ਇਸ ਨਾਲ ਗਰਭ ‘ਚ ਪਲ ਰਹੇ ਬੱਚੇ ਦਾ ਸਹੀ ਵਿਕਾਸ ਹੋਣ ਦੇ ਨਾਲ ਰੰਗ ਸਾਫ਼ ਹੋਣ ‘ਚ ਮਦਦ ਮਿਲਦੀ ਹੈ। ਨਾਰੀਅਲ ਪਾਣੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਘੱਟ ਖਤਰਾ ਹੁੰਦਾ ਹੈ। ਉੱਥੇ ਹੀ ਪ੍ਰੈਗਨੈਂਸੀ ਦੌਰਾਨ ਇਸ ਨੂੰ ਪੀਣ ਨਾਲ ਬੱਚੇ ਦਾ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਰੰਗ ਨਿਖਾਰਨ ‘ਚ ਮਦਦ ਮਿਲਦੀ ਹੈ।
ਅੰਗੂਰ: ਪ੍ਰੈਗਨੈਂਸੀ ਦੌਰਾਨ ਅੰਗੂਰ ਦਾ ਸੇਵਨ ਕਰਨ ਨਾਲ ਮਾਂ ਅਤੇ ਬੱਚੇ ਦਾ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਇਹ ਗਰਭ ‘ਚ ਪਲ ਰਹੇ ਬੱਚੇ ਦਾ ਖੂਨ ਸਾਫ ਕਰਕੇ ਉਸ ਦਾ ਰੰਗ ਨਿਖ਼ਾਰਨ ‘ਚ ਵੀ ਮਦਦ ਕਰਦਾ ਹੈ। ਪਰ ਪ੍ਰੈਗਨੈਂਸੀ ਦੌਰਾਨ ਜ਼ਿਆਦਾ ਅੰਗੂਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਰੋਜ਼ਾਨਾ ਸਿਰਫ 15-20 ਅੰਗੂਰ ਹੀ ਖਾਓ। ਪ੍ਰੈਗਨੈਂਸੀ ‘ਚ ਕੇਸਰ ਦਾ ਦੁੱਧ ਪੀਣਾ ਵੀ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ 1 ਗਲਾਸ ‘ਚ 4-5 ਧਾਗਾ ਕੇਸਰ ਪਾਕੇ ਉਬਾਲੋ। ਫਿਰ ਇਸ ਦਾ ਸੇਵਨ ਕਰੋ। ਇਸ ਨਾਲ ਬੱਚੇ ਅਤੇ ਮਾਂ ਦੇ ਰੰਗ ‘ਚ ਨਿਖ਼ਾਰ ਆਵੇਗਾ। ਨਾਲ ਹੀ ਮਾਨਸਿਕ ਅਤੇ ਸਰੀਰਕ ਵਿਕਾਸ ਵਧੀਆ ਤਰੀਕੇ ਨਾਲ ਹੋਣ ‘ਚ ਮਦਦ ਮਿਲੇਗੀ।