Terrible fire engulfs three storey hosiery : ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਸਥਿਤ ਜੀ ਐੈੱਸ ਟ੍ਰੇਡਿੰਗ ਨਾਂ ਦੀ ਇਕ ਤਿੰਨ ਮੰਜ਼ਿਲਾ ਸ਼ਾਲ ਬਣਾਉਣ ਵਾਲੀ ਫੈਕਟਰੀ ’ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਵਿਚ ਜੁੱਟ ਗਈਆਂ।
ਅੱਗ ਲੱਗਣ ਕਾਰਨ ਫੈਕਟਰੀ ਅੰਦਰ ਪਿਆ ਲੱਖਾਂ ਰੁਪਏ ਦਾ ਕੱਚਾ ਤੇ ਤਿਆਰ ਮਾਲ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਵਿੱਚ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਅੱਗ ਬੁਝਾਊ ਦਸਤੇ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ’ਤੇ ਉਹ ਆਪਣੀਆਂ ਗੱਡੀਆਂ ਲੈ ਕੇ ਪਹੁੰਚੇ ਹਨ ਅਤੇ ਹੁਣ ਕਰੀਬ 16 ਗੱਡੀਆਂ ਲੱਗ ਚੁੱਕੀਆਂ ਹਨ ਅਤੇ ਅੱਗ ’ਤੇ ਪੂਰੀ ਤਰੀਕੇ ਨਾਲ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਚੱਲ ਪਾਇਆ ਹੈ।
ਇਹ ਵੀ ਪੜ੍ਹੋ : ਨਾਭਾ ਤੋਂ ਵੱਡੀ ਖਬਰ : ਓਪਨ ਜੇਲ੍ਹ ਦੇ ਕੈਦੀ ਦੀ ਸ਼ੱਕੀ ਹਾਲਤ ‘ਚ ਮੌਤ
ਫੈਕਟਰੀ ਮਾਲਕ ਹੀਰਾ ਲਾਲ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਬਾਈਲ ’ਤੇ ਫੈਕਟਰ ‘ਚ ਅੱਗ ਲੱਗਣ ਬਾਰੇ ਕਿਸੇ ਨੇ ਦੱਸਿਆ ਤਾਂ ਉਹ ਉਸੇ ਸਮੇਂ ਉਥੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਫੈਕਟਰੀ ਅੰਦਰ ਕੱਚੇ ਤੇ ਤਿਆਰ ਮਾਲ ਤੋਂ ਇਲਾਵਾ ਭਾਰ ਮਾਤਰਾ ’ਚ ਧਾਗਾ ਪਿਆ ਹੋਇਆ ਸੀ ਤੇ ਮਸ਼ੀਨਾਂ ਵੀ ਸੜ੍ਹ ਗਈਆਂ।