ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਆਪਣੀ ਖੁਰਾਕ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਸ਼ਾਮਿਲ ਕਰਨਾ ਜ਼ਰੂਰੀ ਹੈ। ਜੇ ਤੁਸੀਂ ਸ਼ੂਗਰ ਵਰਗੀ ਬਿਮਾਰੀ ਤੋਂ ਪੀੜਤ ਹੋ, ਤਾਂ ਅਜਿਹਾ ਕਰਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹਰੀਆਂ ਸਬਜ਼ੀਆਂ ਖਾਣ ਨਾਲ ਸ਼ੂਗਰ ਦੇ ਲੱਛਣ ਘੱਟ ਹੁੰਦੇ ਹਨ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ।
ਆਮ ਤੌਰ ‘ਤੇ ਸ਼ੂਗਰ ਨਾਲ ਪੀੜਤ ਲੋਕ ਕਈ ਤਰ੍ਹਾਂ ਦੀਆਂ ਸਬਜ਼ੀਆਂ ਦਾ ਸੇਵਨ ਕਰਦੇ ਹਨ। ਪਰ ਇਹ ਪਾਇਆ ਗਿਆ ਹੈ ਕਿ Broccoli ਟਾਈਪ -2 ਸ਼ੂਗਰ ਤੋਂ ਛੁਟਕਾਰਾ ਪਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਹੈ। ਇਸ ਲਈ ਇਸ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਆਪਣੀ ਖੁਰਾਕ ਵਿੱਚ Broccoli ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ।
ਇਹ ਵੀ ਪੜ੍ਹੋ: ਵਰਕਆਊਟ ਤੋਂ ਬਾਅਦ ਪੀਉ ਇਹ Healthy Drinks, ਮਿਲੇਗੀ ਦੁੱਗਣੀ ਐਨਰਜੀ…
Broccoli ਅਤੇ Diabetes
ਇੱਕ ਅਧਿਐਨ ਦੇ ਅਨੁਸਾਰ ਜੇ ਤੁਸੀਂ ਸ਼ੂਗਰ ਨਾਲ ਪੀੜਤ ਹੋ ਤਾਂ ਤੁਹਾਨੂੰ ਭਰਪੂਰ ਮਾਤਰਾ ਵਿੱਚ Broccoli ਦਾ ਸੇਵਨ ਕਰਨਾ ਚਾਹੀਦਾ ਹੈ। ਸਵੀਡਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਹੈ ਕਿ Broccoli ਦਾ ਪ੍ਰਭਾਵ ਟਾਈਪ -2 ਸ਼ੂਗਰ ਦੇ ਲੱਛਣਾਂ ਨੂੰ ਕਾਬੂ ਕਰਨ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਹੋ ਸਕਦਾ ਹੈ । ਇਹ ਵਿਸ਼ੇਸ਼ ਤੌਰ ‘ਤੇ ਸਲਫੋਰਾਫੇਨ ਨਾਮਕ ਇੱਕ ਐਂਟੀਆਕਸੀਡੈਂਟ ਮਿਸ਼ਰਣ ਦੀ ਮੌਜੂਦਗੀ ਦੇ ਕਾਰਨ ਹੁੰਦਾ ਹੈ।
ਕੀ ਕਹਿੰਦਾ ਹੈ ਅਧਿਐਨ?
ਅਧਿਐਨ ਦੇ ਲਈ ਖੋਜਕਰਤਾਵਾਂ ਨੇ ਪ੍ਰਯੋਗ ਦੇ ਪਹਿਲੇ ਪੜਾਅ ਵਿੱਚ Diabetes ਨਾਲ ਪੀੜਤ ਚੂਹਿਆਂ ਨੂੰ ਸਲਫੋਰਾਫੇਨ ਦਾ extract ਦਿੱਤਾ । ਜਿਸ ਵਿੱਚ ਇਹ ਪਾਇਆ ਗਿਆ ਕਿ ਸਲਫੋਰਾਫੇਨ liver ਦੇ ਸੈੱਲਾਂ ਵਿੱਚ ਗਲੂਕੋਜ਼ ਦੇ ਉਤਪਾਦਨ, ਬਲੱਡ ਸ਼ੂਗਰ ਅਤੇ ਗਲਾਈਕੇਟਡ ਹੀਮੋਗਲੋਬਿਨ ਨੂੰ ਘਟਾਉਂਦਾ ਹੈ।
ਇਹ ਵੀ ਪੜ੍ਹੋ: ਖੁੱਲ੍ਹ ਕੇ Periods ਨਾ ਆਉਣ ਦੇ ਹੋ ਸਕਦੇ ਹਨ ਇਹ ਕਾਰਨ, ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਕਰੋ ਇਲਾਜ਼
ਦੂਜੇ ਪੜਾਅ ਵਿੱਚ ਖੋਜਕਰਤਾਵਾਂ ਨੇ 12 ਹਫ਼ਤਿਆਂ ਤੱਕ ਟਾਈਪ 2 ਸ਼ੂਗਰ ਤੋਂ ਪੀੜਤ 97 ਭਾਗੀਦਾਰਾਂ ਨੂੰ Broccoli Extract ਦਿੱਤਾ। ਇਸ ਪ੍ਰਯੋਗ ਵਿੱਚ ਦੇਖਿਆ ਗਿਆ ਹੈ ਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
Broccoli ਖਾਣ ਦੇ ਫਾਇਦੇ
ਦਰਅਸਲ, Broccoli ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ Fiber, Vitamin C, Vitamin K, Iron, Protein ਅਤੇ Potassium ਪਾਇਆ ਜਾਂਦਾ ਹੈ। ਅੱਧਾ ਕੱਪ ਪੱਕੀ ਹੋਈ Broccoli ਵਿੱਚ ਸਿਰਫ 27 ਕੈਲੋਰੀ ਅਤੇ 3 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਹੈ। ਇਸ ਲਈ ਇਹ ਸ਼ੂਗਰ ਤੋਂ ਪੀੜਤ ਲੋਕਾਂ ਦੀ ਪਹਿਲੀ ਪਸੰਦ ਹੈ। ਖਾਸ ਗੱਲ ਇਹ ਹੈ ਕਿ Broccoli ਨੂੰ ਕੱਚਾ ਅਤੇ ਪਕਾ ਕੇ ਦੋਨੋਂ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ।
ਇਹ ਵੀ ਦੇਖੋ: Immunity ਨੂੰ ਤੇਜ਼ੀ ਨਾਲ ਵਧਾਉਂਦੀਆਂ ਹਨ ਇਹ ਚੀਜ਼ਾਂ, ਪਰ ਜਾਣੋ ਖਾਣ ਦਾ ਸਹੀ ਤਰੀਕਾ ?