soya products cant be termed as milk: ਕੀ ਸੋਇਆ ਮਿਲਕ ਨੂੰ ‘ਮਿਲਕ’ ਕਿਹਾ ਜਾ ਸਕਦਾ ਹੈ, ਇਸੇ ਗੱਲ ਨੂੰ ਲੈ ਕੇ ਅੱਜ ਦਿੱਲੀ ਹਾਈਕੋਰਟ ‘ਚ ਬਹਿਸ ਹੋਈ।ਦਰਅਸਲ ਕੋਰਟ ‘ਚ ਇੱਕ ਪਟੀਸ਼ਨ ਰੱਖੀ ਗਈ, ਜਿਸ ‘ਚ ਤਰਕ ਦਿੱਤਾ ਗਿਆ ਕਿ ਸੋਇਆ ਮਿਲਕ ਅਤੇ ਬਦਾਮ ਨਾਲ ਬਣਾਏ ਗਏ ਪ੍ਰੋਡਕਟਸ ਨੂੰ ‘ਦੁੱਧ’ ਨਹੀਂ ਕਿਹਾ ਸਕਦਾ ਹੈ।
ਪਟੀਸ਼ਨਕਰਤਾ ਦੇ ਇਸ ਮੁੱਦੇ ‘ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਆਪਣਾ ਪੱਖ ਦੱਸਣ ਲਈ ਕਿਹਾ ਹੈ।ਕਹਿਣ ਨੂੰ ਤਾਂ ਸ਼ੈਕਸ਼ਪੀਅਰ ਨੇ ਕਿਹਾ ਹੈ ਕਿ ਨਾਮ ‘ਚ ਕੀ ਰੱਖਿਆ ਹੈ, ਪਰ ਦਿੱਲੀ ਹਾਈ ਕੋਰਟ ‘ਚ ਅੱਜ ਇੱਕ ਅਜਿਹਾ ਮਾਮਲਾ ਪਹੁੰਚਿਆ ਜਿਸ ‘ਚ ਸਾਰਾ ਬਵਾਲ ਹੀ ਨਾਮ ਨੂੰ ਲੈ ਕੇ।
ਇਹ ਵੀ ਪੜੋ:ਜੰਮੂ-ਕਸ਼ਮੀਰ ‘ਚ ਬਲੈਕ ਫੰਗਸ ਨੇ ਦਿੱਤੀ ਦਸਤਕ, ਪ੍ਰਸ਼ਾਸਨ ਨੇ ਬੀਮਾਰੀ ਨੂੰ ਮਹਾਂਮਾਰੀ ਕੀਤਾ ਘੋਸ਼ਿਤ…
ਦਰਅਸਲ ਅੱਜ ਦਿੱਲੀ ਹਾਈ ਕੋਰਟ ਦੇ ਸਾਹਮਣੇ ਇੱਕ ਮਾਮਲਾ ਆਇਆ ਹੈ, ਉਹ ਇਹ ਕਿ ਜੋ ਵੀ ਉਤਪਾਦ ਗੈਰ-ਸਤਨਧਾਰੀ ਸ੍ਰੋਤਾਂ ਤੋਂ ਆਏ ਹਨ, ਜਿਵੇਂ ਪੌਦੇ ਆਦਿ।ਕੀ ਉਸ ਨੂੰ ਦੁੱਧ ਜਾਂ ਦੁੱਧ ਪ੍ਰਾਡੈਕਟ ਕਿਹਾ ਜਾ ਸਕਦਾ ਹੈ।ਇਸੇ ਮੁੱਦੇ ‘ਤੇ ਹਾਈ ਕੋਰਟ ਨੇ ਕੇਂਦਰ, ਦਿੱਲੀ ਸਰਕਾਰ ਅਤੇ ਫੂਡ ਸੇਫਟੀ ਰੈਗੁਲੇਟਰ FSSAI ਤੋਂ ਜਵਾਬ ਮੰਗਿਆ ਹੈ।
ਇਹ ਵੀ ਪੜੋ:ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !