kheeri neem ka mask viral video covid: ਕੋਰੋਨਾ ਸੰਕਟ ਤੋਂ ਬਚਣ ਲਈ ਐਕਸਪਰਟਸ ਨੇ ਮਾਸਕ ਨੂੰ ਹੀ ਸਭ ਤੋਂ ਬਿਹਤਰ ਉਪਾਅ ਦੱਸਿਆ ਹੈ।ਕਈ ਲੋਕ ਇਸਦਾ ਪਾਲਨ ਕਰ ਰਹੇ ਹਨ, ਕਈ ਨਹੀਂ ਅਤੇ ਕੁਝ ਨੇ ਅਨੋਖਾ ਤਰੀਕਾ ਕੱਢਿਆ ਹੈ।ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ ਦੇ ਰਹਿਣ ਵਾਲੇ ਮਹਿੰਦਰ ਸਿੰਘ ਦਾ ਵੀਡੀਓ ਇਨਾਂ੍ਹ ਦਿਨਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਕਾਰਨ ਹੈ ਕਿ ਉਨ੍ਹਾਂ ਦਾ ਮਾਸਕ ਹੈ।ਇਹ ਕੋਈ ਆਮ ਮਾਸਕ ਨਹੀਂ ਹੈ।
ਸਗੋਂ ਨਿੰਮ ਤੋਂ ਬਣਿਆ ਹੈ ਅਤੇ ਜਿਸ ‘ਚ ਲਪੇਟ ਰੱਖਿਆ ਹੈ।ਉਸਦਾ ਇਸਤੇਮਾਲ ਜਾਨਵਰਾਂ ਲਈ ਕੀਤਾ ਜਾਂਦਾ ਹੈ।ਜਿਸ ਨੂੰ ਜਾਬੀ ਵੀ ਕਹਿੰਦੇ ਹਨ।ਇਹ ਵੀਡੀਓ ਲਖੀਮਪੁਰ ਜ਼ਿਲੇ ਦੇ ਬਗਰੇਠੀ ਪਿੰਡ ਦਾ ਹੈ, ਜਿੱਥੋਂ ਦੇ ਮਹਿੰਦਰ ਸਿੰਘ ਨੇ ਅਨੋਖਾ ਮਾਸਕ ਲਗਾਇਆ ਹੈ।
ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰੀ ਹਸਪਤਾਲ ‘ਚ ਇੱਕ ਅਧਿਕਾਰੀ ਨੇ ਹੀ ਇਹ ਮਾਸਕ ਦਿੱਤਾ ਹੈ।ਜਿਨਾਂ੍ਹ ਦਾ ਕਹਿਣਾ ਸੀ ਕਿ ਮਾਸਕ ‘ਚ ਨਿੰਮ ਦੇ ਪੱਤੇ ਲਗਾਉਣ ਦਾ ਲਾਭ ਹੈ।ਹੁਣ ਮਹਿੰਦਰ ਸਿੰਘ ਨੇ ਇਸ ਮਾਸਕ ਨੂੰ ਲਗਾਇਆ ਹੈ, ਕਹਿ ਰਹੇ ਹਨ ਕਿ ਬਹੁਤ ਆਸਾਨ ਹੈ, ਸਾਹ ਲੈਣ ‘ਚ ਵੀ ਕੋਈ ਤਕਲੀਫ ਨਹੀਂ ਹੋ ਰਹੀ ਹੈ।
ਇਹ ਵੀ ਪੜੋ:ਜ਼ਹਾਜ ਕਿਰਾਏ ‘ਤੇ ਲੈ ਕੇ ਆਸਮਾਨ ‘ਚ ਕੀਤਾ ਵਿਆਹ, ਸੋਸ਼ਲ ਡਿਸਟੇਂਸਿੰਗ ਦੀਆਂ ਉੱਡੀਆਂ ਧੱਜੀਆਂ…
ਮਹਿੰਦਰ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੇ ਕੋਲ ਕੱਪੜਿਆਂ ਦਾ ਮਾਸਕ ਨਹੀਂ ਸੀ, ਜਦੋਂ ਪੁਲਿਸ ਦੀ ਚੈਕਿੰਗ ਚੱਲ ਰਹੀ ਸੀ, ਪਰ ਬਾਅਦ ‘ਚ ਸਾਨੂੰ ਇਹ ਮਾਸਕ ਮਿਲਿਆ।ਹੁਣ ਅਸੀਂ ਇਸ ਨੂੰ ਹੀ ਲਗਾਉਂਦੇ ਹਾਂ।ਹਾਲ ‘ਚ ਹੀ ਇਹ ਪਿੰਡ ‘ਚ ਮਹਿੰਦਰ ਸਿੰਘ ਜਿੱਥੇ ਨਿਕਲਦੇ ਹਨ, ਉਹ ਉਨਾਂ੍ਹ ਦੇ ਪਿੱਛੇ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਕੁਝ ਪਿੰਡ ਵਾਲਿਆਂ ਵੀ ਉਨਾਂ੍ਹ ਦੀ ਤਰ੍ਹਾਂ ਹੀ ਮਾਸਕ ਪਹਿਨੇ ਹਨ।ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਨਿੰਮ ਇੱਕ ਔਸ਼ਧੀ ਦਰੱਖਤ ਹੈ।ਇਸ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।ਇਸ ਮਾਸਕ ਨੂੰ ਲਗਾਉਣ ਨਾਲ ਉਨਾਂ੍ਹ ਨੂੰ ਸਾਹ ਲੈਣ ‘ਚ ਵੀ ਦਿੱਕਤ ਨਹੀਂ ਹੁੰਦੀ ਹੈ ਅਤੇ ਸ਼ੁੱਧ ਹਵਾ ਉਨਾਂ੍ਹ ਨੂੰ ਮਿਲਦੀ ਹੈ।
ਇਹ ਵੀ ਪੜੋ:ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !