Corona rage continues : ਕੋਰੋਨਾ ਦੀ ਰਫਤਾਰ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪੰਜਾਬ ਦੇ ਹਰੇਕ ਜਿਲ੍ਹੇ ‘ਚ ਕੋਰੋਨਾ ਕੇਸਾਂ ਦੀ ਵੱਡੀ ਗਿਣਤੀ ਸਾਹਮਣੇ ਆ ਰਹੀ ਹੈ।ਜਿਲ੍ਹਾ ਲੁਧਿਆਣਾ ਤੋਂ ਅੱਜ ਕੋਰੋਨਾ ਦੇ 731 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਤੇ 27 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਅੱਜ ਤੱਕ 1202246 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ‘ਚੋਂ ਆਰ. ਟੀ. ਪੀ. ਸੀ. ਆਰ ਦੇ 796907, ਐਂਟੀਜਨ 390427 ਤੇ ਟਰੂਨੈਟ 14912 ਹਨ। ਪੈਂਡਿੰਗ ਰਿਪੋਰਟਾਂ ‘ਚੋਂ 829 ਸੈਂਪਲਾਂ ਦੀ ਰਿਪੋਰਟ ਪਾਜੀਟਿਵ ਪ੍ਰਾਪਤ ਹੋਈ ਹੈ ਤੇ 731 ਜਿਲ੍ਹਾ ਲੁਧਿਆਣਾ ਤੇ 98 ਸੈਂਪਲਾਂ ਦੀ ਰਿਪੋਰਟ ਬਾਹਰਲੇ ਜਿਲ੍ਹੇ/ਰਾਜਾਂ ਨਾਲ ਸਬੰਧਤ ਹਨ। ਪਾਜੀਟਿਵ ਵਿਅਕਤੀਆਂ ਦੇ ਸੰਪਰਕ ‘ਚ ਆਏ ਵਿਅਕਤੀ ਦੀ ਗਿਣਤੀ 52, ਓ. ਪੀ. ਡੀ. ‘ਚ 129, ਆਈ. ਐੱਲ. ਆਈ.-367, ਏ. ਐੱਨ. ਸੀ.-1, ਹੈਲਥ ਕੇਅਰ ਵਰਕਰ-4 ਦੇ ਹਨ।
ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 78368 ਤੇ ਬਾਹਰਲੇ ਜਿਲ੍ਹੇ/ਰਾਜਾਂ ਦੇ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 10164 ਹੋ ਗਈ ਹੈ। ਅੱਜ ਕੋਰੋਨਾ ਨਾਲ 39 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ‘ਚੋਂ ਜਿਲ੍ਹਾ ਲੁਧਿਆਣਾ ਤੋਂ 27, ਜਿਲ੍ਹਾ ਗੁਰਦਾਸਪੁਰ ਤੋਂ 1, ਜਿਲ੍ਹਾ ਫਰੀਦਕੋਟ ਤੋਂ 1, ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ 2, ਜਿਲ੍ਹਾ ਸੰਗਰੂਰ ਤੋਂ 3, ਚੰਡੀਗੜ੍ਹ ਤੋਂ 1, ਜਲੰਧਰ ਤੋਂ 1, ਮੁਕਤਸਰ ਤੋਂ 1, ਯੂ. ਪੀ. ਤੇ ਗੁਜਰਾਤ ਨਾਲ ਸਬੰਧਤ 1-1 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ।
ਇਹ ਵੀ ਪੜ੍ਹੋ : ਮੋਹਾਲੀ ‘ਚ ਬਣੇਗਾ 80 ਬਿਸਤਰਿਆਂ ਵਾਲਾ ਆਰਜ਼ੀ ਕੋਵਿਡ ਹਸਪਤਾਲ, 24 ਘੰਟਿਆਂ ‘ਚ ਮਿਲੀ ਮਨਜ਼ੂਰੀ
ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਨਾਲ 1788 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ 142 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। 6416 ਆਰ. ਟੀ. ਪੀ. ਸੀ. ਆਰ. ਸੈਂਪਲ ਟੈਸਟ ਲਈ ਭੇਜੇ ਗਏ ਹਨ ਤੇ ਨਾਲ ਹੀ ਡੀ. ਸੀ. ਵਰਿੰਦਰ ਸ਼ਰਮਾ ਵੱਲੋਂ ਹਸਪਤਾਲਾਂ ਤੇ ਡਾਕਟਰਾਂ ਨੂੰ ਮੁੱਖ ਸਕੱਤਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦਾ ਪਾਲਣ ਕਰਨ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੀ ਦੂਜੀ ਆਕਸੀਜਨ ਐਕਸਪ੍ਰੈੱਸ 30 ਮੀਟਰਕ ਤਰਲ ਮੈਡੀਕਲ ਆਕਸੀਜਨ ਨਾਲ ਅੱਜ ਸ਼ਾਮ ਹਾਜ਼ਿਰਾ ਤੋਂ ਪੁੱਜੇਗੀ ਬਠਿੰਡਾ