Coronavirus india update 19th may 2021 : ਕੋਰੋਨਾ ਦੀ ਦੂਜੀ ਲਹਿਰ ਭਾਰਤ ਵਿੱਚ ਤਬਾਹੀ ਮਚਾ ਰਹੀ ਹੈ। ਹਾਲਾਂਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਆਈ ਹੈ, ਪਰ ਮੌਤ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ, ਪੂਰੇ ਦੇਸ਼ ਵਿੱਚ ਕੋਰੋਨਾ ਕਾਰਨ 4529 ਲੋਕਾਂ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਦਾ ਇਹ ਅੰਕੜਾ ਪੂਰੇ ਵਿਸ਼ਵ ਵਿੱਚ ਹੁਣ ਤੱਕ ਦਾ ਸਭ ਤੋਂ ਉੱਚਾ ਹੈ। ਇਸ ਦੇ ਨਾਲ ਹੀ ਇਸ ਅਰਸੇ ਦੌਰਾਨ 2,67,334 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ, ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 2,54,96,330 ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਅਜੇ ਵੀ 32,26,719 ਕਾਰੋਨਾ ਵਾਇਰਸ ਦੇ ਸਰਗਰਮ ਕੇਸ ਹਨ।
ਇਹ ਵੀ ਪੜ੍ਹੋ : ਕੋਰੋਨਾ ਨਾਲ ਫੈਲਣ ਲੱਗਾ ਹੁਣ ‘ਬਲੈਕ ਫੰਗਸ’ ਦਾ ਵੀ ਖੌਫ : ਪਟਿਆਲਾ ‘ਚ 4 ਲੋਕ ਆਏ ਲਪੇਟ ‘ਚ
ਇਸ ਦੇ ਨਾਲ ਹੀ, ਪਿੱਛਲੇ 24 ਘੰਟਿਆਂ ਵਿੱਚ 3,89,851 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਜਦਕਿ ਇਸ ਸਮੇਂ ਦੌਰਾਨ 13,12,155 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ। ਹੁਣ ਤੱਕ 18,58,09,302 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਪਿੱਛਲੇ ਇੱਕ ਦਿਨ ਵਿੱਚ 20,08,296 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਭਾਰਤ ਦੀ ਸਕਾਰਾਤਮਕ ਦਰ ਵੀ ਘੱਟ ਗਈ ਹੈ, ਇਹ ਘੱਟ ਕੇ 13.31 ਫੀਸਦੀ ਹੋ ਗਈ ਹੈ।
ਇਹ ਵੀ ਦੇਖੋ : ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਰਾਮ ਰਹੀਮ, ਮਾਂ ਦੀ ਬਿਮਾਰੀ ਨੂੰ ਬਣਾਇਆ ਆਧਾਰ,ਪੈਰੋਲ ਦੀ ਅਪੀਲ ਕਰਦੇ ਸੁਣੋ ਕੀ ਕਿਹਾ?