ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੀ ਰੋਹਿਨੀ ਅਦਾਲਤ ਨੇ ਛਤਰਸਾਲ ਸਟੇਡੀਅਮ ਵਿਖੇ 4 ਤੇ 5 ਮਈ ਦੀ ਰਾਤ ਨੂੰ ਖੂਨੀ ਝੜਪ ਦੌਰਾਨ ਪਹਿਲਵਾਨ ਸਾਗਰ ਦੇ ਕਤਲ ਦੇ ਮਾਮਲੇ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰਿਮਾਂਡ ‘ਤੇ ਭੇਜਿਆ ਹੈ।
ਅਦਾਲਤ ਨੇ ਸੁਸ਼ੀਲ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸਦੇ ਨਾਲ ਹੀ ਅਜੇ ਨੂੰ ਵੀ 6 ਦਿਨਾਂ ਪੁਲਿਸ ਰਿਮਾਂਡ ‘ਤੇ ਵੀ ਭੇਜਿਆ ਗਿਆ ਹੈ। ਹਾਲਾਂਕਿ, ਦਿੱਲੀ ਪੁਲਿਸ ਨੇ ਸੁਸ਼ੀਲ ਦਾ 12 ਦਿਨਾਂ ਦਾ ਰਿਮਾਂਡ ਮੰਗਿਆ ਹੈ।
ਪੁਲਿਸ ਨੇ ਕਿਹਾ ਸੀ ਕਿ ਸੁਸ਼ੀਲ ਕੁਮਾਰ ਨੂੰ ਛਤਰਸਾਲ ਸਟੇਡੀਅਮ ਲਿਜਾਇਆ ਜਾਣਾ ਸੀ, ਸੀਸੀਟੀਵੀ ਫੁਟੇਜ ਦੇਖਣੀ ਹੈ, ਉਸ ਨੇ ਜਿਹੜੇ ਕੱਪੜੇ ਪਹਿਨੇ ਹੋਏ ਬਰਾਮਦ ਕਰਨੇ ਹਨ, ਜਿਸ ਚੀਜ਼ ਨਾਲ ਸਾਗਰ ਨੂੰ ਮਾਰਿਆ ਗਿਆ ਉਹ ਰਿਕਵਰ ਕਰਨੀ ਹੈ, ਕਾਰ ਬਰਾਮਦ ਕਰਨੀ ਹੈ ਅਤੇ ਕਿਹੜੇ-ਕਿਹੜੇ ਲੋਕ ਮੌਕੇ ‘ਤੇ ਮੌਜੂਦ ਸਨ ਉਨ੍ਹਾਂ ਦੀ ਪਛਾਣ ਕਰਨੀ ਹੈ। ਜਿਸ ਮੋਬਾਈਲ ਵਿੱਚ ਕਲਿੱਪ ਮਿਲੀ ਹੈ ਉਸ ਨਾਲ ਛੇੜਛਾੜ ਤਾਂ ਨਹੀਂ ਕੀਤੀ ਗਈ ਹੈ, ਇਹ ਪਤਾ ਕਰਨਾ ਹੈ।
ਪੁਲਿਸ ਨੇ ਕਿਹਾ ਕਿ ਸਥਾਨਕ ਪੁਲਿਸ ਨੂੰ ਲੰਬੀ ਪੁੱਛਗਿੱਛ ਕਰਨੀ ਪੈਂਦੀ ਹੈ। ਆਸੌਦਾ ਗਿਰੋਹ ਦੀ ਗੱਲ ਸਾਹਮਣੇ ਆਈ ਹੈ, ਇਸੇ ਲਈ ਹਰ ਵਿਅਕਤੀ ਦੀ ਪਛਾਣ ਕੀਤੀ ਜਾਵੇਗੀ। ਸੋਨੂੰ ਮਹਾਲ ਦਾ ਕਿਸੇ ਗੈਂਗ ਨਾਲ ਸਬੰਧ ਹੋਣ ਦਾ ਸ਼ੱਕ ਹੈ, ਉਸ ਦੀ ਵੀ ਜਾੰਚ ਕੀਤੀ ਜਾਵੇਗੀ। ਇਹ ਵੀ ਵੇਖਣਾ ਦੇਖਿਆ ਜਾਵੇਗਾ ਕਿ ਇਹ ਦੋ ਗੈਂਗਾਂ ਵਿਚਕਾਰ ਲੜਾਈ ਤਾਂ ਨਹੀਂ ਹੈ। ਇਸ ਕਤਲ ਪਿੱਛੇ ਕੀ ਮੋਟਿਵ ਹੈ ਇਸ ਦੀ ਵੀ ਜਾਂਚ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕਰਨਾ ਹੈ।
ਇਹ ਵੀ ਪੜ੍ਹੋ : 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖਬਰ- ਜਾਣੋ ਕਦੋਂ ਤੇ ਕਿਵੇਂ ਹੋਵੇਗੀ ਪ੍ਰੀਖਿਆ
ਪੁਲਿਸ ਨੇ ਕਿਹਾ ਕਿ ਫਰਾਰ ਰਹਿਣ ਦੌਰਾਨ ਸੁਸ਼ੀਲ ਕੁਮਾਰ ਕਿੱਥੇ ਲੁਕਿਆ ਹੋਇਆ ਸੀ, ਇਸ ਦੀ ਪੂਰੀ ਡਿਟੇਲ ਇਕੱਠੀ ਕੀਤੀ ਜਾਵੇਗੀ। ਕਿਸ ਨੇ ਉਸ ਦਾ ਸਾਥ ਦਿੱਤਾ ਇਸ ਦਾ ਵੀ ਪਤਾ ਲਗਾਇਆ ਜਾਵੇਗਾ। ਮੋਬਾਈਲ ਅਤੇ ਸਿਮ ਕਾਰਡ ਬਰਾਮਦ ਕੀਤੇ ਜਾਣਗੇ। ਡੀਵੀਆਰ ਵੀ ਮਿਸਿੰਗ ਹਨ, ਉਸ ਦਾ ਪਤਾ ਲਗਾਇਆ ਜਾਵੇਗਾ। ਪੁਲਿਸ ਨੇ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਲਈ 12 ਦਿਨਾਂ ਦੀ ਹਿਰਾਸਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਕੋਵਿਡ ਦਾ ਟਾਈਮ ਵੀ ਹੈ ਇਸ ਲਈ ਕੁਝ ਪਾਬੰਦੀਆਂ ਵੀ ਹਨ। ਪਰ ਕੋਰਟ ਨੇ 6 ਦਿਨਾਂ ਦੀ ਰਿਮਾਂਡ ਦਿੱਤੀ।