Two youths from Gurdaspur : ਪਿਛਲੇ ਦਿਨੀਂ ਮੁੰਬਈ ਵਿੱਚ ਆਏ ਤੂਫਾਨ ਨਾਲ ਡੁੱਬ ਗਏ ਜਹਾਜ਼ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਵੀ ਮੌਤ ਹੋ ਗਈ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਸੋਗ ਵਾਲਾ ਮਾਹੌਲ ਬਣਿਆ ਹੋਇਆ ਹੈ।
ਦੱਸਣਯੋਗ ਹੈ ਕਿ ਇਹ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਅਧੀਨ ਪੈਂਦੇ ਕਾਦੀਆਂ ਦੇ ਪਿੰਡ ਪਰਥ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ 35 ਸਾਲਾ ਮਨਜੀਤ ਸਿੰਘ ਅਤੇ 45 ਸਾਲਾ ਕੁਲਵਿੰਦਰ ਸਿੰਘ ਵਜੋਂ ਹੋਈ ਹੈ। ਦੋਵੇਂ ਨੌਜਵਾਨ ਛੇ ਮਹੀਨੇ ਪਹਿਲਾਂ ਹੀ ਕਿਸੇ ਕੰਪਨੀ ਦੇ ਜ਼ਰੀਏ ਸ਼ਿਪ ਵਿੱਚ ਕੰਮ ਕਰਨ ਲਈ ਗਏ ਸਨ ਜਿਨ੍ਹਾਂ ਦੀ ਤੂਫਾਨ ਵਿੱਚ ਸ਼ਿਪ ਡੁੱਬਣ ਕਾਰਨ ਮੌਤ ਹੋ ਗਈ ਸੀ।
ਅੱਜ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਭਰਥ ਪੁੱਜੀਆਂ ਪਿੰਡ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੋਵੇਂ ਮ੍ਰਿਤਕ ਆਪਣੇ-ਆਪਣੇ ਘਰ ਵਿੱਚੋਂ ਇਕੱਲੇ-ਇਕੱਲੇ ਕਮਾਉਣ ਵਾਲੇ ਜੀਅ ਸਨ ਜੋ ਕਿ ਆਪਣੇ ਪਿੱਛੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਏ ਹਨ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਲੁਧਿਆਣਾ ‘ਚ 600 ਤੋਂ ਘੱਟਿਆ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ
ਦੋਵਾਂ ਮ੍ਰਿਤਕ ਨੌਜਵਾਨਾਂ ਦੀਆਂ ਪਤਨੀਆਂ ਰਾਜਵਿੰਦਰ ਕੌਰ ਅਤੇ ਰਾਜ ਕੌਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਬਹੁਤ ਗ਼ਰੀਬ ਪਰਿਵਾਰ ਹਨ ਇਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।
ਚੱਕਰਵਾਤ ਤਾਓਤੇ ਦੀ ਲਪੇਟ ‘ਚ ਆਉਣ ਦੇ ਛੇ ਦਿਨ ਬਾਅਦ ਵੀ ਬਾਰਡ ਪੀ305 ਦੇ ਕਈ ਕਰਮੀ ਅਜੇ ਵੀ ਲਾਪਤਾ ਹਨ। ਜਿੰਨ੍ਹਾਂ ਦਾ ਪਤਾ ਲਾਉਣ ਲਈ ਜਲ ਸੈਨਾ ਨੇ ਵਿਸ਼ੇਸ਼ ਗੋਤਾਖੋਰ ਟੀਮਾਂ ਤਾਇਨਾਤ ਕੀਤੀਆਂ ਹਨ। ਸੋਮਵਾਰ ਅਰਬ ਸਾਗਰ ‘ਚ ਬਾਰਜ ਪੀ305 ਦੇ ਡੁੱਬਣ ਨਾਲ ਮਰਨ ਵਾਲਿਆਂ ਦੀ ਸੰਖਿਆਂ ਸ਼ੁੱਕਰਵਾਰ 61 ਤਕ ਪਹੁੰਚ ਗਈ।