ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਲਾਕਡਾਊਨ ਨਾ ਲਗਾਉਣ ਦੀ ਸਲਾਹ ਦਿੱਤੀ ਸੀ, ਇਸਦੇ ਬਾਵਜੂਦ ਰਾਜ ਵਿੱਚ ਲਾਕਡਾਊਨ ਲਗਾਇਆ ਗਿਆ ਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਗਈਆਂ ।
ਮੁੱਖ ਮੰਤਰੀ ਨੇ ਅੱਜ ਆਪਣੇ ਰਿਹਾਇਸ਼ੀ ਦਫ਼ਤਰ ਵਿਖੇ ਇੱਕ ਆਨਲਾਈਨ ਬੈਠਕ ਕਰ ਸਾਰੇ ਮੰਤਰੀਆਂ ਨਾਲ ਕੋਰੋਨਾ ਸੰਕ੍ਰਮਣ ਦੀ ਸਥਿਤੀ, ਰੋਕਥਾਮ ਅਤੇ ਕੰਟਰੋਲ ਅਤੇ ਅੱਗੇ ਦੀ ਰਣਨੀਤੀ ਕਿਵੇਂ ਹੋਵੇ ਇਸ ਨਾਲ ਸਬੰਧਿਤ ਤਿਆਰੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਇਹ ਵੀ ਪੜ੍ਹੋ: ਖਤਰਨਾਕ ਹੁੰਦਾ ਜਾ ਰਿਹਾ ਹੈ Cyclone Yaas, ਰੈਡ ਅਲਰਟ ਜਾਰੀ, ਕਈ ਰੇਲ ਗੱਡੀਆਂ ਵੀ ਰੱਦ
ਮੁੱਖ ਮੰਤਰੀ ਨੇ ਦੋਸ਼ ਲਾਇਆ, “ਕੋਰੋਨਾ ਦੀ ਦੂਜੀ ਲਹਿਰ ਦਾ ਅੰਦਾਜ਼ਾ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸੀ, ਪਰ ਦੇਸ਼ ਵਿੱਚ ਲਾਕਡਾਊਨ ਨੂੰ ਲੈ ਕੇ ਭੰਬਲਭੂਸਾ ਸੀ।” ਕੇਂਦਰ ਸਰਕਾਰ ਨੇ ਲਾਕਡਾਊਨ ਨਾ ਲਗਾਉਣ ਦੀ ਸਲਾਹ ਦਿੱਤੀ ਸੀ ਪਰ ਆਖਰਕਾਰ ਰਾਜਾਂ ਨੇ ਆਪਣੇ ਪੱਧਰ ‘ਤੇ ਫੈਸਲਾ ਲੈਂਦੇ ਹੋਏ ਲਾਕਡਾਉਨ ਲਗਾਇਆ ਜਿਸ ਨਾਲ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੀ ਜਾਨ ਬਚਾਈ ਜਾ ਸਕੀ।
ਮੁੱਖ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਨੇ 24 ਅਪ੍ਰੈਲ 2021 ਤੋਂ ਸਿਹਤ ਸੁਰੱਖਿਆ ਹਫਤਾ ਲਾਗੂ ਕਰਨ ਦਾ ਫੈਸਲਾ ਲਿਆ ਜੋ ਕਿ ਬਹੁਤ ਪ੍ਰਭਾਵਸ਼ਾਲੀ ਅਤੇ ਸਕਾਰਾਤਮਕ ਸਿੱਧ ਹੋ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੀ 75 ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ ।
ਰਾਜ ਸਰਕਾਰ ਦੀ ਚਿੰਤਾ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੋਵਾਂ ਨਾਲ ਸਬੰਧਿਤ ਹੈ। ਇਹੀ ਕਾਰਨ ਹੈ ਕਿ ਸਿਹਤ ਸੁਰੱਖਿਆ ਹਫਤਾ ਨੂੰ ਤਿੰਨ ਵਾਰ ਵਧਾਇਆ ਗਿਆ ਪਰ ਹਰ ਵਾਰ ਫੈਸਲਿਆਂ ਨੂੰ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਫੇਰਬਦਲ ਕੀਤਾ ਗਿਆ।
ਦੱਸ ਦੇਈਏ ਕਿ ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਸੀਂ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰੀ ਕਰ ਰਹੇ ਹਾਂ। ਰਾਜ ਸਰਕਾਰ ਮਾਹਿਰਾਂ ਅਤੇ ਮਾਹਿਰ ਬਾਲ ਰੋਗ ਵਿਗਿਆਨੀਆਂ ਦੇ ਸੁਝਾਵਾਂ ਨਾਲ ਅਗਲੇਰੀ ਕਾਰਵਾਈ ਦੀ ਯੋਜਨਾ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝਾਰਖੰਡ ਨੂੰ ਚਾਰ ਕਰੋੜ ਟੀਕਿਆਂ ਦੀ ਜ਼ਰੂਰਤ ਹੈ ਪਰ ਹੁਣ ਤੱਕ ਰਾਜ ਨੂੰ ਸਿਰਫ 40 ਲੱਖ ਟੀਕੇ ਹੀ ਉਪਲਬਧ ਹੋਏ ਹਨ । ਰਾਜ ਸਰਕਾਰ ਇਸ ਮੰਤਵ ਲਈ ਕੇਂਦਰ ਨਾਲ ਲਗਾਤਾਰ ਤਾਲਮੇਲ ਕਰ ਰਹੀ ਹੈ।
ਇਹ ਵੀ ਦੇਖੋ: ਅਕਾਲੀ ਦਲ ਨੇ ਖੇਡਿਆ ਵੱਡਾ ਦਾਅ, 4 ਵਾਰ ਦੇ ਕਾਂਗਰਸੀ ਵਿਧਾਇਕ ਦੇ ਮੁਕਾਬਲੇ ਮੈਦਾਨ ‘ਚ ਉਤਾਰਿਆ ਪੋਤਾ ?