deputy chief of naval staff ms pawarx: ਤੂਫਾਨ ‘ਤਾਉਤੇ’ ਨੂੰ ਲੈ ਕੇ ਜਲ ਸੈਨਾ ਦੇ ਉਪ ਮੁੱਖੀ ਐੱਮਐੱਸ ਪਵਾਰ ਨੇ ਕਿਹਾ ਕਿ ਇਹ ਪਿਛਲੇ 4 ਦਹਾਕਿਆਂ ‘ਚ ਉਨਾਂ੍ਹ ਦੇ ਲਈ ਸਭ ਤੋਂ ਜਿਆਦਾ ਚੁਣੌਤੀਪੂਰਨ ਰਸਕਿਊ ਆਪਰੇਸ਼ਨਾਂ ‘ਚੋਂ ਇੱਕ ਹੈ।4 ਆਈਐੱਨਐੱਸ ਸਾਈਟ ‘ਤੇ ਹਨ।ਉਨਾਂ੍ਹ ਨੇ ਕਿਹਾ ਕਿ ਅਜੇ ਇਸ ‘ਚ ਸਭ ਤੋਂ ਜ਼ਰੂਰੀ ਐੱਫਕਾਨਸ ਬਾਰਜ਼ ਪੀ305 ਤੋਂ 261 ਲੋਕਾਂ ਨੂੰ ਖੋਜਣ ਅਤੇ ਬਚਾਉਣ ਨਾਲ ਸਬੰਧਿਤ ਹੈ।
ਹੁਣ ਸਾਗਰ ‘ਚ ਆਏ ‘ਤਾਉਤੇ’ ਤੂਫਾਨ ਦੇ ਕਾਰਨ ਮੁੰਬਈ ਦੇ ਸਾਗਰ ਤੱਟ ਦੇ ਕੋਲ ਇੱਕ ਛੋਟੇ ਜਹਾਜ਼ P-305 ਦੇ ਡੁੱਬ ਜਾਣ ਤੋਂ ਬਾਅਦ ਕਈ ਲੋਕ ਹੁਣ ਵੀ ਲਾਪਤਾ ਹਨ।ਉਨ੍ਹਾਂ ਨੇ ਕਿਹਾ ਕਿ ਯੁੱਧ ਇੱਕ-ਦੋ ਮਿਸਾਇਲਾਂ ਨਾਲ ਨੁਕਸਾਨ ਉਠਾ ਸਕਦੇ ਹਨ ਅਤੇ ਫਿਰ ਵੀ ਆਪਣੀ ਯੁੱਧ ਸਮਰੱਥਾ ਬਣਾਈ ਰੱਖ ਸਕਦੇ ਹਨ ਪਰ, ਸਮੁੰਦਰ ਕਿਸੇ ਨੂੰ ਨਹੀਂ ਬਖਸਦਾ।ਸਮੁੰਦਰ ਇੱਕ ਚੰਗਾ ਦੋਸਤ ਹੈ ਪਰ ਉਨਾਂ੍ਹ ਹੀ ਵੱਡਾ ਦੁਸ਼ਮਣ ਵੀ ਹੈ।ਉਨਾਂ੍ਹ ਨੇ ਕਿਹਾ ਕਿ ਉਨਾਂ੍ਹ ਦੇ ਜਹਾਜ਼ ਅਤੇ ਚਾਲਕ ਦਲ ਚੰਗੀ ਤਰ੍ਹਾਂ ਦੇ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਜਲ ਸੈਨਾ ਦੇ ਮੁਖੀ ਐੱਮਅੇੱਸ ਪਵਾਰ ਨੇ ਭਾਵੁਕ ਬਿਆਨ ਜਾਰੀ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨੂੰ ਭੁਲਾ ਕੇ ਸਾਡਾ ਮੁੱਖ ਉਦੇਸ਼ ਲੋਕਾਂ ਨੂੰ ਸਮੁੰਦਰ ਤੋਂ ਬਚਾਉਣਾ ਹੈ।ਉਨਾਂ੍ਹ ਨੇ ਕਿਹਾ ਕਿ ਉਹ ਭਾਗਸ਼ਾਲੀ ਹੈ ਕਿ ਉਨ੍ਹਾਂ ਦੇ ਸਾਰੇ ਕਰਮਚਾਰੀਆਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।ਉਨਾਂ੍ਹ ਨੇ ਕਿਹਾ, ” ਜ਼ਿੰਦਾ ਰਹਿਣਗੇ ਤਾਂ ਕੋਰੋਨਾ ਦਾ ਸਾਹਮਣਾ ਦੁਬਾਰਾ ਕਰਨਗੇ।ਸੋਮਵਾਰ ਦੀ ਰਾਤ ਤੂਫਾਨ ‘ਤਾਉਤੇ’ ਗੁਜਰਾਤ ਦੇ ਤੱਟ ਨਾਲ ਟਕਰਾਇਆ ਪਰ ,
ਇਸ ਤੋਂ ਪਹਿਲਾਂ ਤੂਫਾਨ ਨੇ ਪੰਜ ਸੂਬਿਆਂ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਕਰਨਾਟਕ ਅਤੇ ਗੋਆ ‘ਚ ਵੀ ਤਬਾਹੀ ਮਚਾਈ।ਇਹ ਤੂਫਾਨ ਪਿਛਲੇ ਹਫਤੇ ਅਰਬ ਸਾਗਰ ‘ਚ ਆਇਆ ਸੀ ਅਤੇ ਫਿਰ ਕੱਲ ਗੁਜਰਾਤ ਪਹੁੰਚਣ ਤੋਂ ਬਾਅਦ ਹੁਣ ਥੋੜਾ ਕਮਜ਼ੋਰ ਪੈ ਗਿਆ ਹੈ।ਕਈ ਥਾਵਾਂ ‘ਤੇ ਅਜੇ ਵੀ ਰੈਸਕਿਊ ਆਪਰੇਸ਼ਨ ਜਾਰੀ ਹੈ।
ਇਹ ਵੀ ਪੜੋ:Reliance Petrol Pump ਦਾ ਵੱਡਾ Offer , ਡੀਜਲ, ਪੈਟਰੋਲ ਕਰ ਦਿੱਤਾ ਫਰੀ !