ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਦੇਸ਼ ਵਿੱਚ ਕੋਰੋਨਾ ਟੀਕਾਕਰਨ ਵੀ ਜਾਰੀ ਹੈ। ਇਸ ਵਿਚਕਾਰ ਹੁਣ ਸਿਹਤ ਮੰਤਰਾਲੇ ਨੇ ਕੋਰੋਨਾ ਟੀਕਾ ਲਗਾਉਣ ਲਈ NEGVAC ਵੱਲੋਂ ਦਿੱਤੇ ਸੁਝਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। NEGVAC ਦੁਆਰਾ ਦਿੱਤੀਆਂ ਸਿਫਾਰਸ਼ਾਂ ਵਿੱਚ , ਇਹ ਕਿਹਾ ਗਿਆ ਸੀ ਕਿ ਮਰੀਜ਼ਾਂ ਨੂੰ ਕੋਰੋਨਾ ਤੋਂ ਠੀਕ ਹੋਣ ਦੇ ਤਿੰਨ ਮਹੀਨਿਆਂ ਬਾਅਦ ਹੀ ਵੈਕਸੀਨ ਦੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ।
ਇਸ ਸੁਝਾਅ ਨੂੰ ਸਿਹਤ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। National Expert Group on Vaccine Administration for COVID-19 (NEGVAC) ਯਾਨੀ ਕੇ ਰਾਸ਼ਟਰੀ ਮਾਹਿਰ ਸਮੂਹ ਵੈਕਸੀਨ ਪ੍ਰਸ਼ਾਸਨ ਦੀਆ ਦੀਆਂ ਨਵੀਆਂ ਸਿਫਾਰਸ਼ਾਂ ਦੇ ਅਨੁਸਾਰ, ਜੇ ਕੋਈ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਸੰਕਰਮਿਤ ਹੁੰਦਾ ਹੈ, ਤਾਂ ਦੂਜੀ ਖੁਰਾਕ ਰਿਕਵਰੀ ਦੇ ਤਿੰਨ ਮਹੀਨਿਆਂ ਬਾਅਦ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਜੇਕਰ WhatsApp ਨੇ ਨਵੀਂ ਪ੍ਰਾਈਵੇਸੀ ਨੀਤੀ ਨੂੰ 7 ਦਿਨਾਂ ‘ਚ ਨਾ ਲਿਆ ਵਾਪਿਸ ਤਾਂ ਹੋਵੇਗੀ ਕਾਰਵਾਈ, ਭਾਰਤ ਸਰਕਾਰ ਨੇ ਦਿੱਤੀ ਚੇਤਾਵਨੀ
ਇਸ ਤੋਂ ਇਲਾਵਾ, ਸਾਰੀਆਂ ਔਰਤਾਂ ਜੋ ਬੱਚਿਆਂ ਨੂੰ ਦੁੱਧ ਚੁੰਘਾ ਰਹੀਆਂ ਹਨ ਉਨ੍ਹਾਂ ਨੂੰ ਕੋਰੋਨਾ ਟੀਕਾ ਦੀ ਇੱਕ ਖੁਰਾਕ ਦੇਣ ਲਈ ਕਿਹਾ ਗਿਆ ਹੈ। ਗਰਭਵਤੀ ਔਰਤਾਂ ਨੂੰ ਟੀਕਾ ਲਗਵਾਉਣ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ। ਜਿਸ ਮਰੀਜ਼ ਨੂੰ ਪਲਾਜ਼ਮਾ ਦਿੱਤਾ ਗਿਆ ਹੈ, ਉਹ ਇਸ ਸਥਿਤੀ ਵਿੱਚ ਹਸਪਤਾਲ ਤੋਂ ਛੁੱਟੀ ਦੇ 3 ਮਹੀਨੇ ਬਾਅਦ ਟੀਕਾ ਲਗਵਾ ਸਕਦੇ ਹਨ। ਟੀਕਾ ਲਗਵਾਉਣ ਤੋਂ ਪਹਿਲਾਂ ਰੈਪਿਡ ਐਂਟੀਜੇਨ ਜਾਂਚ ਜ਼ਰੂਰੀ ਨਹੀਂ ਹੈ।