modi government and labour ministry: ਕੇਂਦਰੀ ਲੇਬਰ ਅਤੇ ਰੁਜ਼ਗਾਰ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਪੀਐੱਸਯੂ ਦੇ ਤਹਿਤ ਕੰਮ ਕਰਨ ਵਾਲੇ ਕਰੀਬ 1.5 ਕਰੋੜ ਮਜ਼ਦੂਰਾਂ ਨੂੰ ਵੈਰੀਏਬਲ ਮਹਿੰਗਾਈ ਭੱਤੇ ‘ਚ ਵਾਧਾ ਕੀਤਾ ਹੈ।ਇਸ ਨਾਲ ਉਨਾਂ੍ਹ ਦੀ ਨਿਊਨਤਮ ਮਜ਼ਦੂਰੀ ‘ਚ ਵਾਧਾ ਹੋਇਆ ਹੈ।
ਲੇਬਰ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਸਰਕਾਰ ਨੇ ਕੇਂਦਰ ਸਰਕਾਰ, ਰੇਲਵੇ, ਖਾਨਾਂ, ਤੇਲ ਖੇਤਰਾਂ, ਪ੍ਰਮੁੱਖ ਬੰਦਰਗਾਹਾਂ ਜਾਂ ਕੇਂਦਰ ਸਰਕਾਰ ਨੇ ਕਿਸੇ ਵੀ ਨਿਗਮ ਦੇ ਤਹਿਤ ਵੱਖ-ਵੱਖ ਅਨੁਸੂਚਿਤ ਰੋਜ਼ਗਾਰ ‘ਚ ਲੱਗੇ ਮਜ਼ਦੂਰਾਂ ਦਾ ਵੈਰੀਏਬਲ ਮਹਿੰਗਾਈ ਭੱਤਾ ਵਧਾਇਆ ਗਿਆ ਹੈ।ਜਾਣਕਾਰੀ ਮੁਤਾਬਕ ਮਹਿੰਗਾਈ ਭੱਤੇ ਨੂੰ ਹੁਣ 105 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 210 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ, ਜਿਸ ਨਾਲ ਕਰੀਬ 1.5 ਕਰੋੜ ਮਜ਼ਦੂਰਾਂ ਨੂੰ ਦੈਨਿਕ ਮਜ਼ਦੂਰੀ ‘ਚ ਸਿੱਧਾ ਲਾਭ ਹੋਵੇਗਾ।
ਮੰਤਰਾਲੇ ਨੇ ਵੈਰੀਏਬਲ ਮਹਿੰਗਾਈ ਭੱਤੇ ‘ਚ ਇਹ ਵਾਧਾ 1 ਅਪ੍ਰੈਲ 2021 ਤੋਂ ਲਾਗੂ ਕੀਤੀ ਹੈ।ਇਸ ਸਬੰਧ ‘ਚ ਮੰਤਰਾਲੇ ਨੇ ਸ਼ੁੱਕਰਵਾਰ 21 ਮਈ ਨੂੰ ਆਦੇਸ਼ ਵੀ ਜਾਰੀ ਕੀਤਾ ਅਤੇ ਲੇਬਰ ਮੰਤਰੀ ਨੇ ਟਵਿਟਰ ‘ਤੇ ਵੀਡੀਓ ਸਾਂਝਾ ਕਰ ਕੇ ਜਾਣਕਾਰੀ ਦਿੱਤੀ।ਉਨਾਂ੍ਹ ਨੇ ਕਿਹਾ ਕਿ ਇਸ ਵਾਧੇ ਦਾ ਲਾਭ ਮਜ਼ਦੂਰਾਂ ਨੂੰ ਜਲਦ ਮਿਲਣ ਲੱਗੇਗਾ।ਇਸ ਦਾ ਲਾਭ ਕਾਨਟ੍ਰੈਕਟ ‘ਤੇ ਕੰਮ ਕਰਨ ਵਾਲੇ ਜਾਂ ਦੈਨਿਕ ਮਜ਼ਦੂਰਾਂ ਨੂੰ ਵੀ ਮਿਲੇਗਾ।
ਇਹ ਵੀ ਪੜੋ:ਦਵਾਈ ਲੈਣ ਗਏ ਨੌਜਵਾਨ ਦੇ ਥੱਪੜ ਮਾਰਨ ਵਾਲੇ ਕਲੈਕਟਰ ‘ਤੇ ਹੋਈ ਕਾਰਵਾਈ, CM ਨੇ ਹਟਾਉਣ ਦੇ ਦਿੱਤੇ ਨਿਰਦੇਸ਼
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮਜ਼ਦੂਰਾਂ ਦੇ ਵੈਰੀਏਬਲ ਮਹਿੰਗਾਈ ਭੱਤੇ ‘ਚ ਵਾਧਾ ਉਦਯੋਗਿਕ ਲੇਬਰਾਂ ਦੇ ਖੁਦਰਾ ਮੁੱਲ ਸੂਚਕਾਂਕ ਦੇ ਔਸਤ ‘ਤੇ ਕੀਤੀ ਗਈ ਹੈ।ਇਸ ਲਈ ਜੁਲਾਈ 2020 ਤੋਂ ਦਸੰਬਰ 2020 ਵਿਚਾਲੇ ਸੀਪੀਆਈ-ਆਈਡਬਲਯੂ ਨੂੰ ਆਧਾਰ ਬਣਾਇਆ ਗਿਆ।ਸਰਕਾਰ ਨੇ ਸੜਕ ਨਿਰਮਾਣ, ਭਵਨ ਨਿਰਮਾਣ, ਸਾਫ-ਸਫਾਈ, ਪੱਲੇਦਾਰੀ, ਚੌਕੀਦਾਰੀ, ਖੇਤੀ ਅਤੇ ਖਨਨ ਖੇਤਰ ‘ਚ ਕੰਮ ਕਰ ਰਹੇ ਮਜ਼ਦੂਰਾਂ ਦੀ ਮਜ਼ਦੂਰੀ ਵਧਾ ਦਿੱਤੀ ਹੈ।
ਇਹ ਵੀ ਪੜੋ:ਸਾਥੀ Doctor ਦੀ Corona ਨਾਲ ਮੌਤ ਪਿੱਛੋਂ ਭਾਵੁਕ ਹੋਈ ਵੱਡੀ ਡਾਕਟਰਨੀ, ਕਿਹਾ ‘1 Crore ਤੇ ਦਿਓ ਸ਼ਹੀਦ ਦਾ ਦਰਜ਼ਾ’…!