families journalists who died due to covid-19: ਕੋਰੋਨਾ ਸੰਕਟ ਦੌਰਾਨ ਡਾਕਟਰਾਂ ਅਤੇ ਹੋਰ ਫ੍ਰੰਟਲਾਈਨ ਵਰਕਰਸ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਪੱਤਰਕਾਰ ਵੀ ਆਪਣਾ ਫਰਜ਼ ਨਿਭਾ ਰਹੇ ਹਨ।ਕੋਰੋਨਾ ਤੋਂ ਪ੍ਰਭਾਵਿਤ ਇਲਾਕਿਆਂ ‘ਚ ਜਾਣਾ, ਸੰਕਰਮਿਤ ਲੋਕਾਂ ਨਾਲ ਗੱਲਬਾਤ, ਉਨਾਂ੍ਹ ਦੇ ਪਰਿਵਾਰਕ ਮੈਂਬਰਾਂ ਦਾ ਹਾਲ ਚਾਲ ਪੁੱਛਣਾ ਹੁਣ ਪੱਤਰਕਾਰਾਂ ਦੀ ਰੋਜ਼ਾਨਾ ਦਾ ਕੰਮ ‘ਚ ਸ਼ਾਮਿਲ ਹੋ ਗਿਆ ਹੈ। ਕੋਰੋਨਾ ਸੰਕਟ ਦੌਰਾਨ ਪੱਤਰਕਾਰਾਂ ਦੀ ਜਾਨ ਵੀ ਗਈ ਹੈ।
ਕਈ ਪੱਤਰਕਾਰਾਂ ਨੇ ਕੋਰੋਨਾ ਦੇ ਚਲਦਿਆਂ ਦਮ ਤੋੜਿਆ ਹੈ।ਕਈ ਸੰਕਰਮਿਤ ਹੋ ਕੇ ਠੀਕ ਵੀ ਹੋਏ ਹਨ।ਇਸ ਦੌਰਾਨ ਤਾਮਿਲਨਾਡੂ ਸਰਕਾਰ ਨੇ ਪੱਤਰਕਾਰਾਂ ਦੀ ਸੁਧ ਲਈ ਹੈ।ਸੂਬਾ ਸਰਕਾਰ ਨੇ ਪਹਿਲਾਂ ਹੀ ਪੱਤਰਕਾਂਰਾਂ ਨੂੰ ਫ੍ਰੰਟਲਾਈਨ ਵਰਕਰਸ ਦੀ ਸ਼੍ਰੇਣੀ ‘ਚ ਸ਼ਾਮਲ ਕੀਤਾ ਸੀ।ਹੁਣ ਸੂਬਾ ਸਰਕਾਰ ਨੇ ਇੱਕ ਨਵਾਂ ਬਿਆਨ ਜਾਰੀ ਕਰ ਕੇ ਕੋਰੋਨਾ ਨਾਲ ਮਰਨ ਵਾਲੇ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਮੁਆਵਜ਼ ਦੀ ਰਕਮ ਨੂੰ ਵਧਾ ਦਿੱਤਾ ਹੈ।
ਸੂਬਾ ਸਰਕਾਰ ਨੇ ਸੂਬੇ ਦੇ ਪੱਤਰਕਾਰਾਂ ਦਾ ਸਪੈਸ਼ਲ ਇਨਸੈਂਟਿਵ ਵਧਾ ਕੇ 3 ਹਜ਼ਾਰ ਤੋਂ ਵਧਾ ਕੇ 5 ਹਜ਼ਾਰ ਕਰ ਦਿੱਤਾ ਹੈ।ਇੰਨਾ ਹੀ ਨਹੀਂ ਸਰਕਾਰ ਨੇ ਕੋਰੋਨਾ ਨਾਲ ਮਰਨ ਵਾਲੇ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਮਿਲ ਵਾਲੇ ਮੁਆਵਜੇ ਦੀ ਰਕਮ ਤਿੰਨ ਲੱਖ ਤੋਂ ਵਧਾ ਕੇ 10 ਲੱਖ ਤੱਕ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ‘ਚ ਦੇਸ਼ ਨੇ ਕਈ ਸੀਨੀਅਰ ਪੱਤਰਕਾਰਾਂ ਨੂੰ ਖੋਹ ਦਿੱਤਾ।
ਇਹ ਵੀ ਪੜੋ:ਰਾਹੁਲ ਗਾਂਧੀ ਦਾ ਮੋਦੀ ‘ਤੇ ਹਮਲਾ, ਨੰਬਰ ਝੂਠ ਨਹੀਂ ਬੋਲਦੇ, ਕੇਂਦਰ ਸਰਕਾਰ ਬੋਲਦੀ ਹੈ
ਜ਼ਿਲੇ, ਕਸਬੇ, ਪਿੰਡਾਂ ‘ਚ ਕੰਮ ਕਰ ਰਹੇ ਸਾਰੇ ਪੱਤਰਕਾਰ ਵੀ ਜਾਨਲੇਵਾ ਵਾਇਰਸ ਦੇ ਸਾਹਮਣੇ ਹਾਰ ਗਏ।ਦਿੱਲੀ ਆਧਾਰਿਤ ਇੰਸਟੀਚਿਊਟ ਆਫ ਪਰਸੈਪਸ਼ਨ ਸਟੱਡੀਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਅਪ੍ਰੈਲ 2020 ਤੋਂ 16 ਮਈ 2021 ਤੱਕ ਕੋਰੋਨਾ ਸੰਕਰਮਣ ਨਾਲ ਕੁੱਲ 238 ਪੱਤਰਕਾਰਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜੋ:ਲਓ ਜੀ! ਹੁਣ ਤੁਹਾਡੇ ਖਾਤੇ ਤੋਂ ਕੱਟੇ ਜਾਣਗੇ 12-12 ਰੁਪਏ, ਬਦਲੇ ‘ਚ ਮਿਲਣਗੇ 2 ਲੱਖ ਰੁਪਏ