ਦੇਸ਼ ਦੇ ਕਈ ਰਾਜਾਂ ਵਿੱਚ ਤਾਉਤੇ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਅਰਬ ਸਾਗਰ ਵਿੱਚ ਚਾਰ ਦਿਨ ਪਹਿਲਾਂ ਮੁੰਬਈ ਤੋਂ 35 ਸਮੁੰਦਰੀ ਮੀਲ ਦੀ ਦੂਰੀ ‘ਤੇ ਡੁੱਬੇ ਜਹਾਜ਼ ‘ਤੇ ਮੌਜੂਦ ਲੋਕਾਂ ਵਿੱਚੋਂ 38 ਕਰਮਚਾਰੀ ਹਾਲੇ ਵੀ ਲਾਪਤਾ ਹਨ।
ਉਨ੍ਹਾਂ ਨੂੰ ਲੱਭਣ ਲਈ ਨੇਵੀ ਵੱਲੋਂ ਭਾਲ ਅਤੇ ਬਚਾਅ ਅਭਿਆਨ ਜਾਰੀ ਹਨ। ਤਾਉਤੇ ਤੂਫਾਨ ਨੇ ਮੁੰਬਈ ਤੱਟ ‘ਤੇ ਭਾਰੀ ਤਬਾਹੀ ਮਚਾਈ ਸੀ । ਨੇਵੀ ਲਾਪਤਾ ਲੋਕਾਂ ਦੀ ਭਾਲ ਲਈ ਵੱਡੇ ਪੱਧਰ ‘ਤੇ 24 ਘੰਟੇ ਬਚਾਅ ਦੇ ਯਤਨਾਂ ਦੀ ਅਗਵਾਈ ਕਰ ਰਹੀ ਹੈ, ਜਿਸ ਵਿੱਚ ਇਸਦੇ ਕਈ ਜਹਾਜ਼, P-81 ਟੋਹੀ ਜਹਾਜ਼ ਅਤੇ ਸਮੁੰਦਰੀ ਕਿੰਗ ਹੈਲੀਕਾਪਟਰਾਂ ਦੇ ਨਾਲ-ਨਾਲ ਕੋਸਟ ਗਾਰਡ ਅਤੇ ਓ.ਐੱਨ.ਜੀ.ਸੀ ਜਹਾਜ਼ ਵੀ ਸ਼ਾਮਿਲ ਹਨ ਤਾਂ ਜੋ ਬਚੇ ਲੋਕਾਂ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ: ਰਾਜਸਥਾਨ ਦੇ ਸਾਬਕਾ CM ਜਗਨਨਾਥ ਪਹਾੜੀਆ ਦਾ ਕੋਰੋਨਾ ਕਾਰਨ ਦਿਹਾਂਤ
ਇਸ ਦੌਰਾਨ ਬਚਾਏ ਗਏ ਲੋਕਾਂ ਨੇ ਬਾਰਜ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ । ਲੋਕਾਂ ਨੇ ਕਿਹਾ ਕਿ ਤੂਫਾਨ ਆਉਣ ਤੋਂ ਪਹਿਲਾਂ ਕਪਤਾਨ ਨੇ ਕਿਹਾ ਸੀ ਕਿ ਬਾਰਜ ਨਹੀਂ ਡੁੱਬੇਗਾ ਅਤੇ ਉਹ ਖੁਦ ਕਿਸ਼ਤੀ ਲੈ ਕੇ ਚਲਾ ਗਿਆ।
ਇਹ ਵੀ ਪੜ੍ਹੋ: PM ਮੋਦੀ ਅੱਜ 10 ਰਾਜਾਂ ਦੇ 54 DM ਤੇ CM ਨਾਲ ਕਰਨਗੇ ਗੱਲਬਾਤ, ਮਮਤਾ ਬੈਨਰਜੀ ਵੀ ਹੋਣਗੇ ਸ਼ਾਮਿਲ
ਲੋਕਾਂ ਦੇ ਇਸ ਖੁਲਾਸੇ ਤੋਂ ਬਾਅਦ ਕੇਂਦਰ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ । P-305 ‘ਤੇ ਮੌਜੂਦ ਲੋਕਾਂ ਵਿਚੋਂ 26 ਦੀ ਮੌਤ ਹੋ ਗਈ ਹੈ ।
ਜ਼ਿਕਰਯੋਗ ਹੈ ਕਿ ਬਜਰਾ ਪੀ 305 ਚੱਕਰਵਾਤੀ ਤੂਫਾਨ ਤਾਉਤੇ ਕਾਰਨ ਮੁੰਬਈ ਦੇ ਤੱਟ ਤੋਂ ਕੁਝ ਦੂਰੀ ‘ਤੇ ਸਮੁੰਦਰ ਵਿੱਚ ਫਸ ਗਿਆ ਸੀ ਅਤੇ ਫਿਰ ਡੁੱਬ ਗਿਆ ਸੀ। ਨੇਵੀ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਹੈਲੀਕਾਪਟਰ ਵੀ ਤਾਇਨਾਤ ਕੀਤੇ ਹਨ ਅਤੇ ਹਵਾਈ ਮਾਰਗ ਜ਼ਰੀਏ ਭਾਲ ਅਤੇ ਬਚਾਅ ਕਾਰਜ ਕਰ ਰਹੀ ਹੈ।
ਦੱਸ ਦੇਈਏ ਕਿ P-305 ‘ਤੇ ਮੌਜੂਦ ਲੋਕਾਂ ਵਿੱਚੋਂ ਹੁਣ ਤੱਕ 37 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ । ਬੇਹੱਦ ਮਾੜੇ ਮੌਸਮ ਨਾਲ ਲੜਦਿਆਂ ਨੇਵੀ ਦੇ ਜਵਾਨਾਂ ਨੇ ਬਾਰਜ P-305 ‘ਤੇ ਮੌਜੂਦ 261 ਲੋਕਾਂ ਵਿੱਚੋਂ 188 ਨੂੰ ਬਚਾ ਲਿਆ ਹੈ।