thre minister lost his life coronavirus: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਉੱਤਰ-ਪ੍ਰਦੇਸ਼ ‘ਚ ਜਮ ਕੇ ਕੋਹਰਾਮ ਮਚਾਇਆ ਹੈ।ਸੰਕਰਮਣ ਦਾ ਇਹ ਦੌਰ ਬੇਹੱਦ ਭਿਆਨਕ ਰਿਹਾ।ਇਸ ਦੌਰਾਨ ਸੂਬਾ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਵੀ ਇਸ ਮਹਾਮਾਰੀ ਦੀ ਚਪੇਟ ‘ਚ ਆ ਗਏ, ਜਿਸਦੇ ਵਜ੍ਹਾ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਦੂਜੇ ਪਾਸੇ, ਮੰਗਲਵਾਰ ਨੂੰ ਯੂ.ਪੀ. ਸਰਕਾਰ ‘ਚ ਮੰਤਰੀ ਵਿਜੇ ਕਸ਼ਯਪ ਦੀ ਕੋਰੋਨਾ ਸੰਕਰਮਣ ਨਾਲ ਮੌਤ ਹੋ ਗਈ ਹੈ।
ਉਹ ਗੁੜਗਾਉਂ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਸੀ।ਵਿਜੇ ਕਸ਼ਯਪ ਯੂਪੀ ਸਰਕਾਰ ‘ਚ ਮਾਲ ਅਤੇ ਹੜ ਕੰਟਰੋਲ ਰਾਜ ਮੰਤਰੀ ਸਨ।ਮਹਾਮਾਰੀ ਦਾ ਕਹਿਰ ਦੂਜੀ ਲਹਿਰ ਨਾਲ ਭਾਰਤੀ ਜਨਤਾ ਪਾਰਟੀ ਦੇ ਹੁਣ ਤਕ ਪੰਜ ਵਿਧਾਇਕਾਂ ਦਾ ਦੇਹਾਂਤ ਹੋ ਚੁੱਕਾ ਹੈ।ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਨਾਲ ਬੀਤੇ ਸਾਲ ਯੋਗੀ ਸਰਕਾਰ ਦੇ ਦੋ ਮੰਤਰੀਆਂ ਦਾ ਦੇਹਾਂਤ ਹੋ ਗਿਆ ਸੀ।ਇਨ੍ਹਾਂ ‘ਚ ਚੇਤਨ ਚੌਹਾਨ ਅਤੇ ਕਮਲ ਰਾਨੀ ਵਰੁਣ ਸੀ।
ਇਹ ਵੀ ਪੜੋ:ਕੋਰੋਨਾ ਖਤਮ ਕਰਨ ਲਈ BJP ਨੇਤਾ ਹਵਨ ਦਾ ਧੂੰਆਂ ਅਤੇ ਸੰਖ ਲੈ ਕੇ ਗਲੀ-ਗਲੀ ਘੁੰਮ ਰਹੇ…
ਦੂਜੇ ਪਾਸੇ ਕੋਰੋਨਾ ਨੇ ਕੀ ਆਮ, ਕੀ ਖਾਸ ਸਾਰਿਆਂ ਨੂੰ ਆਪਣੀ ਲਪੇਟ ‘ਚ ਲਿਆ।ਇਸ ਤੋਂ ਪਹਿਲਾਂ ਔਰੀਆ ਤੋਂ ਵਿਧਾਇਕ ਰਮੇਸ਼ ਦਿਵਾਕਰ, ਬਰੇਲੀ ਦੇ ਕੇਸਰ ਸਿੰਘ, ਪੱਛਮੀ ਲਖਨਊ ਸੁਰੇਸ਼ ਸ਼੍ਰੀਵਾਸਤਵ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ।ਇਸ ਤੋਂ ਇਲਾਵਾ ਰਾਇਬਰੇਲੀ ਦੇ ਸਲੋਨ ਦਲ ਬਹਾਦੁਰ ਕੋਰੀ ਅਤੇ ਹੁਣ ਸਰਕਾਰ ਦੇ ਮੰਤਰੀ ਅਤੇ ਮੁਜ਼ੱਫਰਨਗਰ ਦੇ ਚਰਥਾਵਲ ਤੋਂ ਵਿਧਾਇਕ ਵਿਜੇ ਕਸ਼ਯਪ ਕੋਰੋਨਾ ਸੰਕਰਮਣ ਦੀ ਚਪੇਟ ‘ਚ ਆ ਕੇ ਦਮ ਤੋੜ ਚੁੱਕੇ ਹਨ।
ਯੂ ਪੀ ਵਿੱਚ ਜਿਸ ਢੰਗ ਨਾਲ ਸੰਕਰਮਣ ਖ਼ਤਰਨਾਕ ਹੋ ਗਿਆ ਹੈ, ਇਸਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਕਾਲ ਦੇ ਮੂੰਹ ਵਿੱਚ ਪੰਜ ਵਿਧਾਇਕ ਦੀ ਮੌਤ ਹੋ ਗਈ ਹੈ। ਹਾਲਾਂਕਿ, ਹੁਣ ਯੂ ਪੀ ਵਿੱਚ ਲਾਗ ਦੀ ਰਫਤਾਰ ਘੱਟ ਗਈ ਹੈ। ਪਿਛਲੇ 24 ਘੰਟਿਆਂ ਵਿੱਚ 8737 ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਸਮਾਂ ਸੀ ਜਦੋਂ ਰਾਜ ਵਿਚ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਸਨ। ਇਹ ਵੀ ਰਾਹਤ ਦੀ ਗੱਲ ਹੈ ਕਿ, ਵਸੂਲੀ ਦੀ ਦਰ 90.6 ਪ੍ਰਤੀਸ਼ਤ ਰਹੀ ਹੈ।
ਇਹ ਵੀ ਪੜੋ:ਲੁਟੇਰਿਆਂ ਵੱਲੋਂ ਨੌਜਵਾਨ ਦਾ ਹੱਥ ਵੱਢਣ ਦੀ ਘਟਨਾ ਦਾ ਪੂਰਾ ਸੱਚ, ਪਿੰਡ ਵਾਲਿਆਂ ਨੇ ਅੱਖੀਂ ਦੇਖੀ ਹੌਲਨਾਕ ਘਟਨਾ