ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ, “ਸਾਡਾ ਸੂਬਾ ਕੋਰੋਨਵਾਇਰਸ ਦਾ ਜ਼ੋਰਦਾਰ ਮੁਕਾਬਲਾ ਕਰ ਰਿਹਾ ਹੈ। ਦੇਸ਼ ਵਿੱਚ ਸਭ ਤੋਂ ਘੱਟ ਕੇਸ ਸਾਡੇ ਸੂਬੇ ਵਿੱਚ ਹਨ। ਮੌਜੂਦਾ ਸਥਿਤੀ ਮੁਸ਼ਕਿਲ ਹੈ।” ਝਾਰਖੰਡ ਵਿੱਚ ਟੀਕੇ ਦੀ ਬਰਬਾਦੀ ਦੇ ਸਵਾਲ ‘ਤੇ ਸੋਰੇਨ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ ਟੀਕਾ ਬਰਬਾਦ ਹੋਣ ਦੀ ਗੱਲ ਕਰਨਾ ਗ਼ਲਤ ਹੈ। ਹੁਣ ਤੱਕ ਸਿਰਫ 4.6 ਫੀਸਦੀ ਬਰਬਾਦੀ ਹੋਈ ਹੈ। ਝਾਰਖੰਡ ਨੂੰ ਕੁੱਲ 48 ਲੱਖ ਟੀਕੇ ਮਿਲ ਚੁੱਕੇ ਹਨ।
ਕੋਰੋਨਾ ਦੀ ਟੀਕਾ ਖਰੀਦਣ ਦੇ ਸਵਾਲ ‘ਤੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਉਹ ਇਹ ਟੀਕਾ ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਤੋਂ ਦਰਾਮਦ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੌਕਡਾਊਨ ਆਖਰੀ ਵਿਕਲਪ ਵਾਲੀ ਗੱਲ ਨਾ ਮੰਨ ਕੇ ਸਹੀ ਕੀਤਾ ਗਿਆ ਹੈ, ਕਿਉਂਕਿ ਲੌਕਡਾਊਨ ਕਾਰਨ ਹਾਲਾਤ ਹੁਣ ਆਮ ਹੋਣ ਵੱਲ ਵੱਧ ਰਹੇ ਹਨ।
ਇਹ ਵੀ ਪੜ੍ਹੋ : ਐਲੋਪੈਥੀ ਵਿਵਾਦ ‘ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ, ਕਿਹਾ – ‘ਗ੍ਰਿਫਤਾਰ ਤਾਂ ਕਿਸੇ ਦਾ ਬਾਪ ਵੀ ਨਹੀਂ ਕਰ ਸਕਦਾ…’
ਹੇਮੰਤ ਸੋਰੇਨ ਨੇ ਕਿਹਾ, ਅਸੀਂ ਵੈਕਸੀਨ ਲੱਗਭਗ ਖਤਮ ਕਰ ਚੁੱਕੇ ਹਾਂ, ਸਿਰਫ ਇੱਕ ਦਿਨ ਦਾ ਭੰਡਾਰ ਬਚਿਆ ਹੈ। ਸਾਡਾ ਸਟਾਕ ਅੱਜ ਖਤਮ ਹੋ ਸਕਦਾ ਹੈ। ਇਹ ਵੀ ਪਤਾ ਨਹੀਂ ਹੈ ਕਿ ਵੈਕਸੀਨ ਦਾ ਦੂਜਾ ਸਮੂਹ ਕਦੋਂ ਆਵੇਗਾ। ਸੂਬਾ ਸਰਕਾਰ ਖੁਦ ਤਾ ਵੈਕਸੀਨ ਬਣਾ ਨਹੀਂ ਸਕਦੀ, ਦੂਜੇ ਦੇਸ਼ਾਂ ਤੋਂ ਟੀਕੇ ਦਰਾਮਦ ਕਰਨ ਦੀ ਗੱਲ ਚੱਲ ਰਹੀ ਹੈ। ਅਸੀਂ ਕੇਂਦਰ ਤੋਂ ਨਿਰੰਤਰ ਮੰਗ ਕਰ ਰਹੇ ਹਾਂ। ਮੌਜੂਦਾ ਸਥਿਤੀ ਸਾਡੇ ਲਈ ਬਹੁਤ ਮੁਸ਼ਕਿਲ ਹੈ। ਵੈਕਸੀਨ ਬਰਬਾਦ ਹੋਣ ਦੀਆ ਰਿਪੋਰਟਾਂ ਗਲਤ ਹਨ।
ਇਹ ਵੀ ਦੇਖੋ : ਕਿਸਾਨਾਂ ਦੇ ‘ਕਾਲੇ ਦਿਵਸ’ ਨੂੰ ਵੱਡਾ ਹੁੰਗਾਰਾ, ਘਰ-ਘਰ ਲੋਕਾਂ ਨੇ ਲਹਿਰਾਏ ਕਾਲੇ ਝੰਡੇ, ਸਰਕਾਰ ਨੂੰ ਸਿੱਧੀ ਚਿਤਾਵਨੀ