Protein Salad benefits: ਮੋਟਾਪਾ ਅੱਜ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਹੈ। ਵਧਿਆ ਹੋਇਆ ਵਜ਼ਨ ਲੁੱਕ ਖ਼ਰਾਬ ਕਰਨ ਦੇ ਨਾਲ ਕਈ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਸੱਦਾ ਦਿੰਦਾ ਹੈ। ਅਜਿਹੇ ‘ਚ ਰੋਜ਼ਾਨਾ ਯੋਗਾ ਅਤੇ ਕਸਰਤ ਕਰਨ ਦੇ ਨਾਲ ਡਾਇਟ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਇਸ ਦੇ ਲਈ ਪ੍ਰੋਟੀਨ ਸਲਾਦ ਖਾਣਾ ਬੈਸਟ ਆਪਸ਼ਨ ਹੈ। ਇਹ ਭਾਰ ਘਟਾਉਣ ਦੇ ਨਾਲ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ ‘ਚ ਸਹਾਇਤਾ ਕਰੇਗਾ। ਨਾਲ ਹੀ ਇਸ ਨਾਲ ਪਾਚਨ ਤੰਦਰੁਸਤ ਹੋਣ ਨਾਲ ਵਧੀਆ ਸਰੀਰਕ ਵਿਕਾਸ ‘ਚ ਸਹਾਇਤਾ ਮਿਲੇਗੀ। ਤਾਂ ਆਓ ਅਸੀਂ ਤੁਹਾਨੂੰ ਅੱਜ ਪ੍ਰੋਟੀਨ ਸਲਾਦ ਬਣਾਉਣ ਦੀ ਰੈਸਿਪੀ ਅਤੇ ਫਾਇਦਿਆਂ ਬਾਰੇ ਦੱਸਦੇ ਹਾਂ।
ਸਮੱਗਰੀ
- 1/4 ਕੱਪ – ਅੰਕੁਰਿਤ ਮੂੰਗ
- 1/4 ਕੱਪ – ਅੰਕੁਰਿਤ ਛੋਲੇ
- 1- ਪਿਆਜ਼ (ਬਾਰੀਕ ਕੱਟਿਆ ਹੋਇਆ)
- 1/2 – ਖੀਰਾ (ਕੱਟਿਆ ਹੋਇਆ)
- 1- ਟਮਾਟਰ (ਕੱਟਿਆ ਹੋਇਆ)
- 1/4 ਕੱਪ – ਗਾਜਰ/ਸ਼ਿਮਲਾ ਮਿਰਚ (ਕੱਟੀ ਹੋਈ)
- 1/4 ਕੱਪ – ਪਨੀਰ/ਟੋਫੂ/ਆਂਡਾ
- 1/4 ਕੱਪ ਉੱਬਲੇ ਰਾਜਮਾ
- 14 ਛੋਟਾ ਚੱਮਚ – ਕਾਲੀ ਮਿਰਚ ਪਾਊਡਰ
- 1/4 ਛੋਟਾ ਚੱਮਚ – ਚਾਟ ਮਸਾਲਾ
- 1/2 ਛੋਟਾ ਚੱਮਚ – ਨਿੰਬੂ ਦਾ ਰਸ
- ਸਵਾਦਨੁਸਾਰ – ਕਾਲਾ ਨਮਕ
ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਇਕ ਬਾਊਲ ‘ਚ ਸਾਰੀਆਂ ਸਬਜ਼ੀਆਂ ਮਿਲਾਓ।
- ਹੁਣ ਇਸ ‘ਚ ਚਾਟ ਮਸਾਲਾ, ਕਾਲਾ ਨਮਕ, ਨਿੰਬੂ ਦਾ ਰਸ, ਕਾਲੀ ਮਿਰਚ ਪਾਓ।
- ਤਿਆਰ ਸਲਾਦ ਨੂੰ ਸਰਵਿੰਗ ਪਲੇਟ ‘ਚ ਸਰਵ ਕਰੋ।
ਸਲਾਦ ਖਾਣ ਦਾ ਸਹੀ ਸਮਾਂ: ਸਲਾਦ ਖਾਣ ਦੀ ਗੱਲ ਕਰੀਏ ਤਾਂ ਲੋਕ ਇਸਨੂੰ ਆਮ ਤੌਰ ‘ਤੇ ਭੋਜਨ ਨਾਲ ਖਾਂਦੇ ਹਨ। ਪਰ ਇਸ ਨੂੰ ਨਾਸ਼ਤੇ, ਲੰਚ ਜਾਂ ਡਿਨਰ ਦੇ ਜਾਂ 30 ਮਿੰਟ ਪਹਿਲਾਂ ਖਾਣਾ ਚਾਹੀਦਾ ਹੈ। ਉੱਥੇ ਹੀ ਦਿਨ ਭਰ ਛੋਟੀ-ਛੋਟੀ ਭੁੱਖ ਲੱਗਣ ‘ਤੇ ਕੁਝ ਜੰਕ ਫੂਡ ਖਾਣ ਦੇ ਬਜਾਏ ਇਸ ਦਾ ਸੇਵਨ ਕਰਨਾ ਬੈਸਟ ਰਹੇਗਾ। ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਸਲਾਦ ਖਾਣ ਨਾਲ ਭੁੱਖ ਨੂੰ ਸ਼ਾਂਤ ਕਰਨ ‘ਚ ਸਹਾਇਤਾ ਮਿਲੇਗੀ। ਅਜਿਹੇ ‘ਚ ਭਾਰ ਘਟਾਉਣ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਤਾਂ ਆਓ ਜਾਣਦੇ ਹਾਂ ਪ੍ਰੋਟੀਨ ਸਲਾਦ ਖਾਣ ਦੇ ਫਾਇਦੇ
ਭਾਰ ਘਟਾਉਣ ‘ਚ ਮਦਦਗਾਰ: ਇਸ ‘ਚ ਪ੍ਰੋਟੀਨ ਦੇ ਨਾਲ ਫਾਈਬਰ, ਆਇਰਨ ਆਦਿ ਉਚਿਤ ਤੱਤ ਪਾਏ ਜਾਂਦੇ ਹਨ। ਅਜਿਹੇ ‘ਚ ਇਸ ਨੂੰ ਲੈਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ। ਇਹ ਭਾਰ ਘਟਾਉਣ ‘ਚ ਸਹਾਇਤਾ ਕਰੇਗਾ। ਸਲਾਦ ਖਾਣ ਨਾਲ ਪਾਚਨ ਤੰਤਰ ‘ਚ ਸੁਧਾਰ ਹੁੰਦਾ ਹੈ। ਅਜਿਹੇ ‘ਚ ਕਬਜ਼, ਬਦਹਜ਼ਮੀ, ਪੇਟ ਫੁੱਲਣਾ, ਗੈਸ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਤਰ੍ਹਾਂ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਇਮਿਊਨਿਟੀ ਵਧਾਉਣ ‘ਚ ਮਦਦਗਾਰ: ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਸਲਾਦ ਇਮਿਊਨਟੀ ਵਧਾਉਣ ‘ਚ ਮਦਦ ਕਰਦੇ ਹਨ। ਇਸ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਉੱਥੇ ਹੀ ਕੋਰੋਨਾ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਸਕਿਨ ਅਤੇ ਵਾਲਾਂ ਨੂੰ ਸਾਰੇ ਜ਼ਰੂਰੀ ਤੱਤ ਮਿਲਣਗੇ। ਅਜਿਹੇ ‘ਚ ਇਹ ਉਨ੍ਹਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਦੂਰ ਕਰਨ ‘ਚ ਸਹਾਇਤਾ ਕਰੇਗਾ।