ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਉਤਰਾਖੰਡ ਨੇ ਬਾਬਾ ਰਾਮਦੇਵ ਦੁਆਰਾ ਐਲੋਪੈਥੀ ਸੰਬੰਧੀ 25 ਪ੍ਰਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਐਲੋਪੈਥੀ ਦਾ ‘ਏ’ ਵੀ ਨਹੀਂ ਪਤਾ। ਅਸੀਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਤਿਆਰ ਹਾਂ, ਪਰ ਪਹਿਲਾਂ ਉਹ ਆਪਣੀ ਯੋਗਤਾ ਤਾ ਦੱਸਣ। ਉਨ੍ਹਾਂ ਕਿਹਾ ਕਿ ਜੇ ਬਾਬਾ ਰਾਮਦੇਵ 15 ਦਿਨਾਂ ਦੇ ਅੰਦਰ ਮੁਆਫੀ ਨਹੀਂ ਮੰਗਦਾ ਤਾਂ ਉਨ੍ਹਾਂ ਦੇ ਖਿਲਾਫ ਇੱਕ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਜਾਵੇਗਾ।
ਆਈਐਮਏ ਉਤਰਾਖੰਡ ਦੇ ਸਕੱਤਰ ਡਾ: ਅਜੈ ਖੰਨਾ ਨੇ ਕਿਹਾ ਕਿ ਉਹ ਬਾਬਾ ਰਾਮਦੇਵ ਨਾਲ ਆਹਮੋ-ਸਾਹਮਣੇ ਬੈਠ ਕੇ ਸਵਾਲ-ਜਵਾਬ ਲਈ ਤਿਆਰ ਹਨ। ਐਲੋਪੈਥੀ ਬਾਰੇ ਬਾਬਾ ਰਾਮਦੇਵ ਨੂੰ ਰੱਤੀ ਭਰ ਵੀ ਗਿਆਨ ਨਹੀਂ ਹੈ। ਇਸ ਦੇ ਬਾਵਜੂਦ, ਉਹ ਪੈਥੀ ਅਤੇ ਉਸ ਨਾਲ ਜੁੜੇ ਡਾਕਟਰਾਂ ਖ਼ਿਲਾਫ਼ ਬੇਰੋਕ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਦਿਨ ਰਾਤ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਡਾਕਟਰਾਂ ਦਾ ਮਨੋਬਲ ਡਿੱਗ ਗਿਆ ਹੈ। ਬਾਬਾ ਰਾਮਦੇਵ ਹਮੇਸ਼ਾਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਗੈਰ ਵਿਗਿਆਨਕ ਦਾਅਵੇ ਕਰਦੇ ਆ ਰਹੇ ਹਨ। ਉਹ ਕੈਂਸਰ ਦੇ ਇਲਾਜ਼ ਦਾ ਦਾਅਵਾ ਕਰਦੇ ਹਨ। ਜੇ ਅਜਿਹਾ ਹੈ, ਤਾਂ ਉਨ੍ਹਾਂ ਨੂੰ ਇਸ ਖੋਜ ਲਈ ਨੋਬਲ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਓਡੀਸ਼ਾ ਤੱਟ ‘ਤੇ ਟਕਰਾਇਆ ਚੱਕਰਵਾਤ ‘ਯਾਸ’, ਸਮੁੰਦਰ ਤੋਂ ਉੱਠ ਰਹੀਆਂ ਨੇ 6 ਮੀਟਰ ਉੱਚੀਆਂ ਲਹਿਰਾਂ
ਡਾ ਖੰਨਾ ਨੇ ਕਿਹਾ ਕਿ ਰਾਮਦੇਵ ਆਪਣੀਆਂ ਦਵਾਈਆਂ ਵੇਚਣ ਲਈ ਲਗਾਤਾਰ ਝੂਠ ਫੈਲਾ ਰਹੇ ਹਨ। ਬਾਬਾ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਨੇ ਸਾਡੇ ਹਸਪਤਾਲਾਂ ਵਿੱਚ ਆਪਣੀਆਂ ਦਵਾਈਆਂ ਦਾ ਟ੍ਰਾਇਲ ਕੀਤਾ ਹੈ। ਅਸੀਂ ਉਨ੍ਹਾਂ ਨੂੰ ਉਨ੍ਹਾਂ ਹਸਪਤਾਲਾਂ ਦੇ ਨਾਵਾਂ ਦਾ ਜ਼ਿਕਰ ਕਰਨ ਲਈ ਕਿਹਾ ਪਰ ਉਹ ਨਹੀਂ ਦੱਸ ਸਕੇ, ਕਿਉਂਕਿ ਉਨ੍ਹਾਂ ਨੇ ਟਰਾਇਲ ਨਹੀਂ ਕੀਤਾ ਸੀ। ਲੋਕ ਕੋਰੋਨਾ ਦੇ ਇਲਾਜ ਵਿੱਚ ਸ਼ਾਮਿਲ ਡਾਕਟਰਾਂ ਖਿਲਾਫ ਅਜਿਹੀ ਟਿੱਪਣੀ ਕਰਨ ‘ਤੇ ਵੀ ਬਾਬੇ ਨਾਲ ਨਾਰਾਜ਼ ਹਨ। ਆਪਣੀਆਂ ਦਵਾਈਆਂ ਵੇਚਣ ਲਈ, ਉਹ ਟੀਵੀ ‘ਤੇ ਟੀਕਾਕਰਣ ਦੇ ਮਾੜੇ ਪ੍ਰਭਾਵ ਹੋਣ ਸਬੰਧੀ ਇਸ਼ਤਿਹਾਰ ਵੀ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੇ ਖ਼ਿਲਾਫ਼ ਮਹਾਂਮਾਰੀ ਐਕਟ ਵਿੱਚ ਕਾਰਵਾਈ ਨਹੀਂ ਕਰੇਗੀ ਤਾਂ ਆਈਐਮਏ ਹਰਿਦੁਆਰ ਵਿੱਚ ਉਨ੍ਹਾਂ ਦੇ ਖ਼ਿਲਾਫ਼ ਕੇਸ ਦਾਇਰ ਕਰੇਗੀ।
ਇਹ ਵੀ ਪੜ੍ਹੋ : IPL 2021 : ਫਿਰ ਵਾਪਿਸ ਸ਼ੁਰੂ ਹੋਵੇਗਾ ਆਈਪੀਐਲ ਦਾ 14 ਵਾਂ ਸੀਜ਼ਨ, ਜਾਣੋ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਮੈਚ
ਡਾ: ਅਜੈ ਖੰਨਾ ਨੇ ਕਿਹਾ ਕਿ ਬਾਬੇ ਕੋਲ ਆਪਣੀ ਪੈਥੀ ਦੇ ਸਬਦ ਵੀ ਨਹੀਂ ਹਨ। ਜਿਸ ਥਾਈਰੋਇਡ, ਬੀਪੀ, ਸ਼ੂਗਰ, ਵੈਂਟੀਲੇਟਰ ਦੀ ਬਾਬਾ ਰਾਮਦੇਵ ਗੱਲ ਕਰ ਰਹੇ ਹਨ, ਉਹ ਸਾਰੇ ਐਲੋਪੈਥੀ ਦੇ ਹੀ ਸ਼ਬਦ ਹਨ। ਬਾਬਾ ਰਾਮਦੇਵ ਫੈਟੀ ਲਿਵਰ ਸਿਰੋਸਿਸ ਜਾਂ ਹਾਈਪਰਟੈਨਸ਼ਨ ਬਾਰੇ ਗੱਲ ਕਰ ਰਹੇ ਹਨ, ਪਰ ਸੱਚਾਈ ਇਹ ਹੈ ਕਿ ਉਹ ਉਨ੍ਹਾਂ ਬਾਰੇ ਇੱਕ ਸ਼ਬਦ ਵੀ ਨਹੀਂ ਜਾਣਦੇ।
ਇਹ ਵੀ ਦੇਖੋ : Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE