beaten by police lucknow video went viral: ਉੱਤਰ-ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਦਵਾਈ ਲੈਣ ਜਾ ਰਹੇ ਨੌਜਵਾਨ ਦੀ ਪੁਲਿਸ ਕਰਮਚਾਰੀਆਂ ਨੇ ਕੁੱਟਮਾਰ ਕੀਤੀ।ਲਾਠੀ ਡੰਡੇ ਨਾਲ ਕੁੱਟਮਾਰ ਦਾ ਵੀਡੀਓ ਸੀਸੀਟੀਵੀ ‘ਚ ਕੈਦ ਹੋ ਗਿਆ।ਇਹ ਵੀਡੀਓ ਸੋਸ਼ਲ ਮੀਡੀਆ ‘ਚ ਖੂਬ ਵਾਇਰਸ ਹੋ ਰਹੀ ਹੈ।ਹੁਣ ਇਸ ਮਾਮਲੇ ‘ਚ ਪੁਲਿਸ ਨੇ ਐੱਸਪੀ ਕ੍ਰਿਸ਼ਣਾ ਨਗਰ ਨੂੰ ਜਾਂਚ ਲਈ ਕਿਹਾ ਹੈ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਆਲਮਬਾਗ ਦੇ ਆਜ਼ਾਦ ਨਗਰ ‘ਚ ਰਹਿਣ ਵਾਲੇ ਸ਼ੇਖਰ ਗੁਪਤਾ ਆਪਣੇ ਭਰਾ ਦੀ ਦਵਾਈ ਲੈਣ ਮੈਡੀਕਲ ਕਾਲਜ ਜਾ ਰਹੇ ਸਨ।ਕਰੀਬ ਦੇਰ ਰਾਤ 12.00 ਵਜੇ ਗੱਡੀ ਖਰਾਬ ਹੋ ਗਈ ਇਸਦੇ ਬਾਅਦ ਸੇਖਰ ਅਤੇ ਉਨਾਂ੍ਹ ਦੇ ਦੋਸਤ ਗੱਡੀ ਨੂੰ ਠੀਕ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਕਿ ਦੂਜੇ ਫੋਨ ‘ਤੇ ਗੱਡੀ ਦੀ ਵਿਵਸਥਾ ਦੀ ਗੱਲ ਕਰ ਰਹੇ ਸਨ।ਇਸੇ ਦੌਰਾਨ ਕ੍ਰਿਸ਼ਣਾ ਨਗਰ ਕੋਤਵਾਲੀ ‘ਚ ਤਾਇਨਾਤ ਪੁਲਿਸਕਰਮਚਾਰੀ ਪਹੁੰਚਦੇ ਹਨ ਅਤੇ ਉਨਾਂ੍ਹ ਦੀ ਤਲਾਸ਼ੀ ਲਈ।
ਜਦੋਂ ਉਨ੍ਹਾਂ ਨੂੰ ਤਲਾਸ਼ੀ ‘ਚ ਕੁਝ ਨਹੀਂ ਮਿਲਿਆ ਤਾਂ ਦੋ ਪੁਲਿਸ ਮੁਲਾਜ਼ਮਾਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਡੰਡਿਆਂ ਨਾਲ ਉਨਾਂ੍ਹ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।ਪੀੜਤ ਦਾ ਦੋਸ਼ ਹੈ ਕਿ ਉਸਦੀ ਜੇਬ ‘ਚ ਰੱਖੇ 1600 ਰੁਪਏ ਵੀ ਪੁਲਿਸ ਮੁਲਾਜ਼ਮਾਂ ਨੇ ਖੋਹ ਲਏ।ਪੀੜਤ ਦਾ ਕਹਿਣਾ ਹੈ ਕਿ ਕੁੱਟਮਾਰ ਤੋਂ ਬਾਅਦ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਠੀਕ ਤਰਾਂ ਤੁਰ ਨਹੀਂ ਸਕਦਾ।
ਇਹ ਵੀ ਪੜੋ:ਕੋਰੋਨਾ ਯੋਧਾ ਨਿਤਿਨ ਤੰਵਰ ਦੇ ਪਰਿਵਾਰ ਨੂੰ ਮਿਲੇ ਕੇਜਰੀਵਾਲ, ਦਿੱਤਾ ਇੱਕ ਕਰੋੜ ਦਾ ਚੈੱਕ
ਇਸ ਪੂਰੀ ਘਟਨਾ ਦਾ ਪੂਰਾ ਵੀਡੀਓ ਸੀਸੀਟੀਵੀ ‘ਚ ਕੈਦ ਹੋ ਗਿਆ।ਦੂਜੇ ਪਾਸੇ ਡੀਸੀਪੀ ਸੈਂਟਰਲ ਜ਼ੋਨ ਸੋਮੇਨ ਵਰਮਾ ਮੁਤਾਬਕ, ਇਸ ਪੂਰੇ ਮਾਮਲੇ ਦੇ ਵੀਡੀਓ ਨੂੰ ਦੇਖਿਆ ਗਿਆ ਹੈ ਜਿਸ ‘ਚ ਪੁਲਿਸ ਕਰਮਚਾਰੀ ਦਿਖਾਈ ਦੇ ਰਹੇ ਹਨ।ਮਾਮਲਾ ਕ੍ਰਿਸ਼ਣਾ ਨਗਰ ਦਾ ਹੈ।