NSG commandos in : ਨਵੀਂ ਦਿੱਲੀ : ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧੀ ਜਾ ਰਹੀ ਹੈ। ਸਾਲ 2008 ‘ਚ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਦੌਰਾਨ ਕਮਾਂਡੋ ਦੀ ਅਗਵਾਈ ਕਰਨ ਵਾਲੇ ਰਾਸ਼ਟਰੀ ਸੁਰੱਖਿਆ ਗਾਰਡ ਦੇ ਸਾਬਕਾ ਮਹਾਨਿਦੇਸ਼ਕ ਜੇ. ਕੇ. ਦੱਤ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ । ਉਹ 72 ਸਾਲਾਂ ਦੇ ਸਨ।
ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸੇਵਾਮੁਕਤ ਆਈਪੀਐਸ ਅਧਿਕਾਰੀ ਦੱਤ ਦਾ ਆਕਸੀਜਨ ਪੱਧਰ ਡਿੱਗਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ 14 ਅਪ੍ਰੈਲ ਨੂੰ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਮੌਤ ਅੱਜ ਦੁਪਹਿਰ 3:30 ਵਜੇ ਦਿਲ ਦਾ ਦੌਰਾ ਪੈਣ ਕਾਰਨ ਹੋਈ। ਦੱਤ ਆਪਣੇ ਪਿੱਛੇ ਪਤਨੀ, ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਏ ਹਨ। ਉਨ੍ਹਾਂ ਦਾ ਬੇਟਾ ਨੋਇਡਾ ਵਿੱਚ ਰਹਿੰਦਾ ਹੈ ਅਤੇ ਉਸਦੀ ਧੀ ਅਮਰੀਕਾ ਵਿੱਚ ਰਹਿੰਦੀ ਹੈ।
ਇਹ ਵੀ ਪੜ੍ਹੋ : Corona Testing ‘ਚ ਭਾਰਤ ਨੇ ਬਣਾਇਆ ਵਰਲਡ ਰਿਕਾਰਡ, ਪਾਜੀਟਿਵਿਟੀ ਵੀ ਘੱਟ ਕੇ 14% ਤੋਂ ਹੋਈ ਹੇਠਾਂ
ਦੱਸ ਦਈਏ ਕਿ ਜੋਤੀ ਕ੍ਰਿਸ਼ਨ ਦੱਤ (ਜੇ ਕੇ ਦੱਤਾ) ਸਾਲ 2006 ਤੋਂ 2009 ਤੱਕ ਐਨਐਸਜੀ ਦੇ ਮੁਖੀ ਸੀ। ਉਹ ਸੀਬੀਆਈ ਦੇ ਸੰਯੁਕਤ ਡਾਇਰੈਕਟਰ ਵੀ ਰਹਿ ਚੁੱਕੇ ਹਨ। ਜੇ ਕੇ ਦੱਤ ਦੀ ਮੌਤ ‘ਤੇ, ਐਨਐਸਜੀ ਨੇ ਟਵੀਟ ਕੀਤਾ,’ ਜੋਤੀ ਕ੍ਰਿਸ਼ਨ ਦੱਤ (ਆਈਪੀਐਸ, ਸਾਬਕਾ ਡੀਜੀ, ਐਨਐਸਜੀ: ਅਗਸਤ 2006 – ਫਰਵਰੀ 2009) ਦੀ 19 ਮਈ ਨੂੰ ਗੁਰੂਗ੍ਰਾਮ ਵਿੱਚ ਮੌਤ ਹੋ ਗਈ ਹੈ। ਐਨਐਸਜੀ ਆਪਣੇ ਸਾਬਕਾ ਡੀਜੀ ਦੇ ਦੁਖਦਾਈ ਅਤੇ ਅਚਨਚੇਤ ਦੇਹਾਂਤ ‘ਤੇ ਸੋਗ ਪ੍ਰਗਟ ਕਰਦਾ ਹੈ ਅਤੇ ਦੇਸ਼ ਲਈ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਨੂੰ ਯਾਦ ਕਰਦਾ ਹੈ।