help to auto drivers government: ਕੋਰੋਨਾ ਸੰਕਟ ‘ਚ ਬੇਰੁਜ਼ਗਾਰੀ ਦੀ ਮਾਰ ਮੁੰਬਈ ਦੇ ਹਜ਼ਾਰਾਂ ਆਟੋ ਰਿਕਸ਼ਾ ਚਾਲਕਾਂ ‘ਤੇ ਵੀ ਪਈ ਹੈ।ਸਰਕਾਰ ਨੇ ਇਨ੍ਹਾਂ ਦੀ ਪਰਮਿਟ ਧਾਰਕ ਚਾਲਕਾਂ ਲਈ 1500 ਰੁਪਏ ਮੱਦਦ ਕਰਨ ਦਾ ਐਲਾਨ ਕੀਤਾ ਜਿਸਦੇ ਲਈ ਸਰਕਾਰ ਦੀ ਤੈਅ ਵੈਬਸਾਈਟ ‘ਤੇ ਆਨਲਾਈਨ ਇੱਕ ਫਾਰਮ ਭਰਨਾ ਹੈ, ਜਿਸਦੀ ਸ਼ੁਰੂਆਤ ਹੁੰਦੇ ਹੀ ਵੈਬ ਸਾਈਟ ਹੈਂਗ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਮੁੰਬਈ ਆਟੋ ਯੂਨੀਅਨ ਦੇ ਪ੍ਰਧਾਨ ਮੁਤਾਬਕ ਸਰਕਾਰ ਸਿਰਫ ਆਟੋ ਚਾਲਕਾਂ ਦੀ ਮੱਦਦ ਦਾ ਦਿਖਾਵਾ ਕਰ ਰਹੀ ਹੈ।
ਮੁੰਬਈ ਦੇ ਕਈ ਪਰਮਿਟ ਧਾਰਕ ਆਟੋ ਚਾਲਕਾਂ ਨਾਲ ਗੱਲ ਕੀਤੀ ਜਿਨਾਂ੍ਹ ਨੇ ਦੱਸਿਆ ਕਿ ਉਨਾਂ੍ਹ ਨੂੰ ਤਾਂ ਪਤੀ ਨਹੀਂ ਕਿਥੇ ਅਰਜੀ ਦੇਣੀ ਹੈ ਅਤੇ ਕਿਵੇਂ ਮੱਦਦ ਦਾ ਪੈਸਾ ਉਨ੍ਹਾਂ ਨੂੰ ਮਿਲੇਗਾ।ਸਰਕਾਰ ਮਦਦ ਦੇ ਨਾਲ ‘ਤੇ ਉਨਾਂ੍ਹ ਦਾ ਮਜ਼ਾਕ ਉਡਾ ਰਹੀ ਹੈ।ਫਿਲਹਾਲ ਆਟੋ ਚਾਲਕਾਂ ਦੀ ਮਦਦ ਦੇ ਇਸ ਮੁੱਦੇ ‘ਤੇ ਮੁੰਬਈ ‘ਚ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ ਅਤੇ ਵਿਰੋਧੀਆਂ ਨੇ ਸਰਕਾਰ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਕੋਰੋਨਾ ਦੀ ਪਹਿਲੀ ਲਹਿਰ ਤੋਂ ਲੈ ਕੇ ਦੂਜੀ ਲਹਿਰ ‘ਚ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸੂਬਾ ਰਿਹਾ ਹੈ।ਮਹਾਰਾਸ਼ਟਰ ‘ਚ ਕੋਰੋਨਾ ਦੇ ਹੁਣ ਤਕ 56 ਲੱਖ 2 ਹਜ਼ਾਰ 19 ਮਾਮਲੇ ਦਰਜ ਹੋ ਚੁੱਕੇ ਹਨ।ਦੂਜੇ ਪਾਸੇ, ਇਸ ਮਹਾਂਮਾਰੀ ਦੀ ਚਪੇਟ ‘ਚ ਆ ਕੇ 89 ਹਜ਼ਾਰ ਤੋਂ ਅਧਿਕ ਲੋਕਾਂ ਨੇ ਆਪਣੀ ਜਾਨ ਗੁਆਈ ਹੈ।ਦੂਜੇ ਪਾਸੇ ਬੀਤੇ 24 ਘੰਟਿਆਂ ‘ਤੇ ਨਜ਼ਰ ਮਾਰੀਏ ਤਾਂ ਸੂਬੇ ਦੇ ਲਈ ਚਿੰਤਾ ਦਾ ਵਿਸ਼ਾ ਅਜੇ ਵੀ ਬਣਿਆ ਹੋਇਆ ਹੈ।
ਇਹ ਵੀ ਪੜੋ:ਮੋਦੀ ਸਰਕਾਰ 2.0 ਦਾ ਦੂਜਾ ਸਾਲ ਪੂਰਾ, ਪਰ ਲੋਕਸਭਾ ਨੂੰ ਅਜੇ ਤੱਕ ਨਹੀਂ ਮਿਲਿਆ ਡਿਪਟੀ ਸਪੀਕਰ
ਮਹਾਰਾਸ਼ਟਰ ‘ਚ ਬੀਤੇ ਦਿਨੀਂ 22 ਹਜ਼ਾਰ ਮਾਮਲੇ ਦਰਜ ਹੋਏ ਹਨ, 592 ਮਰੀਜ਼ਾਂ ਦੀ ਕੋਰੋਨਾ ਦੇ ਚੱਲਦਿਆਂ ਮੌਤ ਹੋ ਗਈ ਹੈ।ਇੱਕ ਪਾਸੇ ਮਹਾਰਾਸ਼ਟਰ ਕੋਰੋਨਾ ਨਾਲ ਜੂਝ ਰਿਹਾ ਹੈ ਤਾਂ ਦੂਜੇ ਪਾਸੇ ਹੁਣ ਬਲੈਕ ਫੰਗਸ ਦੇ ਮਾਮਲਿਆਂ ਨੇ ਸਰਕਾਰ ਦੀ ਨੀਂਦ ਪੂਰੀ ਤਰ੍ਹਾਂ ਉਡਾਈ ਹੋਈ ਹੈ।ਦੱਸਣਯੋਗ ਹੈ ਕਿ ਸੂਬੇ ਭਰ ‘ਚ ਬਲੈਕ ਫੰਗਸ ਦੀ ਚਪੇਟ ‘ਚ ਆ ਕੇ 90 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ।
ਇਹ ਵੀ ਪੜੋ:Singhu Border ਪਹੁੰਚੀ ਅਮਰੀਕਾ ਦੀ ਫੈਮਿਲੀ, ਕਿਸਾਨਾਂ ਦਾ ਹਾਲ ਦੇਖ ਲੱਗੇ ਰੋਣ, ਕਹਿੰਦੇ “ਕਿਹੜੀ ਸਰਕਾਰ ਏਦਾਂ ਕਰਦੀ”