Anmol Gagan Maan helped family : ਪੰਜਾਬ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ, ਆਪਣੀ ਵਿਲੱਖਣ ਸ਼ਖਸ਼ੀਅਤ ਵਜੋਂ ਜਾਣੀ ਜਾਂਦੀ ਹੈ। ਸ਼ੁਰੂ ਤੋਂ ਹੀ ਪਿੰਡ ਦੀ ਜੰਮਪਲ਼ ਕਾਰਨ ਉਹ ਪੰਜਾਬੀਅਤ ਦੀ ਡੂੰਘਾਈ ਨਾਲ ਜੁੜੀ ਹੋਈ ਹੈ। ਸਮਾਜਿਕ ਤੌਰ ‘ਤੇ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਅਨਮੋਲ ਗਗਨ ਮਾਨ ਹਰ ਵੇਲੇ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ। ਇੱਕ ਵਾਰ ਫੇਰ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ।ਹਾਲ ਹੀ ਦੇ ਵਿਚ ਹਲਕਾ ਖੰਨਾ ਦੇ ਪਿੰਡ ਮਹਿੰਦੀਪੁਰ ਦਾ ਇਕ ਗਰੀਬ ਪਰਿਵਾਰ ਸਾਹਮਣੇ ਆਇਆ ਸੀ। ਜੋ ਗਰੀਬੀ ਦੀ ਮਾਰ ਨੂੰ ਝੇਲ ਰਿਹਾ ਸੀ।
ਪਰਿਵਾਰ ਦੇ ਮੈਂਬਰਾਂ ਵਲੋਂ ਦਸਿਆ ਗਿਆ ਕਿ ਪੰਜ ਵਰ੍ਹਿਆਂ ਤੋਂ ਉਹਨਾਂ ਦੀ ਬਿਜਲੀ ਕੱਟੀ ਪਈ ਸੀ। ਪਰਿਵਾਰ ਬਹੁਤ ਤਕਲੀਫ਼ਾਂ ਵਿੱਚੋ ਲੰਘ ਰਿਹਾ ਸੀ। ਸੋਸ਼ਲ ਮੀਡਿਆ ਰਾਹੀਂ ਉਹ ਚਰਚਾ ਵਿਚ ਆਏ ਅਤੇ ਅਨਮੋਲ ਗਗਨ ਮਾਨ ਨੇ ਆਪ ਆ ਕੇ ਉਹਨਾਂ ਦੀ ਬਾਂਹ ਫੜੀ। ਤੁਹਾਡੀ ਜਾਣਕਾਰੀ ਲਈ ਦੱਸ ਦਇਏ ਕੇ ਅਨਮੋਲ ਗਗਨ ਮਾਨ ਉਹਨਾਂ ਦੇ ਘਰ ਪੁੱਜੀ ਤੇ ਸੋਲਰ ਸਿਸਟਮ ਲਗਵਾਇਆ ਅਤੇ ਘਰ ਨੂੰ ਰੋਸ਼ਨਾਇਆ। ਅਨਮੋਲ ਦਾ ਕਹਿਣਾ ਹੈ ਕੇ ਬਹੁਤ ਮੰਦਭਾਗੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਗਰੀਬ ਤਬਕੇ ਲਈ ਕੁਝ ਨਹੀਂ ਕਰ ਰਹੀਆਂ
ਉਹਨਾਂ ਦਾ ਕਹਿਣਾ ਹੈ ਕਿ ਉਹ ਕੋਈ ਸਿਆਸਤ ਕਰਨ ਇਥੇ ਨਹੀ ਆਈ ਬਲਕਿ ਇਸ ਪਰਿਵਾਰ ਦੀ ਮਦਦ ਲਯੀ ਆਈ ਹੈ,ਪਰ ਜਿਸ ਦਿਨ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਆ ਜਾਵੇਗੀ, ਦਿੱਲੀ ਵਾਂਗ ਇਥੇ ਵੀ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਅਜਿਹਾ ਕੋਈ ਪਰਿਵਾਰ ਨਹੀਂ ਹੋਵੇਗਾ ਜੋ ਇਸ ਤਰਾਂ ਦੇ ਹਾਲਾਤਾਂ ਵਿੱਚੋ ਲੰਘੇਗਾ। ਉਹ ਇਸ ਗੱਲ ਲਈ ਪਹਿਲਾਂ ਹੀ ਵਚਨ ਬੱਧ ਹਨ। ਉਹਨਾਂ ਨੇ ਆਪਣੀ ਪੋਸਟ ਰਾਹੀਂ ਵੀ ਇੱਕ ਬਹੁਤ ਹੀ ਚੰਗੀ ਗੱਲ ਸ਼ੇਅਰ ਕੀਤੀ , ਉਹਨਾਂ ਲਿਖਿਆ,’ਆਓ ਸਾਰੇ ਇੱਕਜੁੱਟ ਹੋ ਕ ਬਾਬਾ ਨਾਨਕ ਜੀ ਦੇ ਵਖਾਏ ਰਸਤੇ ਤੇ ਚਲੀਏ ਅਤੇ ਦਸਵੰਦ ਕੱਢ ਕੇ ਲੋਕਾਂ ਦੀ ਆਪ ਮਦਦ ਕਰੀਏ।