ਚੱਕਰਵਾਤੀ ਤੂਫਾਨ ਯਾਸ ਤੇਜ਼ੀ ਨਾਲ ਉੜੀਸਾ ਦੇ ਦੱਖਣ ਵਿੱਚ ਬਾਲਾਸੋਰ ਨੇੜੇ ਵੱਧ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ 26 ਮਈ ਦੀ ਸਵੇਰ 11 ਵਜੇ ਦੇ ਨੇੜੇ ਇਸਦੇ ਸਮੁੰਦਰੀ ਕੰਢੇ ਨਾਲ ਟਕਰਾਉਣ ਦੀ ਸੰਭਾਵਨਾ ਹੈ ।
ਤੂਫਾਨ ਦੇ ਖਤਰੇ ਦੀ ਚੇਤਾਵਨੀ ਦੇ ਮੱਦੇਨਜ਼ਰ ਭਾਰਤੀ ਰੇਲਵੇ ਪੂਰੀ ਤਰ੍ਹਾਂ ਚੌਕਸ ਹੈ । ਰੇਲਵੇ ਨੇ ਤੂਫਾਨ ਪ੍ਰਭਾਵਿਤ ਰਾਜਾਂ ਦੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਉੱਥੇ ਹੀ ਰੇਲਵੇ ਟ੍ਰੈਕ ਦੀਆਂ ਪਟੜੀਆਂ ‘ਤੇ ਟ੍ਰੇਨਾਂ ਦੇ ਪਹੀਏ ਜ਼ੰਜੀਰਾਂ ਨਾਲ ਬੰਨ੍ਹ ਦਿੱਤੇ ਗਏ ਹਨ।
ਬੰਗਾਲ ਦੀ ਖਾੜੀ ਵਿੱਚ ਤੂਫਾਨ ਆਉਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਹਜ਼ਾਰਾਂ ਟਨ ਦੀ ਟ੍ਰੇਨ ਦੇ ਪਹੀਏ ਨੂੰ ਸੁਰੱਖਿਅਤ ਕਰਨ ਲਈ ਜੰਜ਼ੀਰਾਂ ਨਾਲ ਬੰਨ੍ਹਣਾ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੱਕਰਵਾਤੀ ਤੂਫਾਨ ਯਾਸ ਬਹੁਤ ਖਤਰਨਾਕ ਹੋ ਸਕਦਾ ਹੈ। ਚੱਕਰਵਾਤੀ ਤੂਫਾਨ ਯਾਸ ਦੀ ਸੰਭਾਵਨਾ ਦੇ ਮੱਦੇਨਜ਼ਰ ਰੇਲਵੇ ਪੂਰੀ ਅਲਰਟ ‘ਤੇ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਯਾਸ ਤੂਫਾਨ 130 ਤੋਂ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਦੀ ਗਤੀ ਨਾਲ ਧਾਮਰਾ ਅਤੇ ਬਾਲਾਸੌਰ ਦੇ ਵਿਚਕਾਰ ਉੜੀਸਾ ਤੱਟ ਨੂੰ ਪਾਰ ਕਰੇਗਾ ।
ਇਹ ਵੀ ਪੜ੍ਹੋ: ਸੁਬੋਧ ਕੁਮਾਰ ਜਾਇਸਵਾਲ CBI ਦੇ ਨਵੇਂ ਡਾਇਰੈਕਟਰ ਬਣੇ, ਮਹਾਰਾਸ਼ਟਰ ATS ਦੇ ਰਹਿ ਚੁੱਕੇ ਹਨ ਮੁਖੀ
ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ ਅਤੇ ਬਿਹਾਰ ਸਮੇਤ 8 ਰਾਜਾਂ ਵਿਚ ਵੀ ਇਸ ਦਾ ਪ੍ਰਭਾਵ ਹੋ ਸਕਦਾ ਹੈ। ਚੱਕਰਵਾਤੀ ਯਾਸ ਦੇ ਸਬੰਧ ਵਿੱਚ ਕਈ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ । ਭੁਵਨੇਸ਼ਵਰ ਹਵਾਈ ਅੱਡਾ ਬੀਤੀ ਰਾਤ ਤੋਂ ਬੰਦ ਹੈ । ਇਸ ਦੇ ਨਾਲ ਹੀ ਕੋਲਕਾਤਾ ਹਵਾਈ ਅੱਡੇ ਤੋਂ ਸਵੇਰੇ 8:30 ਵਜੇ ਉਡਾਣ ਭਰਨ ਵਾਲੀਆਂ ਉਡਾਣਾਂ ਨੂੰ ਸ਼ਾਮ 7: 45 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਵੀ ਦੇਖੋ: ਅੰਮ੍ਰਿਤਸਰ ਤੋਂ ਬਾਅਦ ਪਟਿਆਲੇ ‘ਚ ਨਵਜੋਤ ਸਿੱਧੂ ਦੇ ਘਰ ਦੀ ਛੱਤ ‘ਤੇ ਲੱਗਿਆ ਕਾਲਾ ਝੰਡਾ