ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਜਿਸਦੇ ਮੱਦੇਨਜ਼ਰ ਇਸ ਟੂਰਨਾਮੈਂਟ ਨੂੰ ਇੱਕ ਵਾਰ ਫਿਰ ਰੱਦ ਕਰ ਦਿੱਤਾ ਗਿਆ ਹੈ। ਕੋਰੋਨਾ ਕਾਰਨ ਪਿਛਲੇ ਸਾਲ ਵੀ ਏਸ਼ੀਆ ਕੱਪ ਨੂੰ ਰੱਦ ਕੀਤਾ ਗਿਆ ਸੀ।
ਦਰਅਸਲ, ਸ਼੍ਰੀਲੰਕਾ ਕ੍ਰਿਕਟ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਏਸ਼ੀਆ ਕੱਪ 2021 ਰੱਦ ਕਰ ਦਿੱਤਾ ਗਿਆ ਹੈ । ਇਹ ਫੈਸਲਾ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਲਿਆ ਗਿਆ ਹੈ ਕਿਉਂਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਸਾਰੇ ਦੇਸ਼ ਇਸ ਸਮੇਂ ਮਹਾਂਮਾਰੀ ਨਾਲ ਜੂਝ ਰਹੇ ਹਨ ਅਤੇ ਇਹ ਟੂਰਨਾਮੈਂਟ ਕਰਵਾਉਣਾ ਜੋਖਮ ਭਰਿਆ ਹੋ ਸਕਦਾ ਹੈ।
ਇਹ ਵੀ ਪੜ੍ਹੋ: ਰਾਜਸਥਾਨ ਦੇ ਸਾਬਕਾ CM ਜਗਨਨਾਥ ਪਹਾੜੀਆ ਦਾ ਕੋਰੋਨਾ ਕਾਰਨ ਦਿਹਾਂਤ
ਦੱਸ ਦੇਈਏ ਕਿ ਇਸ ਵਾਰ ਏਸ਼ੀਆ ਕੱਪ ਸ਼੍ਰੀਲੰਕਾ ਵਿੱਚ ਹੋਣਾ ਸੀ । ਸ਼੍ਰੀਲੰਕਾ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ, ਜਿਸ ਕਾਰਨ ਸ਼੍ਰੀਲੰਕਾ ਬੋਰਡ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਟੀਮ ਵਿਚਾਲੇ ਮੈਚ ਵੀ ਹੋਣੇ ਸਨ । ਪਰ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਭਾਰਤ-ਪਾਕਿ ਮੈਚ ਦੇਖਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ।
ਇਹ ਵੀ ਪੜ੍ਹੋ: PM ਮੋਦੀ ਅੱਜ 10 ਰਾਜਾਂ ਦੇ 54 DM ਤੇ CM ਨਾਲ ਕਰਨਗੇ ਗੱਲਬਾਤ, ਮਮਤਾ ਬੈਨਰਜੀ ਵੀ ਹੋਣਗੇ ਸ਼ਾਮਿਲ
ਇਸ ਬਾਰੇ ਸ਼੍ਰੀਲੰਕਾ ਕ੍ਰਿਕਟ ਦੇ ਮੁੱਖ ਕਾਰਜਕਾਰੀ ਐਸ਼ਲੇ ਡੀ ਸਿਲਵਾ ਨੇ ਕਿਹਾ, “ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਟੂਰਨਾਮੈਂਟ (ਏਸ਼ੀਆ ਕੱਪ) ਖੇਡਣਾ ਇਸ ਸਾਲ ਜੂਨ ਵਿੱਚ ਸੰਭਵ ਨਹੀਂ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਸਾਰੀਆਂ ਅੰਤਰਰਾਸ਼ਟਰੀ ਕ੍ਰਿਕਟ ਟੀਮਾਂ ਦਾ ਪ੍ਰੋਗਰਾਮ ਬੇਹੱਦ ਵਿਅਸਤ ਹੈ, ਅਜਿਹੇ ਵਿੱਚ ਏਸ਼ਿਆਈ ਟੀਮਾਂ ਦੀ ਟੱਕਰ ਨੂੰ ਦੇਖਣ ਲਈ ਪ੍ਰਸ਼ੰਸਕਾਂ ਨੂੰ ਹੁਣ 2023 ਵਿਸ਼ਵ ਕੱਪ ਦੇ ਬਾਅਦ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।