Additional fine for ambulance : ਕੋਰੋਨਾ ਕਾਲ ਵਿੱਚ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਮਨਚਾਹਿਆ ਕਿਰਾਇਆ ਵਸੂਲਣ ਵਾਲੇ ਐਂਬੂਲੈਂਸ ਡਰਾਈਵਰਾਂ ਖਿਲਾਫ ਪ੍ਰਸ਼ਾਸਨ ਸਖਤ ਹੋ ਗਿਆ ਹੈ। ਸੋਮਵਾਰ ਨੂੰ ਡੀਸੀ ਮਨਦੀਪ ਸਿੰਘ ਬਰਾੜ ਨੇ ਸ਼ਹਿਰ, ਟ੍ਰਾਈਸਿਟੀ ਅਤੇ ਹੋਰ ਰਾਜਾਂ ਲਈ ਐਂਬੂਲੈਂਸ ਦਾ ਕਿਰਾਇਆ ਤੈਅ ਕਰ ਦਿੱਤਾ ਹੈ।
ਪ੍ਰਸ਼ਾਸਨ ਨੇ ਸਿਹਤ ਵਿਭਾਗ ਲਈ ਬਾਹਰੋਂ ਐਂਬੂਲੈਂਸਾਂ ਉਧਾਰ ਲੈਣ ਲਈ ਵੀ ਰੋਜ਼ਾਨਾ ਕੀਮਤਾਂ ਨਿਰਧਾਰਤ ਕੀਤੀਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਪੈਦਾ ਹੋਣ ਤੋਂ ਪਹਿਲਾਂ ਹੀ ਖਾ ਗਿਆ ਕੋਰੋਨਾ, 6 ਮਾਵਾਂ ਨੇ ਗੁਆਈਆਂ ਕੁੱਖ ’ਚ ਪਲ ਰਹੀਆਂ ਜਾਨਾਂ
ਹੁਕਮਾਂ ਅਨੁਸਾਰ ਵਾਧੂ ਕਿਰਾਇਆ ਵਸੂਲਣ ਵਾਲੇ ਐਂਬੂਲੈਂਸ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਅਜਿਹਾ ਕੇਸ ਮਿਲਣ ‘ਤੇ ਇਕ ਐਂਬੂਲੈਂਸ ਜ਼ਬਤ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ ਐਲਾਨਿਆ ਰਿਜ਼ਲਟ- ਬਿਨਾਂ ਪ੍ਰੀਖਿਆ 10ਵੀਂ ਦੇ 99.93 ਤੇ 8ਵੀਂ 99.88 ਫੀਸਦੀ ਵਿਦਿਆਰਥੀ ਪਾਸ
ਨਾਲ ਹੀ ਡਰਾਈਵਿੰਗ ਲਾਇਸੈਂਸ, ਵਾਹਨ ਦਾ ਆਰਸੀ ਵੀ ਰੱਦ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਨੇ ਸਖਤ ਲਹਿਜੇ ਵਿਚ ਕਿਹਾ ਹੈ ਕਿ ਜੇ ਕੋਈ ਡਰਾਈਵਰ ਤੈਅ ਕੀਮਤ ਤੋਂ ਵੱਧ ਵਸੂਲ ਕਰਦਾ ਹੈ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਪਰੋਕਤ ਕਾਰਵਾਈ ਤੋਂ ਇਲਾਵਾ ਉਸ ਨੂੰ 50,000 ਰੁਪਏ ਤਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।