ਕੋਰੋਨਾ ਨਾਲ ਦੇਸ਼ ‘ਚ ਲੱਖਾਂ ਦੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਇਸ ਨਾਲ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਕੋਰੋਨਾ ਨਾ ਜਾਨ ਗੁਆਉਣ ਵਾਲੇ ਲੋਕਾਂ ਦੇ ਪਤੀ ਜਾਂ ਪਤਨੀ ਇਕੱਲੇ ਹੋ ਗਏ ਹਨ ਅਤੇ ਬੱਚੇ ਬੇਸਹਾਰਾ ਹੋ ਗਏ ਹਨ। ਅਜਿਹੇ ‘ਚ ਉਨ੍ਹਾਂ ਨੂੰ ਰਾਹਤ ਦੇਣ ਲਈ ਕਾਰਪੋਰੇਟ ਕੰਪਨੀਆਂ ਕਾਫੀ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸੇ ਤਹਿਤ ਟਾਟਾ ਸਟੀਲ ਕੰਪਨੀ ਨੇ ਵੱਡਾ ਐਲਾਨ ਕੀਤਾ ਹੈ।
ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਨਾਲ ਹੋਣ ਵਾਲੇ ਆਪਣੇ ਕਿਸੇ ਵੀ ਮੁਲਾਜ਼ਮ ਦੀ ਮੌਤ ‘ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਮ੍ਰਿਤਕ ਮੁਲਾਜ਼ਮ ਦੀ 60 ਸਾਲ ਦੀ ਉਮਰ ਤੱਕ ਪੂਰੀ ਤਨਖਾਹ ਦਿੰਦੀ ਰਹੇਗੀ। ਇਹੀ ਨਹੀਂ, ਉਸ ਦੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਇੰਤਜ਼ਾਮ ਵੀ ਕੰਪਨੀ ਕਰੇਗੀ ਅਤੇ ਅਜਿਹੇ ਪਰਿਵਾਰਾਂ ਨੂੰ ਮੈਡੀਕਲ ਤੇ ਰਿਹਾਇਸ਼ ਸਹੂਲਤ ਵੀ ਮਿਲਦੀ ਰਹੇਗੀ।
ਕੰਪਨੀ ਆਪਣੇ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਤਹਿਤ ਮਦਦ ਕਰਨ ਦੀ ਹਰ ਸੰਭਵ ਪਹਿਲ ਕਰ ਰਹੀ ਹੈ ਤਾਂ ਕਿ ਕੰਪਨੀ ‘ਚ ਕੰਮ ਕਰਨ ਵਾਲੇ ਹਰ ਮੁਲਾਜ਼ਮ ਦਾ ਭਵਿੱਖ ਬੇਹਤਰ ਹੋਵੇ। ਟਾਟਾ ਸਟੀਲ ਕੰਪਨੀ ਨੇ ਕਿਹਾ ਕਿ ਜੇਕਰ ਕੋਰੋਨਾ ਕਾਰਨ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਟਾਟਾ ਸਟੀਲ ਉਨ੍ਹਾਂ ਦੇ ਆਸ਼ਰਿਤਾਂ ਨੂੰ 60 ਸਾਲ ਤੱਕ ਪੂਰੀ ਤਨਖਾਹ ਦੇਵੇਗੀ। ਇਸ ਦੇ ਇਲਾਵਾ ਸਾਰੇ ਫਰੰਟਲਾਈਨ ਵਰਕਰਾਂ ਦੀ ਡਿਊਟੀ ਦੌਰਾਨ ਮੌਤ ਹੋਣ ‘ਤੇ ਉਨ੍ਹਾਂ ਦੇ ਬੱਚਿਆਂ ਦੇ ਭਾਰਤ ‘ਚ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦਾ ਪੂਰਾ ਖਰਚ ਕੰਪਨੀ ਚੁੱਕੇਗੀ।
ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਆਸ਼ਰਿਤਾਂ ਨੂੰ ਚੰਗੀ ਰਕਮ ਤੇ ਪੈਨਸ਼ਨ ਵਰਗੀਆਂ ਸਹੂਲਤਾਂ ਮਿਲਦੀਆਂ ਹਨ ਪਰ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਖਾਸ ਨਹੀਂ ਮਿਲਦਾ ਸੀ ਪਰ ਕੋਰੋਨਾ ਸੰਕਟ ਦੇ ਦੌਰ ‘ਚ ਖਾਸ ਕਰਕੇ ਦਿੱਗਜ਼ ਪ੍ਰਾਈਵੇਟ ਕੰਪਨੀਆਂ ਨੇ ਇਸ ਦਿਸ਼ਾ ‘ਚ ਦਰਿਆਦਿਲੀ ਦਿਖਾਉਂਦੇ ਹੋਏ ਚੰਗੀ ਪਹਿਲ ਕੀਤੀ ਹੈ।