meeting of education ministers: 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਸਿੱਖਿਆ ਮੰਤਰੀਆਂ ਦੇ ਨਾਲ ਜਾਰੀ ਬੈਠਕ ਖਤਮ ਹੋ ਗਈ ਹੈ।ਜਾਣਕਾਰੀ ਮੁਤਾਬਕ 12ਵੀਂ ਦੀ ਪ੍ਰੀਖਿਆ ਆਬਜ਼ੈਕਟਿਵ ਟਾਈਪ ਪੇਪਰ ਰਾਹੀਂ ਹੋਵੇਗੀ।ਦਿੱਲੀ ਨੂੰ ਛੱਡ ਕੇ ਸਾਰੇ ਸੂਬੇ 12ਵੀਂ ਦੀ ਪ੍ਰੀਖਿਆ ਦੇ ਲਈ ਤਿਆਰ ਦਿਸੇ।
ਦੱਸਣਯੋਗ ਹੈ ਕਿ ਪ੍ਰੀਖਿਆ ਹੋਮ ਸੈਂਟਰ ‘ਤੇ ਹੀ ਆਯੋਜਿਤ ਕੀਤੀ ਜਾਵੇਗੀ।ਪਾਸਵਰਡ ਪ੍ਰਟੈਕਟੇਡ ਈ-ਪੇਪਰ ਸੈਂਟਰ ‘ਤੇ ਭੇਜਿਆ ਜਾਵੇਗਾ।ਬੈਠਕ ‘ਚ ਸੀਬੀਐੱਸਈ ਨੇ ਕਿਹਾ ਕਿ ਉਹ ਜੂਨ ਦੇ ਆਖਿਰੀ ਹਫਤੇ ‘ਚ ਪ੍ਰੀਖਿਆ ਕਰਵਾ ਸਕਦੇ ਹਨ।ਬੈਠਕ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ।