bjp leader gopal sharma roaming with hawan: ਕੋਰੋਨਾ ਸੰਕਰਮਿਤ ਦੀ ਰੋਕਥਾਮ ਲਈ ਕੁਝ ਰਾਜ ਨੇਤਾਵਾਂ ਦੇ ਅਜੀਬੋ-ਗਰੀਬ ਬਿਆਨ ਅਤੇ ਉਪਾਵਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ।ਇਸ ਕੜੀ ‘ਚ ਮੇਰਠ ‘ਚ ਹੁਣ ਸੰਖ ਦੀ ਆਵਾਜ਼ ਅਤੇ ਹਵਨ ਨਾਲ ਕੋਰੋਨਾ ਸੰਕਰਮਣ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਮੇਰਠ ਦੇ ਇੱਕ ਬੀਜੇਪੀ ਨੇਤਾ ਨੇ ਹਵਨ ਦਾ ਧੂੰਆਂ ਮਲਿਨ ਬਸਤੀ ‘ਚ ਘੁੰਮਾ ਕੇ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਕੋਰੋਨਾ ਨੂੰ ਦੂਰ ਭਜਾਉਣ ਦਾ ਦਾਅਵਾ ਕੀਤਾ ਹੈ।
ਨਾਲ ਹੀ ਦਾਅਵਾ ਕੀਤਾ ਕਿ, ਸੰਖ ਦੀ ਆਵਾਜ਼ ਨਾਲ ਵਾਯੂਮੰਡਲ ‘ਚ ਫੈਲੇ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ।ਬੀਜੇਪੀ ਨੇਤਾ ਗੋਪਾਲ ਸ਼ਰਮਾ ਨੇ ਖੁਦ ਹੀ ਹਵਨ ਸਮੱਗਰੀ ਦਾ ਧੂੰਆਂ ਮਲਿਨ ਬਸਤੀ ‘ਚ ਘੁੰਮਦੇ ਹੋਏ ਖੁਦ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਹੈ।ਗੋਪਾਲ ਸ਼ਰਮਾ ਇੱਕ ਰਿਕਸ਼ਾ ਠੇਲੇ ‘ਤੇ ਕੁੰਡ ਰੱਖ ਕੇ ਧੂੰਆਂ ਮੇਰਠ ਦੀ ਮਲਿਨ ਬਸਤੀ ‘ਚ ਘੁਮਾ ਰਹੇ ਹਨ।ਇਸ ਦੇ ਨਾਲ ਸੰਖ ਵਜਾ ਕੇ ਵਾਯੂਮੰਡਲ ‘ਚ ਫੈਲੇ ਵਾਇਰਸ ਨੂੰ ਵੀ ਖਤਮ ਕਰਨ ਦਾ ਦਾਅਵਾ ਕਰ ਰਹੇ ਹਨ।ਗੋਪਾਲ ਸ਼ਰਮਾ ਦਾ ਕਹਿਣਾ ਹੈ ਕਿ ਸੰਖ ਦੀ ਆਵਾਜ਼ ਅਤੇ ਹਵਨ ਦੇ ਧੂੰਏਂ ਨਾਲ ਵਾਯੂਮੰਡਲ ‘ਚ ਆਕਸੀਜ਼ਨ ਦਾ ਸੰਚਾਰ ਵਧੇਗਾ।
ਇਹ ਵੀ ਪੜੋ:ਕੋਰੋਨਾ ਦਾ ਕਹਿਰ ਜਾਰੀ, ਪਿੱਛਲੇ 24 ਘੰਟਿਆਂ ਦੌਰਾਨ ਰਿਕਾਰਡ 4,529 ਮੌਤਾਂ ਤੇ 2,67,334 ਨਵੇਂ ਮਾਮਲੇ ਆਏ ਸਾਹਮਣੇ
ਜਿਸਦੇ ਚਲਦਿਆਂ ਵਾਯੂਮੰਡਲ ‘ਚ ਫੈਲਿਆ ਵਾਇਰਸ ਵੀ ਖਤਮ ਹੋ ਜਾਵੇਗਾ ਅਤੇ ਲੋਕਾਂ ਨੂੰ ਕੋਰੋਨਾ ਸੰਕਰਮਣ ਤੋਂ ਮੁਕਤੀ ਵੀ ਮਿਲੇਗੀ।ਮੇਰਠ ‘ਚ ਹਵਨ ਸਮੱਗਰੀ ਦੇ ਧੂੰਏਂ ਦੇ ਸਹਾਰੇ ਕੋਰੋਨਾ ਨੂੰ ਭਜਾਉਣ ਦਾ ਇਹ ਅਜੀਬੋ ਗਰੀਬ ਫਾਰਮੂਲਾ ਭਾਜਪਾ ਦੇ ਇੱਕ ਨੇਤਾ ਗੋਪਾਲ ਸ਼ਰਮਾ ਨੇ ਤਿਆਰ ਕੀਤਾ ਹੈ।ਗੋਪਾਲ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ‘ਤੇ ਇਨਾਂ੍ਹ ਵੀਡੀਓ ਨੂੰ ਵਾਇਰਲ ਕੀਤਾ ਹੈ।ਦਰਅਸਲ, ਧਰਮ ਅਤੇ ਆਸਥਾ ਦਾ ਮੁੱਦਾ ਵੱਖਰਾ ਹੈ, ਪਰ ਕੋਰੋਨਾ ਸੰਕਰਮਣ ਇੱਕ ਮਹਾਂਮਾਰੀ ਹੈ ਜਿਸਦਾ ਇਸ ਤਰ੍ਹਾਂ ਨਾਲ ਇਲਾਜ ਦੱਸਣਾ ਕਈ ਸਵਾਲ ਖੜੇ ਕਰਦਾ ਹੈ।
ਇਹ ਵੀ ਪੜੋ:ਲੁਟੇਰਿਆਂ ਵੱਲੋਂ ਨੌਜਵਾਨ ਦਾ ਹੱਥ ਵੱਢਣ ਦੀ ਘਟਨਾ ਦਾ ਪੂਰਾ ਸੱਚ, ਪਿੰਡ ਵਾਲਿਆਂ ਨੇ ਅੱਖੀਂ ਦੇਖੀ ਹੌਲਨਾਕ ਘਟਨਾ